ਜਲੰਧਰ (ਮਹੇਸ਼, ਜਤਿੰਦਰ, ਭਾਰਜਵਾਜ)-ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਰਾਮਾ ਮੰਡੀ ਦੇ ਇਕ ਪਾਰਕਿੰਗ ਠੇਕੇਦਾਰ ਤੋਂ ਵੀ ਹਰ ਮਹੀਨੇ 20 ਤੋਂ 25 ਹਜ਼ਾਰ ਰੁਪਏ ਵਸੂਲੀ ਕਰਦਾ ਸੀ। ਉਹ ਆਪਣੀ ਐੱਮ. ਐੱਲ. ਏ. ਦੀ ਪਾਵਰ ਰਾਹੀਂ ਪਾਰਕਿੰਗ ਠੇਕੇਦਾਰ ਨੂੰ ਬਲੈਕਮੇਲ ਕਰਕੇ ਉਸ ਕੋਲੋਂ ਪੈਸੇ ਲੈਂਦਾ ਸੀ। ਇਸ ਗੱਲ ਦਾ ਖ਼ੁਲਾਸਾ ਸ਼ਿਕਾਇਤਕਰਤਾ ਰਜਿੰਦਰ ਕੁਮਰ ਨਾਮਕ ਠੇਕੇਦਾਰ ਵੱਲੋਂ ਪੁਲਸ ਸਾਹਮਣੇ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬੀਓ ਰਹੋ ਅਜੇ ਸਾਵਧਾਨ! ਮੌਸਮ ਦੀ ਆ ਗਈ ਵੱਡੀ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert

ਠੇਕੇਦਾਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਅੱਜ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਵਿਧਾਇਕ ਰਮਨ ਅਰੋੜਾ ਦਾ ਮਾਣਯੋਗ ਅਦਾਲਤ ਤੋਂ 3 ਦਿਨ ਦਾ ਹੋਰ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਨੇ ਵਿਧਾਇਕ ਰਮਨ ਅਰੋੜਾ ਦਾ 3 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ’ਤੇ ਬੀਤੇ ਦਿਨ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਸੀ ਅਤੇ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਉਣ ’ਤੇ ਵਿਧਾਇਕ ਰਮਨ ਅਰੋੜਾ ਦੇ ਹੋਰ ਪੁਲਸ ਰਿਮਾਂਡ ਦੀ ਮੰਗ ਕੀਤੀ ਸੀ, ਜੋ ਕਿ ਜੱਜ ਸਾਹਿਬ ਵੱਲੋਂ ਦੇ ਦਿੱਤਾ ਗਿਆ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਦੇ ਇਸ ਜ਼ਿਲ੍ਹੇ 'ਚ 30 ਸਕੂਲ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ, DC ਵੱਲੋਂ ਹਦਾਇਤਾਂ ਜਾਰੀ
ਵਿਧਾਇਕ ਨੂੰ ਕੋਰਟ ਵਿਚ ਪੇਸ਼ ਕਰਨ ਤੋਂ ਬਾਅਦ ਜਦੋਂ ਵਾਪਸ 3 ਵਜੇ ਥਾਣਾ ਜਲੰਧਰ ਕੈਂਟ ਲਿਆਂਦਾ ਤਾਂ ਸ਼ਾਮ 5 ਵਜੇ ਉਸ ਨੇ ਆਪਣੀ ਸਿਹਤ ਖ਼ਰਾਬ ਹੋਣ ਦੀ ਗੱਲ ਪੁਲਸ ਅਧਿਕਾਰੀਆਂ ਨੂੰ ਕਹੀ, ਜਿਸ ਤੋਂ ਬਾਅਦ ਚੈੱਕਅਪ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਵਿਧਾਇਕ ਨੇ ਛਾਤੀ ਵਿਚ ਦਰਦ ਹੋਣ ਦੀ ਗੱਲ ਕਹੀ ਸੀ। ਸਿਵਲ ਵਿਚ ਚੈੱਕਅਪ ਸਮੇਂ ਕੋਈ ਹਾਰਟ ਸਪੈਸ਼ਲਿਸਟ ਡਾਕਟਰ ਨਾ ਹੋਣ ਕਾਰਨ ਵਿਧਾਇਕ ਰਮਨ ਅਰੋੜਾ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ। ਪੁਲਸ ਰਾਤ ਨੂੰ ਹੀ ਉਸ ਨੂੰ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋ ਗਈ।
ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਮਗਰੋਂ ਸਿੱਖਿਆ ਬੋਰਡ ਵੱਡਾ ਫ਼ੈਸਲਾ, ਵਿਦਿਆਰਥੀਆਂ ਲਈ ਨਵੇਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਜੇ ਨਹੀਂ ਟਲਿਆ ਹੜ੍ਹਾਂ ਦਾ ਖ਼ਤਰਾ, ਫ਼ੌਜ ਨੂੰ ALERT ਰਹਿਣ ਦੇ ਹੁਕਮ
NEXT STORY