ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 16.06 ਅੰਕ ਭਾਵ 0.04 ਫੀਸਦੀ ਵਧ ਕੇ 35,176.42 'ਤੇ ਅਤੇ ਨਿਫਟੀ 21.30 ਅੰਕ ਭਾਵ 0.20 ਫੀਸਦੀ ਡਿੱਗ ਕੇ 10,718.05 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.25 ਫੀਸਦੀ ਤੱਕ ਡਿੱਗ ਕੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 1.67 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 'ਚ 1.25 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਬੈਂਕ ਨਿਫਟੀ 'ਚ ਤੇਜ਼ੀ
ਆਟੋ, ਫਾਰਮਾ, ਆਈ.ਟੀ. ਅਤੇ ਮੈਟਲ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 0.16 ਫੀਸਦੀ ਦੀ ਤੇਜ਼ੀ ਨਾਲ 25573 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਆਟੋ 'ਚ 1.04 ਫੀਸਦੀ, ਫਾਰਮਾ 'ਚ 1.23 ਫੀਸਦੀ, ਆਈ.ਟੀ. ਸ਼ੇਅਰਾਂ 'ਚ 1.69 ਫੀਸਦੀ ਅਤੇ ਨਿਫਟੀ ਮੈਟਲ 'ਚ 3.32 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਟਾਪ ਗੇਨਰਸ
ਕੋਟਕ ਮਹਿੰਦਰਾ, ਆਈ.ਟੀ.ਸੀ., ਏਸ਼ੀਅਨ ਪੇਂਟਸ, ਐੱਚ.ਡੀ.ਐੱਫ.ਸੀ., ਐਕਸਿਸ ਬੈਂਕ
ਟਾਪ ਲੂਜਰਸ
ਵੇਦਾਂਤਾ, ਐੱਚ.ਸੀ.ਐੱਲ., ਟਾਟਾ ਸਟੀਲ, ਆਈਡੀਆ, ਹਿੰਡਾਲਕੋ, ਯੈੱਸ ਬੈਂਕ, ਐੱਸ.ਬੀ.ਆਈ.।
ਗ੍ਰੀਨ ਕਾਰਡ ਦੀ ਮੰਗ ਨੂੰ ਲੈ ਕੇ ਯੂ.ਐੱਸ. 'ਚ ਰੈਲੀਆਂ
NEXT STORY