ਨਵੀਂ ਦਿੱਲੀ—ਸਰਕਾਰ ਨੇ ਅੱਜ ਦੱਸਿਆ ਕਿ 178,000 ਮੁਖੌਟਾ (ਸ਼ੈੱਲ) ਕੰਪਨੀਆਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਗਿਆ ਹੈ ਅਤੇ ਕੁੱਝ ਅਜਿਹੀਆਂ ਕੰਪਨੀਆਂ ਬਾਰੇ ਸੇਬੀ ਨੂੰ ਸੂਚਨਾ ਦਿੱਤੀ ਗਈ ਹੈ। ਲੋਕਸਭਾ 'ਚ ਆਰ. ਕੇ. ਸਿੰਘ, ਬੈਜਯੰਤ ਪਾਂਡਾ ਅਤੇ ਸ਼ਸ਼ੀ ਥਰੂਰ ਦੇ ਪ੍ਰਸ਼ਨਾਂ ਦੇ ਜਵਾਬ 'ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਹਾਲ ਦੇ ਦਿਨਾਂ 'ਚ ਮੁਖੌਟਾ ਕੰਪਨੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਅੱਗੇ ਵੀ ਚੱਲੇਗੀ। ਜੇਤਲੀ ਨੇ ਕਿਹਾ ਕਿ ਮੁਖੌਟਾ ਕੰਪਨੀ ਵਰਗੀ ਕੋਈ ਚੀਜ਼ ਕੰਪਨੀ ਐਕਟ 'ਚ ਪਰਿਭਾਸ਼ਿਤ ਨਹੀਂ ਕੀਤੀ ਗਈ ਹੈ ਪਰ ਇਸ ਤਰ੍ਹਾਂ ਦੀਆਂ ਕੰਪਨੀਆਂ ਉਹ ਹੁੰਦੀਆਂ ਹੈ ਜੋ ਕੋਈ ਪੇਸ਼ਾ ਨਹੀਂ ਕਰਦੀਆਂ, ਸਿਰਫ ਪੈਸੇ ਘੁਮਾਉਣ ਦਾ ਮਾਧਿਅਮ ਹੁੰਦੀਆਂ ਹਨ।
ਜੇਕਰ ਅਜੇ ਨਹੀਂ ਬੁੱਕ ਕਰਵਾਇਆ 'ਸਿਲੰਡਰ' ਤਾਂ ਹੋ ਜਾਉਂ ਸਾਵਧਾਨ
NEXT STORY