ਬੰਗਾ (ਰਾਕੇਸ਼ ਅਰੋੜਾ)- ਥਾਣਾ ਬੰਗਾ ਪੁਲਸ ਨੇ ਨਾਬਾਲਗ ਕੁੜੀ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਵਾਲੇ ਇਕ ਨੌਜਵਾਨ ਨੂੰ ਕਾਬੂ ਕਰ ਉਸ ਖ਼ਿਲਾਫ਼ ਪੋਸਕੋ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਨਾਬਾਲਗ ਕੁੜੀ ਦੀ ਮਾਤਾ ਨੇ ਦੱਸਿਆ ਕਿ ਬੀਤੀ 21 ਸਤੰਬਰ ਨੂੰ ਉਹ ਅਤੇ ਉਸ ਦੀ ਉਕਤ ਬੇਟੀ ਆਪਣੇ ਹੀ ਪਿੰਡ ਦੇ ਇਕ ਧਾਰਮਿਕ ਸਥਾਨ 'ਤੇ ਸੇਵਾ ਕਰ ਰਹੀਆਂ ਸਨ ਹੈ। ਇਸ ਦੌਰਾਨ ਦੁਪਹਿਰ ਵੇਲੇ ਉਸ ਦੀ ਬੇਟੀ ਨੇ ਕਿਹਾ ਕਿ ਉਸ ਨੇ ਪੜ੍ਹਨਾ ਹੈ ਅਤੇ ਉਹ ਘਰ ਜਾ ਰਹੀ ਹੈ ਅਤੇ ਉਹ ਇੱਕਲੀ ਘਰ ਨੂੰ ਤੁਰ ਪਈ।
ਇਹ ਵੀ ਪੜ੍ਹੋ: Punjab: ਹੈਂ! ਪੋਤਾ ਹੋਣ 'ਤੇ ਨੱਚਦੀ ਦਾਦੀ ਵੀ ਬਣ ਗਈ ਮਾਂ, ਹੱਕਾ-ਬੱਕਾ ਰਹਿ ਗਿਆ ਪੂਰਾ ਪਰਿਵਾਰ
ਉਸ ਨੇ ਦੱਸਿਆ ਕਿ ਦੁਪਿਹਰ ਸਾਢੇ ਤਿੰਨ ਦੇ ਕਰੀਬ ਉਸ ਦੀ ਭੈਣ ਜੋ ਉਸ ਦੀ ਦਰਾਣੀ ਵੀ ਲੱਗਦੀ ਹੈ, ਨੇ ਫੋਨ ਕਰ ਦੱਸਿਆ ਕਿ ਉਸ ਦੀ ਬੇਟੀ ਘਰ ਨਹੀਂ ਆਈ। ਇਸ ਦੇ ਉਪੰਰਤ ਉਨ੍ਹਾਂ ਦੋਹਾਂ ਨੇ ਪਿੰਡ ਵਿੱਚ ਆਪਣੀ ਬੇਟੀ ਦੀ ਭਾਲ ਸ਼ੁਰੂ ਕੀਤੀ। ਪਿੰਡ ਦੀ ਇਕ ਔਰਤ ਕੁਝ ਹੋਰ ਔਰਤਾਂ ਨੂੰ ਨਾਲ ਲੈ ਕੇ ਉਸ ਦੀ ਬੇਟੀ ਨੂੰ ਸਾਢੇ ਤਿੰਨ ਵਜੇ ਦੇ ਕਰੀਬ ਘਰ ਛੱਡ ਗਈਆਂ, ਜਿਸ ਉਪਰੰਤ ਉਸ ਨੇ ਆਪਣੀ ਬੇਟੀ ਨੂੰ ਪੁੱਛਿਆ ਤਾਂ ਉਸ ਨੇ ਕੁਝ ਨਹੀਂ ਦੱਸਿਆ ਪਰ ਉਸ ਦੀ ਬੇਟੀ ਘਰ ਵਿੱਚ ਗੁੰਮਸੁੰਮ ਜਿਹੀ ਰਹਿਣ ਲੱਗ ਪਈ ਸੀ। ਉਸ ਨੇ ਦੱਸਿਆ ਜਦੋਂ ਬੀਤੇ ਦਿਨੀਂ ਘਰ ਵਿੱਚ ਗੁੰਮਸੁੰਮ ਰਹਿਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ 21 ਸਤੰਬਰ ਨੂੰ ਜਦੋਂ ਉਹ ਧਾਰਮਿਕ ਸਥਾਨ ਤੋਂ ਘਰ ਵਾਪਸ ਆ ਰਹੀ ਸੀ ਤਾਂ ਪਿੰਡ ਦਾ ਨੌਜਵਾਨ ਰਸਤੇ ਵਿੱਚ ਹੀ ਉਸ ਦੇ ਘਰ ਨੇੜੇ ਖੜ੍ਹਾ ਹੋਇਆ ਸੀ। ਉਕਤ ਨੌਜਵਾਨ ਨੇ ਇਸ਼ਾਰਾ ਕਰਕੇ ਉਸ ਨੂੰ ਆਪਣੇ ਕੋਲ ਬੁਲਾਇਆ, ਜਦੋਂ ਉਹ ਉਕਤ ਨੌਜਵਾਨ ਦੀ ਗੱਲ ਸੁਣਨ ਲਈ ਉਸ ਕੋਲ ਖੜ੍ਹੀ ਹੋਈ ਤਾਂ ਉਸ ਨੇ ਉਸ ਨੂੰ ਬਾਂਹ ਤੋਂ ਫੜ ਲਿਆ।
ਇਹ ਵੀ ਪੜ੍ਹੋ: Alert! ਜਲੰਧਰ 'ਚ ਬੰਦ ਰਹਿਣਗੇ ਅੱਜ ਇਹ Main ਰਸਤੇ, ਰੂਟ ਰਹੇਗਾ ਡਾਇਵਰਟ, ਜਾਣੋ ਵਜ੍ਹਾ
ਉਸ ਨੂੰ ਜ਼ਬਰਦਸਤੀ ਆਪਣੇ ਰਿਸ਼ਤੇ ਵਿੱਚ ਲੱਗਦੇ ਦਾਦਾ ਜੋ ਵਿਦੇਸ਼ ਵਿੱਚ ਰਹਿੰਦਾ ਹੈ, ਦੇ ਘਰ ਲੈ ਗਿਆ ਅਤੇ ਉਸ ਨਾਲ ਉਸ ਦੀ ਮਰਜ਼ੀ ਤੋਂ ਬਿਨਾਂ ਜ਼ਬਰਦਸਤੀ ਸੰਬੰਧ ਬਣਾਏ ਅਤੇ ਉਸ ਦੇ ਰੌਲਾ ਪਾਉਣ 'ਤੇ ਉਕਤ ਨੌਜਵਾਨ ਉਥੋਂ ਭੱਜ ਗਿਆ। ਜਾਂਦੇ ਹੋਏ ਉਸ ਨੂੰ ਧਮਕੀ ਦੇ ਕੇ ਗਿਆ ਕਿ ਜੇਕਰ ਉਸ ਨੇ ਉਕਤ ਹੋਏ ਘਟਨਾਕ੍ਰਮ ਬਾਰੇ ਕਿਸੇ ਨਾਲ ਗੱਲਬਾਤ ਕੀਤੀ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਪੁਲਸ ਨੇ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਨਾਬਾਲਗ ਕੁੜੀ ਦਾ ਡਾਕਟਰੀ ਮੁਆਇਨਾ ਕਰਵਾਉਣ ਉਪਰੰਤ ਉਕਤ ਨੌਜਵਾਨ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 65 (1), 351 (2), 4-ਪੋਸਕੋ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਫਰਸ਼ ਤੋਂ ਅਰਸ਼ ’ਤੇ ਪਹੁੰਚਿਆ ਰੈਣਕ ਬਾਜ਼ਾਰ ਦਾ ਰੈਡੀਮੇਡ ਕੱਪੜਾ ਵਪਾਰੀ, ਕਾਰਾ ਜਾਣ ਤੁਸੀਂ ਵੀ ਕਰੋਗੇ ਤੌਬਾ-ਤੌਬਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਹਾਦਸੇ ਦੌਰਾਨ ਵਿਅਕਤੀ ਦੀ ਮੌਕੇ 'ਤੇ ਹੀ ਮੌਤ
NEXT STORY