ਅਹਿਮਦਾਬਾਦ — ਪਿਛਲੇ ਕੁਝ ਸਮੇਂ ਤੋਂ ਬੈਂਕਾਂ ਵਲੋਂ ਕਰਜ਼ੇ ਦੀ ਵੰਡ 'ਚ ਕੀਤੀ ਗਈ ਕਮੀ ਕਾਰਨ ਪੈਦਾ ਹੋਏ ਨਕਦੀ ਸੰਕਟ ਦਾ ਅਸਰ ਹੀਰਾ ਉਦਯੋਗ 'ਤੇ ਵੀ ਦਿਖਾਈ ਦੇਣ ਲੱਗ ਗਿਆ ਹੈ। ਇਸ ਨਕਦੀ ਸੰਕਟ ਕਾਰਨ ਹੀਰਾ ਤਰਾਸ਼ੀ ਅਤੇ ਕਟਾਈ ਨਾਲ ਜੁੜੇ ਕਾਰੋਬਾਰੀਆਂ ਨੂੰ ਖਰੀਦਦਾਰੀ 'ਚ ਕਟੌਤੀ ਕਰਨ 'ਚ ਮਜ਼ਬੂਰ ਹੋਣਾ ਪਿਆ ਹੈ, ਜਿਸ ਦੇ ਨਤੀਜੇ ਵਜੋਂ ਭਾਰਤ ਵਿਚ ਸਾਲ 2019 'ਚ ਹੀਰੇ ਦੇ ਸ਼ੁੱਧ ਦਰਾਮਦ ਵਿਚ ਭਾਰੀ ਗਿਰਾਵਟ ਆਈ ਹੈ। ਰਤਨ ਅਤੇ ਗਹਿਣਿਆਂ ਦੀ ਐਕਸਪੋਰਟ ਪ੍ਰਮੋਸ਼ਨ ਕੌਂਸਲ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2019 'ਚ ਅਪ੍ਰੈਲ ਤੋਂ ਨਵੰਬਰ ਵਿਚਕਾਰ, ਅਪ੍ਰਤੱਖ-ਹੀਰੇ ਦੀ ਕੁੱਲ ਦਰਾਮਦ ਅਪ੍ਰੈਲ-ਨਵੰਬਰ 2018 ਦੇ 10.34 ਅਰਬ ਡਾਲਰ ਦੇ ਮੁਕਾਬਲੇ 17.24 ਪ੍ਰਤੀਸ਼ਤ ਘੱਟ ਕੇ 8.55 ਅਰਬ ਡਾਲਰ ਰਹਿ ਗਈ। ਪਿਛਲੇ ਇਕ ਦਹਾਕੇ ਵਿਚ ਭਾਰਤ ਵਿਚ ਹੀਰੇ ਦੀ ਦਰਾਮਦ ਵਿਚ ਇਹ ਸਭ ਤੋਂ ਵੱਡੀ ਗਿਰਾਵਟ ਹੈ। ਬੇਨ ਐਂਡ ਕੰਸਲਟਿੰਗ ਦੁਆਰਾ ਜਾਰੀ ਰਿਪੋਰਟ ਅਨੁਸਾਰ ਸ਼ੁੱਧ ਦਰਾਮਦ ਵਿਚ 32 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।
ਦੂਜੇ ਪਾਸੇ ਕੱਟੇ ਅਤੇ ਤਰਾਸ਼ੇ ਹੋਏ ਹੀਰੇ (ਸੀਪੀਡੀ) ਦੀ ਬਰਾਮਦ ਅਪ੍ਰੈਲ ਤੋਂ ਨਵੰਬਰ 2019 ਵਿਚਕਾਰ 18.96 ਫੀਸਦੀ ਤੱਕ ਘੱਟ ਕੇ 13.41 ਅਰਬ ਡਾਲਰ ਰਹਿ ਗਈ ਜਿਹੜੀ ਕਿ ਅਪ੍ਰੈਲ ਤੋਂ ਨਵੰਬਰ 2018 ਦੌਰਾਨ 16.55 ਅਰਬ ਡਾਲਰ ਸੀ। ਇਕੱਲੇ ਨਵੰਬਰ 2019 ਵਿਚ ਹੀ ਭਾਰਤ ਤੋਂ ਸੀਪੀਡੀ ਦੀ ਨਿਰਯਾਤ 25.18 ਫੀਸਦੀ ਤੱਕ ਘੱਟ ਕੇ 1.66 ਅਰਬ ਡਾਲਰ ਰਿਹਾ ਜਿਹੜਾ ਕਿ ਨਵੰਬਰ 2018 ਵਿਚ 1.56 ਅਰਬ ਡਾਲਰ ਸੀ। ਗਲੋਬਲ ਹੀਰੇ ਉਦਯੋਗ ਬਾਰੇ ਬੇਨ ਐਂਡ ਕੰਸਲਟਿੰਗ ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2019 ਵਿਚ ਕਮਜ਼ੋਰ ਸਥਾਨਕ ਕਰੰਸੀ, ਬੈਂਕਾਂ ਦੁਆਰਾ ਕਰਜ਼ਾ ਵੰਡਣ 'ਚ ਕਮੀ ਕੀਤੇ ਜਾਣ ਕਾਰਨ ਪੈਦਾ ਹੋਏ ਨਕਦੀ ਸੰਕਟ ਅਤੇ ਨੋਟਬੰਦੀ ਦੇ ਪ੍ਰਭਾਵ ਕਾਰਨ ਭਾਰਤ 'ਚ ਇਸ ਮਾਲ ਦੇ ਭੰਡਾਰਨ ਨੂੰ ਵਾਧਾ ਮਿਲਿਆ। ਰਿਪੋਰਟ ਵਿਚ ਕਿਹਾ ਗਿਆ ਹੈ , '2017 ਅਤੇ 2018 'ਚ ਤਰਾਸ਼ੇ ਹੀਰੇ ਦੀ ਕਮਜ਼ੋਰ ਵਿਕਰੀ ਅਤੇ ਜ਼ਿਆਦਾ ਭੰਡਾਰਨ ਦੇ ਨਾਲ 2018 ਅਤੇ 2019 'ਚ ਸ਼ੁੱਧ ਆਯਾਤ 'ਚ 3 ਅਤੇ 30 ਫੀਸਦੀ ਤੱਕ ਦੀ ਕਮੀ ਆਈ। ਭਾਰਤ ਨੇ ਇਸ ਮਾਮਲੇ 'ਚ ਭਾਰੀ ਗਿਰਾਵਟ ਦਰਜ ਕੀਤੀ।'
ਸੋਨਾ 45 ਰੁਪਏ ਫਿਸਲਿਆ, ਚਾਂਦੀ 20 ਰੁਪਏ ਕਮਜ਼ੋਰ
NEXT STORY