ਨਵੀਂ ਦਿੱਲੀ (ਯੂ. ਐੱਨ. ਆਈ.) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਿਨਾਂ ਕਿਸੇ ਕਾਰਨ ਪ੍ਰੇਸ਼ਾਨ ਨਹੀਂ ਹੋਏ ਹਨ। ਮੌਜੂਦਾ ਸਾਲ ਦੇ ਪਹਿਲੇ ਹਾਫ ’ਚ ਡਾਲਰ ਇੰਡੈਕਸ ’ਚ 45 ਸਾਲਾਂ ਹੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸਾਲ 2025 ਦੇ ਪਹਿਲੇ 6 ਮਹੀਨਿਆਂ ’ਚ ਡਾਲਰ ਇੰਡੈਕਸ ’ਚ ਕਰੀਬ 11 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ : 12 ਤੋਂ 20 ਜੁਲਾਈ ਦਰਮਿਆਨ 7 ਦਿਨ ਰਹਿਣਗੀਆਂ ਛੁੱਟੀਆਂ!
ਜਾਣਕਾਰਾਂ ਦੀਆਂ ਮੰਨੀਏ ਤਾਂ 1980 ਤੋਂ ਬਾਅਦ ਕਿਸੇ ਛਿਮਾਹੀ ’ਚ ਡਾਲਰ ਇੰਡੈਕਸ ਦਾ ਇੰਨਾ ਮਾੜਾ ਹਾਲ ਦੇਖਣ ਨੂੰ ਮਿਲਿਆ ਹੈ। ਉਥੇ ਹੀ ਦੂਜੇ ਪਾਸੇ ਰੁਪਏ ’ਚ ਵੀ ਇਸ ਦੌਰਾਨ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਇੰਨੀ ਵੱਡੀ ਨਹੀਂ ਜਿੰਨੀ ਵੱਡੀ ਡਾਲਰ ’ਚ ਦੇਖਣ ਨੂੰ ਮਿਲੀ ਹੈ।
ਜੇਕਰ ਗੱਲ ਬੁੱਧਵਾਰ ਦੀ ਹੀ ਕਰੀਏ ਤਾਂ ਡਾਲਰ ਦੇ ਮੁਕਾਬਲੇ ’ਚ ਰੁਪਏ ’ਚ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਸਵੇਰੇ ਦੇ ਸਮੇਂ ’ਚ ਰੁਪਏ ’ਚ 20 ਪੈਸੇ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ ਪਰ ਕਾਰੋਬਾਰੀ ਸੈਸ਼ਨ ਦੇ ਆਖਿਰ ਤੱਕ ਰੁਪਏ ਨੇ ਨਾ ਸਿਰਫ ਆਪਣੀ ਗਿਰਾਵਟ ਨੂੰ ਰਿਕਵਰ ਕੀਤਾ, ਸਗੋਂ ਵਾਧੇ ਦੇ ਨਾਲ ਬੰਦ ਹੋਇਆ।
ਇਹ ਵੀ ਪੜ੍ਹੋ : Bike-Auto ਨੂੰ ਲੈ ਕੇ ਨਿਤਿਨ ਗਡਕਰੀ ਨੇ ਜਾਰੀ ਕੀਤੇ ਨਿਯਮ, ਇਨ੍ਹਾਂ ਸੜਕਾਂ 'ਤੇ ਹੋਵੇਗੀ ਪਾਬੰਦੀ
ਕਰੰਸੀ ਮਾਰਕੀਟ ’ਚ ਰੁਪਿਆ ਬੀਤੇ ਦਿਨ 6 ਪੈਸੇ ਦੇ ਵਾਧੇ ਨਾਲ 85.67 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ। ਵਿਦੇਸ਼ੀ ਕਰੰਸੀ ਕਾਰੋਬਾਰੀਆਂ ਨੇ ਦੱਸਿਆ ਕਿ ਅਮਰੀਕਾ ਦੇ ਨਾਲ ਸੰਭਾਵੀ ਵਪਾਰ ਸਮਝੌਤੇ ਨੂੰ ਲੈ ਕੇ ਆਸ਼ਾਵਾਦ ਅਤੇ ਜਵਾਬੀ ਟੈਰਿਫ ਨੂੰ ਕੁਝ ਹੋਰ ਸਮੇਂ ਲਈ ਟਾਲਣ ਦੇ ਫੈਸਲੇ ਨਾਲ ਘਰੇਲੂ ਕਰੰਸੀ ਨੂੰ ਬਲ ਮਿਲਿਆ। ਹਾਲਾਂਕਿ, ਵਿਦੇਸ਼ੀ ਬਾਜ਼ਾਰਾਂ ’ਚ ਅਮਰੀਕੀ ਡਾਲਰ ’ਚ ਮਜ਼ਬੂਤੀ ਅਤੇ ਕੱਚੇ ਤੇਲ ਦੇ 70 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਬਣੇ ਰਹਿਣ ਨਾਲ ਰੁਪਏ ਦਾ ਮੁਨਾਫਾ ਸੀਮਿਤ ਰਿਹਾ।
ਇਹ ਵੀ ਪੜ੍ਹੋ : ਫਿਰ ਆਇਆ Hindenburg ਵਰਗਾ ਭੂਚਾਲ, Vedanta ਬਣੀ ਸ਼ਿਕਾਰ, ਸ਼ੇਅਰ ਡਿੱਗੇ ਧੜੰਮ
ਡਾਲਰ ’ਚ ਆ ਸਕਦੀ ਹੈ ਹੋਰ ਗਿਰਾਵਟ
ਜਾਣਕਾਰਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਟਰੰਪ ਪਾਲਿਸੀਜ਼ ’ਤੇ ਕੰਮ ਹੋ ਰਿਹਾ ਹੈ, ਉਸ ਦੀ ਵਜ੍ਹਾ ਨਾਲ ਡਾਲਰ ਇੰਡੈਕਸ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਆਉਣ ਵਾਲੇ ਦਿਨਾਂ ’ਚ ਇਸ ’ਚ ਹੋਰ ਗਿਰਾਵਟ ਵੇਖੀ ਜਾ ਸਕਦੀ ਹੈ। ਇਸ ’ਚ, 6 ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਇੰਡੈਕਸ ਬੁੱਧਵਾਰ ਨੂੰ 0.03 ਫੀਸਦੀ ਦੇ ਵਾਧੇ ਨਾਲ 97.02 ’ਤੇ ਪਹੁੰਚ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਜ਼ਾਰ 'ਚ ਗਿਰਾਵਟ : ਸੈਂਸੈਕਸ 174 ਅੰਕ ਟੁੱਟਿਆ ਤੇ ਨਿਫਟੀ 25,400 ਦੇ ਪਾਰ
NEXT STORY