ਨਵੀਂ ਦਿੱਲੀ—ਦੂਰਸੰਚਾਰ ਰੇਗੂਲੇਟਰੀ ਟਰਾਈ ਨੇ ਅਣਚਾਹੀ ਵਪਾਰਕ ਫੋਨ ਕਾਲ ਅਤੇ ਸੰਦੇਸ਼ਾਂ ਨੂੰ ਲੈ ਕੇ ਪਿਛਲੇ ਸਾਲ 26 ਆਦੇਸ਼ ਜਾਰੀ ਕਰਦੇ ਹੋਏ2.81 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ। ਭਾਰਤੀ ਦੂਰਸੰਚਾਰ ਰੇਗੂਲੇਟਰ ਅਥਾਰਟੀ (ਟਰਾਈ) ਨੇ 2017 'ਚ ਆਪਣੀਆਂ ਗਤੀਵਿਧੀਆਂ ਦੇ ਬਾਰੇ 'ਚ ਦਿੱਤੇ ਗਏ ਐਬਸਟਰੈਕਟ 'ਚ ਇਹ ਜਾਣਕਾਰੀ ਦਿੱਤੀ ਹੈ। ਇਸ ਮੁਤਾਬਕ ਰੇਗੂਲੇਟਰ ਨੇ ਸੇਵਾ ਗੁਣਵੱਤਾ ਨਿਯਮਾਂ ਦਾ ਅਨੁਪਾਲਨ ਨਹੀਂ ਕਰਨ ਅਤੇ ਸੇਵਾ ਗੁਣਵੱਤਾ ਦੀ ਅਨੁਪਾਲਨ ਰਿਪੋਰਟ ਦਾਖਲ ਕਰਨ 'ਚ ਦੇਰੀ ਦੇ ਲਈ 50 ਆਦੇਸ਼ ਜਾਰੀ ਕੀਤੇ। ਇਸ ਦੇ ਤਹਿਤ ਕੁੱਲ ਮਿਲਾ ਕੇ 4.7 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ।
ਸਾਲ ਦੌਰਾਨ ਰੈਗੂਲੇਟਰ ਨੇ 2ਜੀ ਸੇਵਾਵਾਂ ਲਈ 33 ਅਤੇ 3ਜੀ ਸੇਵਾਵਾਂ ਲਈ 14 ਕਾਰਨ ਦੱਸੋ ਨੋਟਿਸ ਜਾਰੀ ਕਾਤੇ। ਅਣਚਾਹੀ ਵਪਾਰਕ ਫੋਨ ਕਾਲ ਅਤੇ ਸੰਦੇਸ਼ਾਂ ਦੇ ਮਾਮਲੇ 'ਚ ਰੇਗੂਲੇਟਰ ਨੇ ਕਾਰਨ ਦੱਸੋ ਨੋਟਿਸ ਤੋਂ ਬਾਅਦ ਜ਼ੁਰਮਾਨੇ ਦੇ 26 ਆਦੇਸ਼ ਜਾਰੀ ਕੀਤੇ ਅਤੇ ਕੁੱਲ ਮਿਲਾ ਕੇ 281.645 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ। ਇਸ ਮੁਤਾਬਕ ਜਿਨ੍ਹਾਂ ਕੰਪਨੀਆਂ ਦੇ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ ਉਨ੍ਹਾਂ 'ਚ ਭਾਰਤੀ ਏਅਰਟੈੱਲ, ਆਈਡੀਆ ਅਤੇ ਵੋਡਾਫੋਨ ਸ਼ਾਮਲ ਹੈ।
ਵਿਜਯਾ ਬੈਂਕ ਨੂੰ 207.3 ਕਰੋੜ ਦਾ ਲਾਭ
NEXT STORY