ਬਿਜ਼ਨੈੱਸ ਡੈਸਕ : ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (LIC) ਕੋਲ ਆਪਣੇ ਗਾਹਕਾਂ ਲਈ ਇੱਕ ਤੋਂ ਵੱਧ ਕੇ ਇੱਕ ਸਕੀਮਾਂ ਹਨ, ਜਿੱਥੇ ਪੈਸਿਆਂ ਦੀ ਪੂਰੀ ਸੁਰੱਖਿਆ ਦੇ ਨਾਲ-ਨਾਲ ਤਗੜਾ ਰਿਟਰਨ ਵੀ ਮਿਲਦਾ ਹੈ। ਅਜਿਹੀ ਹੀ ਇੱਕ ਪ੍ਰਸਿੱਧ ਪਾਲਿਸੀ ਹੈ 'ਜੀਵਨ ਲਾਭ', ਜਿਸ 'ਚ ਤੁਸੀਂ ਰੋਜ਼ਾਨਾ ਮਹਿਜ਼ 166 ਰੁਪਏ ਜਮ੍ਹਾ ਕਰ ਕੇ 20 ਲੱਖ ਰੁਪਏ ਦਾ ਫੰਡ ਤਿਆਰ ਕਰ ਸਕਦੇ ਹੋ।
ਕਿਵੇਂ ਬਣੇਗਾ 20 ਲੱਖ ਦਾ ਫੰਡ?
ਜਾਣਕਾਰੀ ਅਨੁਸਾਰ ਜੇਕਰ ਕੋਈ 30 ਸਾਲ ਦਾ ਵਿਅਕਤੀ 25 ਸਾਲ ਦੀ ਮਿਆਦ ਲਈ ਇਹ ਪਾਲਿਸੀ ਖਰੀਦਦਾ ਹੈ, ਤਾਂ ਉਸ ਨੂੰ ਪ੍ਰੀਮੀਅਮ ਦਾ ਭੁਗਤਾਨ ਸਿਰਫ਼ 16 ਸਾਲ ਲਈ ਹੀ ਕਰਨਾ ਪਵੇਗਾ। ਇਸ ਪਾਲਿਸੀ 'ਚ 'ਸਮ ਐਸ਼ਿਓਰਡ' (ਬੀਮਾ ਰਾਸ਼ੀ) 10 ਲੱਖ ਰੁਪਏ ਹੁੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਲਗਭਗ 60,000 ਤੋਂ 65,000 ਰੁਪਏ ਦੇ ਕਰੀਬ ਹੁੰਦਾ ਹੈ, ਜੋ ਮਹੀਨਾਵਾਰ ਲਗਭਗ 5,000 ਤੋਂ 5,500 ਰੁਪਏ ਅਤੇ ਰੋਜ਼ਾਨਾ ਦੇ ਹਿਸਾਬ ਨਾਲ ਕਰੀਬ 166 ਰੁਪਏ ਬਣਦਾ ਹੈ।
ਨਿਵੇਸ਼ ਤੇ ਰਿਟਰਨ ਦਾ ਪੂਰਾ ਹਿਸਾਬ
ਪਾਲਿਸੀ ਦੀ 16 ਸਾਲਾਂ ਦੀ ਕੁੱਲ ਮਿਆਦ ਦੌਰਾਨ ਨਿਵੇਸ਼ਕ ਲਗਭਗ 9.6 ਲੱਖ ਰੁਪਏ ਪ੍ਰੀਮੀਅਮ ਵਜੋਂ ਜਮ੍ਹਾ ਕਰਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ 9.6 ਲੱਖ ਜਮ੍ਹਾ ਕਰ ਕੇ 20 ਲੱਖ ਰੁਪਏ ਕਿਵੇਂ ਮਿਲਣਗੇ? ਦਰਅਸਲ, ਇਸ ਪਲਾਨ 'ਚ 10 ਲੱਖ ਰੁਪਏ ਦੀ ਰਾਸ਼ੀ ਗਾਰੰਟੀਸ਼ੁਦਾ ਹੁੰਦੀ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਲਗਭਗ 8 ਤੋਂ 10 ਲੱਖ ਰੁਪਏ ਦਾ ਬੋਨਸ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਗਾਰੰਟੀਸ਼ੁਦਾ ਰਾਸ਼ੀ ਅਤੇ ਬੋਨਸ ਮਿਲਾ ਕੇ ਮੈਚਿਓਰਿਟੀ 'ਤੇ ਨਿਵੇਸ਼ਕ ਨੂੰ ਲਗਭਗ 20 ਲੱਖ ਰੁਪਏ ਪ੍ਰਾਪਤ ਹੁੰਦੇ ਹਨ।
ਟੈਕਸ ਛੋਟ ਤੇ ਸਰਕਾਰੀ ਭਰੋਸਾ
LIC ਦੀ ਇਸ ਪਾਲਿਸੀ ਵਿੱਚ ਨਿਵੇਸ਼ ਕਰਨ 'ਤੇ ਟੈਕਸ ਵਿੱਚ ਛੋਟ ਦਾ ਲਾਭ ਵੀ ਮਿਲਦਾ ਹੈ। ਸਰਕਾਰੀ ਕੰਪਨੀ ਹੋਣ ਕਾਰਨ ਇਸ ਵਿੱਚ ਪੈਸਾ ਡੁੱਬਣ ਦਾ ਖਤਰਾ ਨਾ ਦੇ ਬਰਾਬਰ ਹੁੰਦਾ ਹੈ, ਜੋ ਇਸਨੂੰ ਨਿਵੇਸ਼ਕਾਂ ਲਈ ਇੱਕ ਸੁਰੱਖਿਅਤ ਵਿਕਲਪ ਬਣਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੁਪਰੀਮ ਕੋਰਟ ਤੋਂ ਵੇਦਾਂਤਾ ਨੂੰ ਵੱਡਾ ਝਟਕਾ, ਅਡਾਨੀ ਦੇ 14,535 ਕਰੋੜ ਰੁਪਏ ਦੇ ਪਲਾਨ 'ਤੇ ਰੋਕ ਲਗਾਉਣ ਤੋਂ ਇਨਕਾਰ
NEXT STORY