ਬੇਂਗਲੁਰੂ - ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਵਿਜਯਾ ਬੈਂਕ ਨੂੰ 207.3 ਕਰੋੜ ਰੁਪਏ ਦਾ ਲਾਭ ਹੋਇਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਬੈਂਕ ਨੂੰ 204 ਕਰੋੜ ਰੁਪਏ ਦਾ ਲਾਭ ਹੋਇਆ ਸੀ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਬੈਂਕ ਦੀ ਵਿਆਜ ਕਮਾਈ 20.9 ਫ਼ੀਸਦੀ ਵਧ ਕੇ 1,196.5 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਬੈਂਕ ਦਾ ਕੁੱਲ ਐੱਨ. ਪੀ. ਏ. (ਨਾਨ-ਪ੍ਰਫਾਰਮਿੰਗ ਏਸੈੱਟ) 6.17 ਫ਼ੀਸਦੀ ਤੋਂ ਵਧ ਕੇ 6.34 ਫ਼ੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਬੈਂਕ ਦਾ ਕੁੱਲ ਐੱਨ. ਪੀ. ਏ. 3.99 ਫ਼ੀਸਦੀ ਤੋਂ ਵਧ ਕੇ 4.32 ਫ਼ੀਸਦੀ ਰਿਹਾ ਹੈ।
ਕਾਉਣੀ ਕ੍ਰਿਕਟ ਅਕੈਡਮੀ ਵਿਖੇ ਪਹੁੰਚਣ ਤੇ ਖਿਡਾਰੀ ਗੁਰਪਿਆਰ ਸਿੰਘ ਦਾ ਹੋਇਆ ਨਿੱਘਾ ਸਵਾਗਤ
NEXT STORY