ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਇੱਥੇ ਇੱਕ ਔਰਤ ਨੇ ਆਪਣੇ 15 ਦਿਨਾਂ ਦੇ ਨਵਜੰਮੇ ਬੱਚੇ ਨੂੰ ਘਰ ਦੇ ਫ੍ਰੀਜ਼ਰ ਵਿੱਚ ਰੱਖ ਦਿੱਤਾ। ਖੁਸ਼ਕਿਸਮਤੀ ਨਾਲ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਸਮੇਂ ਸਿਰ ਫ੍ਰੀਜ਼ਰ 'ਚੋਂ ਬਾਹਰ ਕੱਢ ਲਿਆ, ਜਿਸ ਨਾਲ ਉਸਦੀ ਜਾਨ ਬਚ ਗਈ।
ਇਹ ਵੀ ਪੜ੍ਹੋ : CM ਦਾ ਕੱਟ 'ਤਾ ਚਾਲਾਨ! ਸਫ਼ਰ ਕਰਦੇ ਸਮੇਂ ਨਹੀਂ ਕਰਦੇ ਸੀ ਆਹ ਕੰਮ
ਦੱਸ ਦੇਈਏ ਕਿ ਇਹ ਘਟਨਾ ਮੁਰਾਦਾਬਾਦ ਦੇ ਕਰੂਲਾ ਇਲਾਕੇ ਦੀ ਹੈ। 15 ਦਿਨ ਪਹਿਲਾਂ ਹੀ ਉਕਤ ਸਥਾਨ 'ਤੇ ਰਹਿਣ ਵਾਲੀ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਸੀ। ਸ਼ੁੱਕਰਵਾਰ ਨੂੰ ਔਰਤ ਨੇ ਆਪਣੇ ਨਵਜਨਮੇ ਬੱਚੇ ਨੂੰ ਚੋਰੀ-ਛੁੱਪੇ ਫ੍ਰੀਜ਼ਰ ਵਿਚ ਰੱਖ ਦਿੱਤਾ ਅਤੇ ਆਪ ਸੋਣ ਲਈ ਚਲੀ ਗਈ। ਇਸ ਦੌਰਾਨ ਜਦੋਂ ਥੋੜੀ ਦੇਰ ਬਾਅਦ ਬੱਚੇ ਦੇ ਰੋਣ ਦੀ ਆਵਾਜ਼ ਆਈ ਤਾਂ ਉਸ ਨੂੰ ਸੁਣ ਕੇ ਪਰਿਵਾਰ ਵਾਲੇ ਘਬਰਾ ਗਏ। ਉਹ ਬੱਚੇ ਦੇ ਰੋਣ ਦੀ ਆਵਾਜ਼ ਸੁਣ ਉਸ ਦੀ ਭਾਲ ਕਰਨ ਲੱਗੇ। ਇਸ ਦੌਰਾਨ ਜਦੋਂ ਉਹਨਾਂ ਨੇ ਫ੍ਰੀਜ਼ਰ ਖੋਲ੍ਹਿਆ ਤਾਂ ਉਸ ਦੇ ਅੰਦਰ ਬੱਚਾ ਸੀ, ਜਿਸ ਨੂੰ ਦੇਖਦੇ ਸਾਰ ਉਹਨਾਂ ਨੇ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ : 10 ਦਿਨ ਸਕੂਲ-ਕਾਲਜ ਬੰਦ! ਆਨਲਾਈਨ ਹੋਵੇਗੀ ਪੜ੍ਹਾਈ, ਜਾਣੋ ਹੈਰਾਨੀਜਨਕ ਵਜ੍ਹਾ
ਇਸ ਨਾਲ ਬੱਚੇ ਦੀ ਜਾਨ ਬੱਚ ਗਈ। ਜੇਕਰ ਬੱਚਾ ਥੋੜ੍ਹੀ ਦੇਰ ਹੋਰ ਅੰਦਰ ਰਹਿੰਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਹੈ। ਸ਼ੁਰੂ ਵਿੱਚ ਪਰਿਵਾਰਕ ਮੈਂਬਰਾਂ ਨੇ ਇਸਨੂੰ ਜਾਦੂ-ਟੂਣੇ ਦਾ ਅਸਰ ਮੰਨਦੇ ਹੋਏ ਔਰਤ ਦਾ ਝਾੜ-ਫੂਕ ਵੀ ਕਰਵਾਇਆ ਸੀ ਪਰ ਜਦੋਂ ਕੋਈ ਸੁਧਾਰ ਨਹੀਂ ਹੋਇਆ, ਤਾਂ ਉਹ ਉਸਨੂੰ ਮਨੋਵਿਗਿਆਨੀ ਡਾਕਟਰ ਕਾਰਤੀਕੇਯ ਕੋਲ ਲੈ ਗਏ। ਡਾਕਟਰ ਨੇ ਕਿਹਾ ਕਿ ਔਰਤ ਨੂੰ 'ਪੋਸਟਪਾਰਟਮ ਸਾਈਕੋਸਿਸ' ਨਾਮਕ ਇੱਕ ਗੰਭੀਰ ਬੀਮਾਰੀ ਹੋ ਸਕਦੀ ਹੈ, ਜੋ ਕੁਝ ਔਰਤਾਂ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਹੁੰਦੀ ਹੈ। ਇਸ ਵਿੱਚ ਉਹ ਅਸਲੀਅਤ ਤੋਂ ਸੰਪਰਕ ਗੁਆ ਬੈਠਦੀਆਂ ਹਨ ਅਤੇ ਡਿਪਰੈਸ਼ਨ ਵਿੱਚ ਚਲੀਆਂ ਜਾਂਦੀਆਂ ਹਨ। ਇਸ ਸਥਿਤੀ ਵਿੱਚ ਔਰਤ ਆਪਣੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਫਿਲਹਾਲ ਔਰਤ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਇਸ ਦਿਨ ਤੋਂ ਸਸਤਾ ਹੋਵੇਗਾ Amul ਅਤੇ Mother Dairy ਦੁੱਧ, ਕੀਮਤਾਂ 'ਚ ਆਵੇਗੀ ਵੱਡੀ ਗਿਰਾਵਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਖੌਫਨਾਕ ! ਦਿਨ-ਦਿਹਾੜੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਪ੍ਰਾਪਰਟੀ ਡੀਲਰ ਦਾ ਕੀਤਾ ਕਤਲ
NEXT STORY