ਜਲੰਧਰ (ਪੁਨੀਤ)–ਆਰ. ਪੀ. ਐੱਫ਼. (ਰੇਲਵੇ ਪੁਲਸ ਫੋਰਸ) ਨੇ ਸਿਟੀ ਰੇਲਵੇ ਸਟੇਸ਼ਨ ਤੋਂ ਪਾਰਸਲ ਚੋਰੀ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦੇ ਬੇਟੇ ਨੂੰ ਸ਼ੈਲਟਰ ਹੋਮ ਲੁਧਿਆਣਾ ਭੇਜ ਦਿੱਤਾ ਗਿਆ। ਪੁਲਸ ਵੱਲੋਂ ਬੱਚੇ ਦੇ ਭਵਿੱਖ ਨੂੰ ਵੇਖਦੇ ਹੋਏ ਉਸ ਪ੍ਰਤੀ ਪੂਰੀ ਹਮਦਰਦੀ ਵਿਖਾਈ ਗਈ ਅਤੇ ਨੈਤਿਕ ਫਰਜ਼ ਨਿਭਾਇਆ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਵਧਾਈ ਸੁਰੱਖਿਆ, 1300 ਪੁਲਸ ਮੁਲਾਜ਼ਮ ਤਾਇਨਾਤ, ਜਾਣੋ ਕੀ ਰਹੀ ਵਜ੍ਹਾ
ਪਾਰਸਲ ਚੋਰੀ ਦੇ ਸਮੇਂ ਬੱਚਾ ਨਾਲ ਮੌਜੂਦ ਨਹੀਂ ਸੀ, ਜਿਸ ਕਾਰਨ ਪੁਲਸ ਬੱਚੇ ਨੂੰ ਬਿਨਾਂ ਕਿਸੇ ਕਾਰਵਾਈ ਦੇ ਭੇਜ ਸਕਦੀ ਸੀ ਪਰ ਪੁਲਸ ਨੇ ਅਜਿਹਾ ਨਹੀਂ ਕੀਤਾ ਅਤੇ ਬੱਚੇ ਨੂੰ ਸੁਰੱਖਿਅਤ ਥਾਂ ’ਤੇ ਛੱਡਣਾ ਉਚਿਤ ਸਮਝਿਆ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਰਾਜੇਸ਼ ਕੁਮਾਰ ਰੋਹਿੱਲਾ ਨੇ ਦੱਸਿਆ ਕਿ ਸਬ-ਇੰਸ. ਹਰਵਿੰਦਰ ਸਿੰਘ ਨੇ ਪਾਰਸਲ ਚੋਰੀ ਕਰਦੇ ਹੋਏ ਸੰਦੀਪ ਸਿੰਘ (37) ਵਾਸੀ ਮੁਖਬੇਲਪੁਰ ਅੰਮ੍ਰਿਤਸਰ ਨੂੰ ਮੌਕੇ ’ਤੇ ਫੜਿਆ। ਮੁਲਜ਼ਮ ਨੇ ਦੱਸਿਆ ਕਿ ਮੇਰੇ ਨਾਲ ਇਕ ਛੋਟਾ ਬੱਚਾ ਵੀ ਹੈ, ਜਿਸ ਦਾ ਨਾਂ ਪਾਲ (ਕਾਲਪਨਿਕ ਨਾਂ) ਹੈ ਅਤੇ ਉਮਰ 12 ਸਾਲ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਉਕਤ ਵਿਅਕਤੀ ਆਪਣੇ ਬੇਟੇ ਨੂੰ ਸਿਟੀ ਰੇਲਵੇ ਸਟੇਸ਼ਨ ਦੀਆਂ ਪੌੜੀਆਂ ਕੋਲ ਛੱਡ ਕੇ ਆਇਆ ਸੀ, ਜਿਸ ਤੋਂ ਬਾਅਦ ਆਰ. ਪੀ. ਐੱਫ. ਅਧਿਕਾਰੀਆਂ ਵੱਲੋਂ ਸਬ-ਇੰਸ. ਰਜਨੀ ਨੂੰ ਪੌੜੀਆਂ ਕੋਲ ਭੇਜਿਆ ਗਿਆ, ਜਿਥੇ ਦੱਸੇ ਗਏ ਹੁਲੀਏ ਮੁਤਾਬਕ ਇਕ ਬੱਚਾ ਮਿਲਿਆ, ਜੋ ਕਿ ਮੁਲਜ਼ਮ ਦਾ ਬੇਟਾ ਸੀ। ਇਸ ਤੋਂ ਬਾਅਦ ਪੁਲਸ ਵੱਲੋਂ ਬੱਚੇ ਤੋਂ ਪਰਿਵਾਰ ਅਤੇ ਰਿਸ਼ਤੇਦਾਰਾਂ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਮੇਰੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਮੇਰੀ ਦਾਦੀ ਵਿਦੇਸ਼ ਵਿਚ ਰਹਿੰਦੀ ਹੈ। ਇਥੇ ਮੇਰਾ ਕੋਈ ਵੀ ਨਹੀਂ ਹੈ, ਜਿਸ ਕਾਰਨ ਬੱਚੇ ਨੂੰ ਸਿਵਲ ਹਸਪਤਾਲ ਲਿਜਾ ਕੇ ਉਸ ਦਾ ਮੈਡੀਕਲ ਕਰਵਾਇਆ ਗਿਆ। ਉਸ ਤੋਂ ਬਾਅਦ ਸਿਟੀ ਰੇਲਵੇ ਸਟੇਸ਼ਨ ਵਿਚ ਸੀਨੀਅਰ ਅਧਿਕਾਰੀਆਂ ਨੂੰ ਬੱਚੇ ਸਬੰਧੀ ਦੱਸਿਆ। ਆਰ. ਪੀ. ਐੱਫ. ਦੀ ਟੀਮ ਬੱਚੇ ਨੂੰ ਛੱਡਣ ਲੁਧਿਆਣਾ ਭੇਜੀ ਗਈ। ਸਬ-ਇੰਸ. ਰਜਨੀ ਦੀ ਅਗਵਾਈ ਵਿਚ ਬੱਚੇ ਨੂੰ ਸ਼ੈਲਟਰ ਹੋਮ ਲੁਧਿਆਣਾ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਇਨ੍ਹਾਂ ਮੁਲਾਜ਼ਮਾਂ ਦੀਆਂ ਲੱਗੀਆ ਮੌਜਾਂ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਵਧਾਈ ਸੁਰੱਖਿਆ, 1300 ਪੁਲਸ ਮੁਲਾਜ਼ਮ ਤਾਇਨਾਤ, ਜਾਣੋ ਕੀ ਰਹੀ ਵਜ੍ਹਾ
NEXT STORY