ਮੁੰਬਈ- ਫਿਲਮ ‘ਆਰ.ਆਰ.ਆਰ.’ ਦੇ ਡਾਇਰੈਕਟਰ ਐੱਸ.ਐੱਸ. ਰਾਜਾਮੌਲੀ ਹੁਣ ਜਾਪਾਨ ਦੀ ਪਾਪੂਲਰ ਗੇਮ ‘ਡੈੱਥ ਸਟੈਂਡਿੰਗ 2’ ਵਿਚ ਦਿਸਣਗੇ। ਫਿਲਮ ਮੇਕਰ ਨੇ ਇਸ ਨੂੰ ਲੈ ਕੇ ਆਪਣਾ ਅਨੁਭਵ ਵੀ ਸ਼ੇਅਰ ਕੀਤਾ ਹੈ। ਐੱਸ.ਐੱਸ. ਰਾਜਾਮੌਲੀ ਦਾ ਏ ਐਕਸ਼ਨ-ਐਡਵੈਂਚਰ ਗੇਮ ‘ਡੈੱਥ ਸਟੈਂਡਿੰਗ 2 : ਆਨ ਦਿ ਬੀਚ’ ਵਿਚ ਕੈਮੀਓ ਹੈ, ਜਿਸ ਨੂੰ ਮਸ਼ਹੂਰ ਗੇਮ ਕ੍ਰਿਏਟਰ ਹਿਦੇਓ ਕੋਜਿਮਾ ਨੇ ਲਿਖਿਆ, ਨਿਰਮਿਤ ਕੀਤਾ, ਡਿਜ਼ਾਇਨ ਕੀਤਾ ਅਤੇ ਨਿਰਦੇਸ਼ਿਤ ਵੀ ਕੀਤਾ ਹੈ।
ਇਸ ਗੇਮ ਦਾ ਹਿੱਸਾ ਬਣ ਕੇ ਬੇਹੱਦ ਖੁਸ਼ ਹੋਏ ਐੱਸ.ਐੱਸ. ਰਾਜਾਮੌਲੀ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ-‘ਜਦੋਂ ਅਸੀਂ ‘ਆਰ.ਆਰ.ਆਰ.’ ਦੇ ਪ੍ਰਮੋਸ਼ਨ ਲਈ ਜਾਪਾਨ 'ਚ ਸੀ ਤੱਦ ਮੈਂ ਕੋਜਿਮਾ-ਸਾਨ ਦੇ ਆਫਿਸ ਦਾ ਦੌਰਾ ਕੀਤਾ। ਉਨ੍ਹਾਂ ਨੇ ਉੱਥੇ ਹੀ ਮੇਰਾ ਸਕੈਨ ਕੀਤਾ ਅਤੇ ਸੱਚ ਕਹਾਂ ਤਾਂ ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਹ ਇਸ ਨੂੰ ਕਿਵੇਂ ਜਾਂ ਕਿੱਥੇ ਇਸਤੇਮਾਲ ਕਰਣਗੇ। ਮੈਨੂੰ ਬਸ ਇੰਨਾ ਲੱਗਾ ਕਿ ਕੁਝ ਬਹੁਤ ਖਾਸ ਬਣਨ ਵਾਲਾ ਹੈ। ਹੁਣ ਜਦੋਂ ਮੈਂ ਆਪਣੇ ਆਪ ਨੂੰ ‘ਸਟੈਂਡਿੰਗ 2’ ਗੇਮ ਵਿਚ ਦੇਖਦਾ ਹਾਂ ਤਾਂ ਇਹ ਮੇਰੇ ਲਈ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ
NEXT STORY