ਚੰਡੀਗੜ੍ਹ (ਰੋਹਾਲ) : ਸ਼ਹਿਰ 'ਚ ਸੋਮਵਾਰ ਦੇਰ ਰਾਤ ਪੌਣੇ 2 ਘੰਟੇ 'ਚ ਹੋਈ ਅੱਤ ਦੀ 72.3 ਮਿ. ਮੀ. ਬਾਰਸ਼ ਨੇ ਚੰਡੀਗੜ੍ਹ ਦੇ ਇਤਿਹਾਸ 'ਚ ਜੂਨ ਦੇ ਮਹੀਨੇ 'ਚ ਹੋਈ ਬਾਰਸ਼ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। ਇਸ ਤੋਂ ਪਹਿਲਾਂ ਸਾਲ 2013 ਦੇ ਜੂਨ ਮਹੀਨੇ 'ਚ ਸਭ ਤੋਂ ਜ਼ਿਆਦਾ ਬਾਰਸ਼ ਦਾ ਰਿਕਾਰਡ ਦਰਜ ਕੀਤਾ ਗਿਆ ਸੀ। ਜੂਨ 2013 'ਚ ਚੰਡੀਗੜ੍ਹ ਸ਼ਹਿਰ 'ਚ ਨਾ ਸਿਰਫ਼ ਸਭ ਤੋਂ ਜ਼ਿਆਦਾ ਬਾਰਸ਼ ਦਾ ਰਿਕਾਰਡ ਦਰਜ ਸੀ, ਸਗੋਂ ਅੱਜ ਤੱਕ ਸਭ ਤੋਂ ਜਲਦੀ ਮਾਨਸੂਨ ਵੀ 2013 'ਚ ਹੀ ਚੰਡੀਗੜ੍ਹ ਪਹੁੰਚਿਆ ਸੀ। ਹੁਣ ਪਿਛਲੇ ਤਿੰਨ ਦਿਨਾਂ ਤੋਂ ਹੀ ਬਾਰਸ਼ ਨੇ ਜੂਨ 2013 ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਜੂਨ 2013 'ਚ 251.5 ਮਿ. ਮੀ ਬਾਰਸ਼ ਹੋਈ ਸੀ ਪਰ ਇਸ ਵਾਰ ਜੂਨ 'ਚ 263.9 ਮਿ. ਮੀ. ਬਾਰਸ਼ ਹੋਈ ਹੈ। ਇਸ ਤਰ੍ਹਾਂ ਇਸ ਸਾਲ ਦੇ ਜੂਨ ਮਹੀਨੇ 'ਚ ਚੰਡੀਗੜ੍ਹ ਸ਼ਹਿਰ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਬਾਰਸ਼ ਦੇਖੀ। ਹੁਣ ਇਸ ਵਾਰ ਜੂਨ ਦਾ ਮਹੀਨਾ ਆਮ ਨਾਲੋਂ 68.6 ਫ਼ੀਸਦੀ ਜ਼ਿਆਦਾ ਬਾਰਸ਼ ਦਰਜ ਕਰਵਾ ਕੇ ਵਿਦਾ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿੱਖ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲੱਗੀਆਂ ਮੌਜਾਂ, ਸਾਲਾਂ ਪੁਰਾਣਾ ਇੰਤਜ਼ਾਰ ਖ਼ਤਮ
5 ਜੁਲਾਈ ਤੋਂ ਬਾਅਦ ਰੁਕੇਗੀ ਬਾਰਸ਼
27 ਜੂਨ ਤੋਂ ਬਾਅਦ 4 ਦਿਨਾਂ ਦੀ ਭਾਰੀ ਬਾਰਸ਼ ਤੋਂ ਬਾਅਦ ਹਾਲੇ ਕੁੱਝ ਦਿਨ ਹੋਰ ਬਾਰਸ਼ ਦੇ ਸਪੈੱਲ ਆਉਂਦੇ ਰਹਿਣਗੇ। ਅਜਿਹਾ ਇਸ ਲਈ ਹੈ ਕਿਉਂਕਿ ਬਾਰਸ਼ ਦੇ ਲਈ ਕਈ ਸਿਸਟਮ ਹਾਲੇ ਮਦਦਗਾਰ ਬਣੇ ਹੋਏ ਹਨ। ਬੰਗਾਲ ਦੀ ਖਾੜੀ ਤੋਂ ਆ ਰਹੀ ਨਮੀ ਦੇ ਨਾਲ ਅੱਪਰ ਏਅਰ ਸਾਈਕਲੋਨਿਕ ਸਰਕੁਲੇਸ਼ਨ ਦੇ ਨਾਲ ਬਣੇ ਲੋਅ ਪ੍ਰੈਸ਼ਰ ਏਰੀਆ ਬਾਰਸ਼ ਕਰਵਾਉਣ 'ਚ ਮਦਦ ਕਰਨਗੇ। ਇਨ੍ਹਾਂ ਸਾਰੇ ਕਾਰਨਾਂ ਦੀ ਮਦਦ ਨਾਲ ਇਕ ਜੁਲਾਈ ਤੋਂ 4 ਜੁਲਾਈ ਦੇ ਵਿਚਕਾਰ ਬਾਰਸ਼ ਦੇ ਚੰਗੇ ਸਪੈੱਲ ਆਉਂਦੇ ਰਹਿਣਗੇ। 5 ਜੁਲਾਈ ਤੋਂ ਬਾਅਦ ਬਾਰਸ਼ ਕੁੱਝ ਘੱਟ ਹੋ ਸਕਦੀ ਹੈ ਪਰ ਮਾਨਸੂਨ ਕਜ਼ਜੋਰ ਨਹੀਂ ਹੋਵੇਗਾ। ਚੰਡੀਗੜ੍ਹ ਸ਼ਹਿਰ 'ਚ ਜੁਲਾਈ ਦੇ ਮਹੀਨੇ ਹੋਣ ਵਾਲੀ ਬਾਰਸ਼ ਹੀ ਮਾਨਸੂਨ ਦੀ ਬਾਰਸ਼ ਦੀ 60 ਫ਼ੀਸਦੀ ਬਾਰਸ਼ ਕਰਦੀ ਹੈ। ਅਗਸਤ ਅਤੇ ਸਤੰਬਰ ਮਹੀਨੇ ਮਾਨਸੂਨ ਦੀ ਬਾਕੀ 40 ਫ਼ੀਸਦੀ ਬਾਰਸ਼ ਦੀ ਭਰਪਾਈ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 31 ਅਗਸਤ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਜੇਕਰ ਨਾ ਮੰਨੇ ਤਾਂ ਹੋਵੇਗੀ ਸਖ਼ਤ ਕਾਰਵਾਈ
ਇਸ ਜੂਨ ਦੇ ਮਹੀਨੇ ਮੌਸਮ ਦਾ ਰੁਖ
ਇਸ ਸਾਲ ਸਭ ਤੋਂ ਵੱਧ ਤਾਪਮਾਨ 11 ਜੂਨ ਨੂੰ 43.9 ਡਿਗਰੀ ਦਰਜ ਕੀਤਾ ਗਿਆ ਸੀ।
ਇਸ ਜੂਨ ਦਾ ਸਭ ਤੋਂ ਘੱਟ ਤਾਪਮਾਨ 3 ਜੂਨ ਨੂੰ 21 ਡਿਗਰੀ ਦਰਜ ਕੀਤਾ ਗਿਆ ਸੀ।
ਇਸ ਵਾਰ ਜੂਨ 'ਚ ਔਸਤ ਵੱਧ ਤੋਂ ਵੱਧ ਤਾਪਮਾਨ 37.3 ਡਿਗਰੀ ਰਿਹਾ।
ਜੂਨ ਵਿਚ ਔਸਤਨ ਘੱਟੋ-ਘੱਟ ਤਾਪਮਾਨ 26.7 ਡਿਗਰੀ ਤੱਕ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ: ਮਾਂ ਵੱਲੋਂ ਪੜ੍ਹਨ ਲਈ ਕਹਿਣ ’ਤੇ ਗੁੱਸੇ ’ਚ ਆਈ ਧੀ ਨੇ...
NEXT STORY