ਜਲੰਧਰ—ਹਾਲ ਹੀ 'ਚ ਰਾਇਲ ਐਨਫੀਲਡ ਨੇ ਆਪਣੀ 15 ਲਿਮਟਿਡ ਸਟੈਲਥ ਬਲੈਕ ਕਲਾਸਿਕ 500 ਮੋਟਰਸਾਈਕਲ ਦੀ ਵਿਕਰੀ ਦਾ ਐਲਾਨ ਕੀਤਾ ਸੀ। ਕੰਪਨੀ ਨੇ ਇੰਨ੍ਹਾਂ ਬਾਈਕਸ ਦੀ ਆਨਲਾਈਨ ਵਿਕਰੀ 13 ਦਸੰਬਰ ਤੋਂ ਸ਼ੁਰੂ ਕੀਤੀ ਸੀ। ਉੱਥੇ ਰਿਪੋਰਟ ਮੁਤਾਬਕ ਇਹ ਖਾਸ ਬਾਈਕਸ ਸਿਰਫ 15 ਸੈਕਿੰਡ ਦੇ ਅੰਦਰ ਹੀ ਵਿਕ ਗਈਆਂ ਅਤੇ ਇਸ ਸੇਲ ਲਈ 2,000 ਤੋਂ ਵੀ ਜ਼ਿਆਦਾ ਗਾਹਕਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਇਆ ਸੀ। ਕੰਪਨੀ ਨੇ ਇਸ ਲਿਟਮਡਿ ਐਡੀਸ਼ਨ ਰਾਇਲ ਐਨਫੀਲਡ ਕਲਾਸਿਕ 500 ਦੀ ਵਿਸ਼ੇਸ਼ ਕੀਮਤ 1.90 ਲੱਖ ਰੁਪਏ ਰੱਖੀ ਹੈ। ਇਹ ਬਾਈਕ ਰਾਇਲ ਐਨਫੀਲਡ ਕਲਾਸਿਕ 500 'ਤੇ ਆਧਾਰਿਤ ਹੈ ਅਤੇ ਇਸ 'ਚ ਪਿਛਲੇ ਵ੍ਹੀਲ 'ਚ ਵੀ ਡਿਸਕ ਬ੍ਰੇਕ ਲਗਾਈ ਗਈ ਹੈ। ਉੱਥੇ ਇਨਾਂ 15 ਬਾਈਕਸ 'ਤੇ ਐੱਨ.ਐੱਸ.ਜੀ. ਦਾ ਨਿਸ਼ਾਨ ਲਗਿਆ ਹੈ ਜਿਸ ਨਾਲ ਇਹ ਸੇਲ 'ਚ ਲੱਗਣ ਵਾਲੀ 500 ਬਾਈਕਸ 'ਚ ਬਿਲਕੁਲ ਵੱਖ ਦਿਖਾਈ ਦੇਵੇ।
ਬਿਟਕੁਆਇਨ ਦੀ ਕੀਮਤ ਹੋਈ 11 ਲੱਖ ਰੁਪਏ ਤੋਂ ਪਾਰ
NEXT STORY