ਨਵੀਂ ਦਿੱਲੀ (ਭਾਸ਼ਾ) : ਚੀਨੀ ਐਪ ਟਿਕਟਾਕ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤ ਸਰਕਾਰ ਦੇ ਹੁਕਮ ਮੁਤਾਬਕ ਐਪ ਨੂੰ ਬੰਦ ਕਰਨ ਦੀ ਪ੍ਰਕਿਰਿਆ ਵਿਚ ਹੈ। ਕੰਪਨੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਸ ਨੇ ਐਪ ਦਾ ਇਸਤੇਮਾਲ ਕਰਨ ਵਾਲੇ ਕਿਸੇ ਵੀ ਭਾਰਤੀ ਦੀ ਜਾਣਕਾਰੀ ਚੀਨ ਅਤੇ ਕਿਸੇ ਹੋਰ ਦੇਸ਼ ਦੇ ਨਾਲ ਸਾਂਝੀ ਨਹੀਂ ਕੀਤੀ ਹੈ। ਛੋਟੇ ਵੀਡੀਓ ਸਾਂਝੇ ਕਰਨ ਵਾਲੀ ਇਸ ਕੰਪਨੀ ਨੇ ਕਿਹਾ ਕਿ ਉਸ ਨੂੰ ਆਪਣੀ ਪ੍ਰਤੀਕਿਰਿਆ ਅਤੇ ਸਪਸ਼ਟੀਕਰਨ ਦੇਣ ਲਈ ਸਬੰਧਤ ਸਰਕਾਰੀ ਪੱਖਾਂ ਨਾਲ ਮਿਲਣ ਲਈ ਸੱਦਿਆ ਗਿਆ।
ਭਾਰਤ ਨੇ ਸੋਮਵਾਰ ਨੂੰ ਚੀਨ ਨਾਲ ਸੰਬੰਧ ਰੱਖਣ ਵਾਲੀਆਂ 59 ਐਪਸ ਨੂੰ ਬੰਦ ਕਰ ਦਿੱਤਾ। ਇਨ੍ਹਾਂ ਵਿਚ ਕਾਫ਼ੀ ਪ੍ਰਸਿੱਧ ਟਿਕਟਾਕ ਅਤੇ ਯੂ.ਸੀ. ਬ੍ਰਾਊਜ਼ਰ ਵੀ ਸ਼ਾਮਲ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਐਪ ਦੇਸ਼ ਦੀ ਸੰਪ੍ਰਭੁਤਾ, ਅਖੰਡਤਾ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਨੁਕਸਾਨਦੇਹ ਹੈ। ਇਸ ਦੌਰਾਨ ਟਿਕਟਾਕ ਐਪ ਨੂੰ ਗੂਗਲ ਪਲੇ ਸਟੋਰ ਅਤੇ ਐੱਪਲ ਐਪ ਸਟੋਰ ਤੋਂ ਹਟਾ ਲਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਟਿਕਟਾਕ ਨੇ ਖੁਸ ਇਸ ਐਪ ਸਟੋਰ ਤੋਂ ਐਪ ਨੂੰ ਹਟਾਇਆ ਹੈ। ਭਾਰਤ ਵਿਚ ਟਿਕਟਾਕ ਦੇ ਪ੍ਰਮੁੱਖ ਨਿਖਿਲ ਗਾਂਧੀ ਨੇ ਕਿਹਾ, 'ਭਾਰਤ ਸਰਕਾਰ ਨੇ ਟਿਕਟਾਕ ਸਮੇਤ 59 ਐਪ ਨੂੰ ਬੰਦ ਕਰਨ ਦਾ ਅੰਤਰਿਮ ਹੁਕਮ ਜਾਰੀ ਕੀਤਾ ਹੈ। ਅਸੀਂ ਇਸ ਆਦੇਸ਼ ਦਾ ਪਾਲਣ ਕਰ ਰਹੇ ਹਾਂ। ਸਾਨੂੰ ਸਬੰਧਤ ਸਰਕਾਰੀ ਪੱਖਾਂ ਦੇ ਸਾਹਮਣੇ ਆਪਣੀ ਪ੍ਰਤੀਕਿਰਿਆ ਅਤੇ ਸਪਸ਼ਟੀਕਰਨ ਦੇਣ ਲਈ ਸੱਦਿਆ ਗਿਆ। ਟਿਕਟਾਕ ਦਾ ਕਹਿਣਾ ਹੈ ਕਿ ਉਹ ਭਾਰਤੀ ਕਾਨੂੰਨਾਂ ਦੇ ਤਹਿਤ ਅੰਕੜਿਆਂ ਦੀ ਨਿਜਤਾ ਅਤੇ ਸੁਰੱਖਿਆ ਜਰੂਰਤਾਂ ਦਾ ਲਗਾਤਾਰ ਅਨੁਪਾਲਨ ਕਰਦੀ ਹੈ ਅਤੇ ਉਸ ਨੇ ਭਾਰਤ ਵਿਚ ਉਸ ਦੀ ਐਪ ਦਾ ਇਸਤੇਮਾਲ ਕਰਨ ਵਾਲੇ ਕਿਸੇ ਵੀ ਭਾਰਤੀ ਦੇ ਬਾਰੇ ਵਿਚ ਕੋਈ ਸੂਚਨਾ ਚੀਨ ਦੀ ਸਰਕਾਰ ਅਤੇ ਹੋਰ ਕਿਸੇ ਦੇਸ਼ ਦੇ ਨਾਲ ਸਾਂਝੀ ਨਹੀਂ ਕੀਤੀ ਹੈ।'
ਚੀਨ ਦੀ ਹਰ ਚਾਲ 'ਤੇ ਭਾਰਤ ਦੀ ਨਜ਼ਰ, ਬਿਜਲੀ ਮਹਿਕਮਾ ਸਾਈਬਰ ਹਮਲੇ ਦੇ ਖ਼ਦਸ਼ੇ ਪ੍ਰਤੀ ਸੁਚੇਤ
NEXT STORY