ਮੁੰਬਈ (ਭਾਸ਼ਾ) - ਘਰੇਲੂ ਸ਼ੇਅਰ ਬਾਜ਼ਾਰਾਂ ਦੇ ਸਕਾਰਾਤਮਕ ਰੁਖ ਅਤੇ ਆਲਮੀ ਬਾਜ਼ਾਰਾਂ ਵਿਚ ਅਮਰੀਕੀ ਕਰੰਸੀ ਦੇ ਕਮਜ਼ੋਰ ਰੁਖ ਦੇ ਵਿਚਕਾਰ, ਰੁਪਏ ਵਿਚ ਤਿੰਨ ਦਿਨਾਂ ਤੋਂ ਚੱਲੀ ਆ ਰਹੀ ਗਿਰਾਵਟ ਨੂੰ ਆਖਰਕਾਰ ਸ਼ੁੱਕਰਵਾਰ ਨੂੰ ਰੋਕਿਆ ਗਿਆ। ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਦੋ ਪੈਸੇ ਦੀ ਮਜ਼ਬੂਤੀ ਨਾਲ 83.23 ਤੱਕ ਪਹੁੰਚ ਗਿਆ। ਹਾਲਾਂਕਿ, ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਦਾ ਭਾਰਤੀ ਮੁਦਰਾ 'ਤੇ ਪ੍ਰਭਾਵ ਜਾਰੀ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 83.24 ਪ੍ਰਤੀ ਡਾਲਰ 'ਤੇ ਖੁੱਲ੍ਹਣ ਤੋਂ ਬਾਅਦ 83.23 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਹ ਪਿਛਲੇ ਬੰਦ ਪੱਧਰ ਦੇ ਮੁਕਾਬਲੇ ਦੋ ਪੈਸੇ ਦਾ ਵਾਧਾ ਹੈ। ਵੀਰਵਾਰ ਨੂੰ ਰੁਪਿਆ 83.25 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.03 ਫ਼ੀਸਦੀ ਦੀ ਗਿਰਾਵਟ ਦੇ ਨਾਲ 106.57 'ਤੇ ਰਿਹਾ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 1.27 ਫ਼ੀਸਦੀ ਵਧ ਕੇ 89.05 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 7,702.53 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਸ਼ੇਅਰ ਬਾਜ਼ਾਰ 'ਚ ਰਾਹਤ ਭਰੀ ਵਾਪਸੀ, ਸੈਂਸੈਕਸ 400 ਤੋਂ ਵਧ ਅੰਕ ਚੜ੍ਹਿਆ
NEXT STORY