ਮੁੰਬਈ (ਭਾਸ਼ਾ) - ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 12 ਪੈਸੇ ਦੀ ਗਿਰਾਵਟ ਨਾਲ 75.06 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਘਰੇਲੂ ਸਟਾਕ ਬਾਜ਼ਾਰਾਂ ਵਿਚ ਕਮਜ਼ੋਰ ਸ਼ੁਰੂਆਤ ਅਤੇ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਕਾਰਨ ਨਿਵੇਸ਼ਕਾਂ ਦੀ ਭਾਵਨਾ ਕਮਜ਼ੋਰ ਬਣੀ ਹੋਈ ਹੈ।
ਵਿਦੇਸ਼ੀ ਮੁਦਰਾ ਡੀਲਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਕਰੰਸੀ ਦੀ ਨਿਕੀਸੀ ਦਾ ਨਿਵੇਸ਼ਕਾਂ ਦੀ ਭਾਵਨਾ 'ਤੇ ਅਸਰ ਪਿਆ ਹੈ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਐਕਸਚੇਂਜ ਬਾਜ਼ਾਰ ਵਿਚ ਘਰੇਲੂ ਮੁਦਰਾ ਬਾਜ਼ਾਰ ਵਿਚ ਕਾਰੋਬਾਰ ਦੀ ਸ਼ੁਰੂਆਤ 75.02 ਰੁਪਏ ਪ੍ਰਤੀ ਡਾਲਰ ਦੀ ਦਰ 'ਤੇ ਹੋਈ ਅਤੇ ਥੋੜ੍ਹੀ ਦੇਰ ਵਿਚ ਹੀ ਇਹ ਹੋਰ ਡਿੱਗ ਕੇ 75.06 ਰੁਪਏ ਪ੍ਰਤੀ ਡਾਲਰ ਤੇ ਪਹੁੰਚ ਗਿਆ। ਪਿਛਲੇ ਬੰਦ ਭਾਅ ਦੇ ਮੁਕਾਬਲੇ ਇਸ ਵਿਚ 12 ਪੈਸੇ ਦੀ ਗਿਰਾਵਟ ਰਹੀ।
'ਕੋਵਿਡ-19 ਦੇ ਇਲਾਜ ਲਈ ਕੈਸ਼ਲੈੱਸ ਦਾਅਵਿਆਂ ਤੋਂ ਇਨਕਾਰ ਨਹੀਂ ਕਰ ਸਕਦੀਆਂ ਬੀਮਾ ਕੰਪਨੀਆਂ'
NEXT STORY