ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਆਨਲਾਈਨ ਰਿਟੇਲ ਕੰਪਨੀ ਐਮਾਜ਼ੋਨ 'ਤੇ ਲਗਾਤਾਰ ਨਿਸ਼ਾਨੇ ਸਾਧੇ ਜਾਣ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ਵਿਚ ਸੋਮਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ। ਐਮਾਜ਼ੋਨ ਦੇ ਸ਼ੇਅਰਾਂ ਦੀ ਕੀਮਤ 5.9 ਫੀਸਦੀ ਤੱਕ ਡਿੱਗ ਗਈ ਅਰਥਾਤ ਕੰਪਨੀ ਨੂੰ 45 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਐਮਾਜ਼ੋਨ ਦੀ ਬਾਜ਼ਾਰ ਕੀਮਤ ḙ1,362.48 ਹੈ। ਪ੍ਰਧਾਨ ਮੰਤਰੀ ਟਰੰਪ ਨੇ ਕੰਪਨੀ 'ਤੇ ਸਸਤੀ ਸ਼ਿਪਿੰਗ ਲਾਗਤ ਨੂੰ ਲੈ ਕੇ ਅਮਰੀਕੀ ਡਾਕ ਸੇਵਾ(ਯੂ.ਐੱਸ.ਪੀ.ਐੱਸ.) ਘੋਟਾਲੇ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ ਹੈ।
ਪੋਸਟ ਆਫਿਸ ਘਪਲਾ ਬੰਦ ਹੋਵੇ
ਟਰੰਪ ਨੇ ਸ਼ਨੀਵਾਰ ਨੂੰ ਟਵੀਟ ਕੀਤਾ, ਜਿਵੇਂ ਕਿ ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ, ਇਹ ਪਤਾ ਲੱਗਾ ਹੈ ਕਿ ਅਮਰੀਕਨ ਪੋਸਟ ਆਫ਼ਿਸ ਨੂੰ ਐਮਾਜ਼ੋਨ ਲਈ ਡਿਲੀਵਰ ਕੀਤੇ ਜਾਣ ਵਾਲੇ ਹਰੇਕ ਪੈਕੇਜ 'ਤੇ ਔਸਤਨ 1.50 ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਇਹ ਰਕਮ ਅਰਬਾਂ ਡਾਲਰ ਵਿਚ ਹੈ। ਟਵੀਟ ਵਿਚ ਉਨ੍ਹਾਂ ਨੇ ਕਿਹਾ ਕਿ ਜੇਕਰ ਅਮਰੀਕੀ ਪੋਸਟਲ ਸਰਵਿਸ ਆਪਣੇ ਪਾਰਸਲ ਰੇਟ ਵਧਾਉਂਦਾ ਹੈ ਤਾਂ ਐਮਾਜ਼ੋਨ ਦੀ ਸ਼ਿਪਿੰਗ ਲਾਗਤ ਵਧ ਕੇ 2.6 ਅਰਬ ਹੋ ਜਾਵੇਗੀ। ਟਰੰਪ ਨੇ ਕਿਹਾ ਕਿ ਇਹ ਪੋਸਟ ਆਫ਼ਿਸ ਘਪਲਾ ਜ਼ਰੂਰ ਬੰਦ ਹੋਣਾ ਚਾਹੀਦਾ ਹੈ।
ਪਿਛਲੇ ਸਾਲ ਸਿਟੀ ਗਰੁੱਪ ਵਲੋਂ ਜਾਰੀ ਕੀਤੇ ਇਕ ਵਿਸ਼ਲੇਸ਼ਣ ਅਨੁਸਾਰ ਜੇਕਰ ਲਾਗਤ ਨਿਰਪੱਖ ਤਰੀਕੇ ਨਾਲ ਨਿਰਧਾਰਤ ਕੀਤੀ ਜਾਵੇ ਤਾਂ ਐਮਾਜ਼ੋਨ ਨੂੰ ਯੂ.ਐੱਸ.ਪੀ.ਐੱਸ. ਦੇ ਜ਼ਰੀਏ ਭੇਜਣ 'ਤੇ ਔਸਤਨ ਇਕ ਪੈਕੇਜ 'ਤੇ 1.46 ਡਾਲਰ ਤੋਂ ਜ਼ਿਆਦਾ ਦੀ ਸ਼ਿਪਿੰਗ ਲਾਗਤ ਆਵੇਗੀ। ਐਮਾਜ਼ੋਨ 'ਤੇ ਇਹ ਨਿਸ਼ਾਨਾ ਟਰੰਪ ਨੇ ਉਸ ਦਾਅਵੇ ਦੇ ਦੋ ਦਿਨ ਬਾਅਦ ਸਾਧਿਆ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਐਮਾਜ਼ੋਨ ਵਲੋਂ ਸ਼ਿਪਿੰਗ ਲਾਗਤ 'ਚ ਧਾਂਦਲੀ ਕਾਰਨ ਰਿਟੇਲ ਬਿਜ਼ਨਸ ਅਤੇ ਸਥਾਨਕ ਸਰਕਾਰਾਂ ਨੂੰ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ।
ਐਮਾਜ਼ੋਨ ਦੇ ਨਾਲ ਚਿੰਤਾ ਜ਼ਾਹਰ ਕੀਤੀ
ਟਰੰਪ ਕਈ ਵਾਰ ਅਖ਼ਬਾਰ ਵਾਸ਼ਿੰਗਟਨ ਪੋਸਟ ਦੀ ਆਲੋਚਨਾ ਕਰਦੇ ਰਹਿੰਦੇ ਹਨ, ਜੋ ਕਿ ਐਮਾਜ਼ੋਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੇਫ ਬੇਜੋਸ ਦੀ ਮਲਕੀਅਤ ਹੈ। ਟਰੰਪ ਨੇ ਵੀਰਵਾਰ ਨੂੰ ਟਵੀਟ ਕਰਕੇ ਕਿਹਾ ਕਿ, 'ਮੈਂ ਚੋਣਾਂ ਤੋਂ ਬਹੁਤ ਪਹਿਲਾਂ ਐਮਾਜ਼ੋਨ ਨਾਲ ਆਪਣੀ ਚਿੰਤਾ ਪ੍ਰਗਟ ਕੀਤੀ ਸੀ। ਦੂਸਰਿਆਂ ਦੇ ਮੁਕਾਬਲੇ ਉਹ ਦੇਸ਼ ਅਤੇ ਸਥਾਨਕ ਸਰਕਾਰਾਂ ਨੂੰ ਟੈਕਸ ਦਾ ਭੁਗਤਾਨ ਬਹੁਤ ਘੱਟ ਕਰਦੇ ਹਨ ਜਾਂ ਨਹੀਂ ਕਰਦੇ, ਜਿਸ ਕਾਰਨ ਅਮਰੀਕਾ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਸ ਕਾਰਨ ਹਜ਼ਾਰਾਂ ਰਿਟੇਲਰਜ਼ ਵਪਾਰੀਆਂ ਦੇ ਕਾਰੋਬਾਰ ਨੂੰ ਨੁਕਸਾਨ ਹੋ ਰਿਹਾ ਹੈ। ਟਰੰਪ ਦੇ ਅਮੀਰ ਦੋਸਤਾਂ ਨੇ ਵੀ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ ਕਿ ਐਮਾਜ਼ੋਨ ਉਨ੍ਹਾਂ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਇਸ ਸਾਲ ਸੋਕੇ ਦਾ ਡਰ ਨਹੀਂ, ਮਾਨਸੂਨ ਦੌਰਾਨ ਹੋਵੇਗੀ 100 ਫੀਸਦੀ ਬਾਰਿਸ਼
NEXT STORY