ਆਟੋ ਡੈਸਕ- ਕਲਾਸਿਕ ਲੀਜੈਂਡਜ਼ ਨੇ ਭਾਰਤ ’ਚ ਆਪਣੀਆਂ 2 ਨਵੇਂ ਸਕ੍ਰੈਂਬਲਰ ਮੋਟਰਸਾਈਕਲ ਯੇਜ਼ਦੀ ਸਕ੍ਰੈਂਬਲਰ 350 ਦਾ ਅਪਡੇਟਿਡ ਐਡੀਸ਼ਨ ਅਤੇ ਬੀ. ਐੱਸ. ਏ. ਸਕ੍ਰੈਂਬਲਰ 650 ਲਾਂਚ ਕੀਤੇ ਹਨ। ਇਨ੍ਹਾਂ ਦੋਵਾਂ ਮੋਟਰਸਾਈਕਲ ਰਾਹੀਂ ਕੰਪਨੀ ਭਾਰਤੀ ਬਾਜ਼ਾਰ ’ਚ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੀ ਹੈ, ਖਾਸ ਕਰ ਕੇ ਰੈਟਰੋ-ਥੀਮ ਮੋਟਰਸਾਈਕਲ ਸੈਗਮੈਂਟ ’ਚ।
ਨਵੀਂ ਯੇਜ਼ਦੀ ਸਕ੍ਰੈਂਬਲਰ 350 ’ਚ ਇੰਜਣ ਨੂੰ ਅਪਡੇਟ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਪਰਫਾਰਮੈਂਸ ਬਿਹਤਰ ਹੋਈ ਹੈ। ਇਸ ’ਚ 334 ਸੀ. ਸੀ. ਦਾ ਸਿੰਗਲ-ਸਿਲੰਡਰ, ਲਿਕੁਇਡ-ਕੂਲਡ ਇੰਜਣ ਮਿਲਦਾ ਹੈ, ਜੋ ਪਹਿਲਾਂ ਨਾਲੋਂ ਜ਼ਿਆਦਾ ਪਾਵਰ ਅਤੇ ਟਾਰਕ ਜੈਨਰੇਟ ਕਰਦਾ ਹੈ। ਇਸ ਤੋਂ ਇਲਾਵਾ ਮੋਟਰਸਾਈਕਲ ਦਾ ਵਜ਼ਨ ਵੀ ਘੱਟ ਕੀਤਾ ਗਿਆ ਹੈ, ਜਿਸ ਕਾਰਨ ਇਸ ਨੂੰ ਚਲਾਉਣਾ ਅਤੇ ਕੰਟਰੋਲ ਕਰਨਾ ਪਹਿਲਾਂ ਨਾਲੋਂ ਆਰਾਮਦਾਇਕ ਹੋ ਗਿਆ ਹੈ, ਖਾਸ ਕਰ ਕੇ ਆਫ-ਰੋਡਿੰਗ ’ਚ।
ਫੀਚਰਜ਼ ’ਚ ਹੋਇਆ ਸੁਧਾਰ
ਇਸ ਅਪਡੇਟਿਡ ਮਾਡਲ ’ਚ ਕਈ ਨਵੇਂ ਫੀਚਰਜ਼ ਜੋੜੇ ਗਏ ਹਨ। ਹੁਣ ਇਸ ’ਚ ਸਵਿਚੇਬਲ ਟ੍ਰੈਕਸ਼ਨ ਕੰਟਰੋਲ ਅਤੇ ਜ਼ਿਆਦਾ ਜਾਣਕਾਰੀ ਦੇਣ ਵਾਲਾ ਐੱਲ. ਸੀ. ਡੀ. ਇੰਸਟਰੂਮੈਂਟ ਕਲੱਸਟਰ ਮਿਲਦਾ ਹੈ। ਇਹ ਮੋਟਰਸਾਈਕਲ ਕਈ ਆਕਰਸ਼ਕ ਰੰਗਾਂ ਦੇ ਬਦਲਾਂ ’ਚ ਉਪਲਬਧ ਹੈ, ਜਿਸ ਨਾਲ ਇਸ ਦੀ ਲੁੱਕ ਅਤੇ ਅਪੀਲ ਬਿਹਤਰ ਹੋ ਗਈ ਹੈ।
ਬੀ. ਐੱਸ. ਏ. ਸਕ੍ਰੈਂਬਲਰ 650 ’ਚ ਕੀ ਹੈ ਖਾਸ?
ਬੀ. ਐੱਸ. ਏ. ਮੋਟਰਸਾਈਕਲਜ਼ ਦਾ ਨਵਾਂ ਬੀ. ਐੱਸ. ਏ. ਸਕ੍ਰੈਂਬਲਰ 650 ਵੀ ਭਾਰਤ ’ਚ ਲਾਂਚ ਕੀਤਾ ਗਿਆ ਹੈ। ਇਹ ਮੋਟਰਸਾਈਕਲ ਬੀ. ਐੱਸ. ਏ. ਗੋਲਡ ਸਟਾਰ 650 ’ਤੇ ਆਧਾਰਿਤ ਹੈ ਪਰ ਇਸ ’ਚ ਸਕ੍ਰੈਂਬਲਰ ਸਟਾਈਲ ਦੇ ਹਿਸਾਬ ਨਾਲ ਕਈ ਬਦਲਾਅ ਕੀਤੇ ਗਏ ਹਨ। ਇਸ ’ਚ 652 ਸੀ. ਸੀ. ਦਾ ਇੰਜਣ ਮਿਲਦਾ ਹੈ, ਜੋ ਮਜ਼ਬੂਤ ਪਾਵਰ ਅਤੇ ਟਾਰਕ ਦਿੰਦਾ ਹੈ, ਜਿਸ ਨਾਲ ਇਹ ਹਾਈਵੇਅ ਅਤੇ ਆਫ-ਰੋਡ ਦੋਵਾਂ ਲਈ ਢੁੱਕਵਾਂ ਬਣਦਾ ਹੈ।
ਰਾਇਲ ਐਨਫੀਲਡ ਨੂੰ ਦੇਵੇਗਾ ਟੱਕਰ
ਨਵਾਂ ਬੀ. ਐੱਸ. ਏ. ਸਕ੍ਰੈਂਬਲਰ 650 ਸਿੱਧੇ ਤੌਰ ’ਤੇ ਰਾਇਲ ਐਨਫੀਲਡ ਬੇਅਰ 650 ਨੂੰ ਟੱਕਰ ਦਿੰਦਾ ਹੈ, ਜੋ ਇਸ ਸੈਗਮੈਂਟ ’ਚ ਪਹਿਲਾਂ ਹੀ ਮੌਜੂਦ ਹੈ। ਇਸ ਦੇ ਡਿਜ਼ਾਈਨ, ਟਾਇਰ ਸੈੱਟਅੱਪ ਅਤੇ ਐਗਜ਼ਾਸਟ ਸਾਊਂਡ ਨੂੰ ਖਾਸ ਤੌਰ ’ਤੇ ਸਕ੍ਰੈਂਬਲਰ ਤਜਰਬੇ ਲਈ ਤਿਆਰ ਕੀਤਾ ਗਿਆ ਹੈ। ਸਕ੍ਰੈਂਬਲਰ 650 ’ਚ ਵੱਡੇ ਸਪੋਕ ਵ੍ਹੀਲਸ, ਆਫ-ਰੋਡ ਟਾਇਰਸ ਅਤੇ ਨਵਾਂ ਸਬ-ਫ੍ਰੇਮ ਦਿੱਤਾ ਗਿਆ ਹੈ, ਜਿਸ ਨਾਲ ਇਸ ਦੀ ਲੁੱਕ ਅਤੇ ਪਰਫਾਰਮੈਂਸ ਦੋਵੇਂ ਬਿਹਤਰ ਹੋਏ ਹਨ।
ਵਿੱਤ ਮੰਤਰੀ ਸੀਤਾਰਮਣ ਦਾ ਵੱਡਾ ਬਿਆਨ: IDBI ਬੈਂਕ ਦੇ ਨਿਵੇਸ਼ ਦੀ ਪ੍ਰਕਿਰਿਆ ਰਹੇਗੀ ਜਾਰੀ
NEXT STORY