ਇੰਟਰਨੈਸ਼ਨਲ ਡੈਸਕ - ਕਲਾ ਪ੍ਰੇਮੀਆਂ ਲਈ ਇਹ ਖੁਸ਼ਖਬਰੀ ਹੈ ਕਿ ਇਕ ‘ਜ਼ਿੰਦਾ ਤਾਬੂਤ’ ਬਣਾਇਆ ਗਿਆ ਹੈ, ਜੋ 45 ਦਿਨਾਂ ’ਚ ਮ੍ਰਿਤਕ ਦੇਹ (ਲਾਸ਼) ਨੂੰ ਹਜ਼ਮ ਕਰ ਲਵੇਗਾ ਅਤੇ ਖੁਦ ਵੀ ਕੁਦਰਤ ’ਚ ਅਲੋਪ ਹੋ ਜਾਵੇਗਾ।
ਇਸ ਸਮੇਂ ਦੁਨੀਆ ’ਚ ਸਸਕਾਰ ਦੇ ਦੋ ਹੀ ਤਰੀਕੇ ਹਨ, ਇਕ ਹੈ ਲਾਸ਼ ਨੂੰ ਲੱਕੜ ਦੇ ਤਾਬੂਤ ’ਚ ਦਫ਼ਨਾਉਣਾ, ਦੂਜਾ ਲਾਸ਼ ਨੂੰ ਅੱਗ ’ਚ ਅੰਤਿਮ ਸੰਸਕਾਰ ਕਰ ਕੇ ਇਸ ਨੂੰ ਸੁਆਹ ’ਚ ਬਦਲ ਦੇਣਾ ਪਰ ਡੱਚ ਕੰਪਨੀ ਲੂਪ ਬਾਇਓਟੈਕ ਨੇ ਇਕ ਤੀਜਾ ਤਰੀਕਾ ਲੱਭਿਆ ਹੈ। ਉਸ ਨੇ ਇਕ ਅਜਿਹਾ ਤਾਬੂਤ ਤਿਆਰ ਕੀਤਾ ਹੈ, ਜੋ ਅਸਲ ’ਚ ਇਕ ਜ਼ਿੰਦਾ ਕੋਕੂਨ ਹੈ।
ਮਸ਼ਰੂਮ ਦੀ ਪ੍ਰਜਾਤੀ ਤੋਂ ਬਣਾਇਆ
ਇਸ ਤਾਬੂਤ ਨੂੰ ਨੀਦਰਲੈਂਡ ਦੀ ਇਕ ਸਥਾਨਕ ਮਸ਼ਰੂਮ ਦੀ ਪ੍ਰਜਾਤੀ ਮਾਈਸੀਲੀਅਮ ਤੋਂ ਬਣਾਇਆ ਗਿਆ ਹੈ। ਇਸ ’ਚ ਜੂਟ ਦੇ ਰੇਸ਼ੇ ਵਿਛਾਏ ਗਏ ਹਨ, ਜੋ ਲਾਸ਼ ਲਈ ਇਕ ਨਰਮ ਗੱਦੇ ਦਾ ਕੰਮ ਕਰਦੇ ਹਨ। ਇਸ ’ਚ ਇਕ ਵਿਸ਼ੇਸ਼ ਕਿਸਮ ਦੀ ਕਾਈ ਨੂੰ ਸਿਰਹਾਣੇ ਵਜੋਂ ਵਰਤਿਆ ਗਿਆ ਹੈ। ਇਸ ਦੀ ਕੀਮਤ 3.5 ਲੱਖ ਰੁਪਏ (3 ਹਜ਼ਾਰ ਪੌਂਡ) ਹੈ।
ਅਮਰੀਕਾ ’ਚ ਦਫ਼ਨਾਇਆ ਗਿਆ ਪਹਿਲਾ ਵਿਅਕਤੀ
ਇਸ ਵਾਤਾਵਰਣ-ਅਨੁਕੂਲ ਤਾਬੂਤ ’ਚ ਦਫ਼ਨਾਇਆ ਜਾਣ ਵਾਲਾ ਪਹਿਲਾ ਵਿਅਕਤੀ ਮਾਰਕ ਐਂਕਰ ਹੈ, ਜਿਸ ਨੂੰ ਬੀਤੇ ਜੂਨ ’ਚ ਅਮਰੀਕਾ ’ਚ ਦਫ਼ਨਾਇਆ ਗਿਆ ਸੀ। ਉਸ ਦੀ ਧੀ ਮਾਰਟੀ ਐਂਕਰ ਕਹਿੰਦੀ ਹੈ ਕਿ ਮੈਨੂੰ ਯਕੀਨ ਹੈ ਕਿ ਮੇਰੇ ਪਿਤਾ ਸਰਦੀਆਂ ਤੱਕ ਸਾਡੇ ਬਾਗ਼ ਦਾ ਹਿੱਸਾ ਬਣ ਜਾਣਗੇ। ਉਹ ਸਾਲਾਂ ਤੱਕ ਲੱਕੜ ਦੇ ਤਾਬੂਤ ’ਚ ਨਹੀਂ ਰਹਿਣਾ ਚਾਹੁੰਦਾ ਸਨ, ਉਹ ਧਰਤੀ ’ਚ ਵਾਪਸ ਜਾਣਾ ਪਸੰਦ ਕਰਦੇ ਸਨ, ਜਿਸ ਨੂੰ ਉਹ ਸਭ ਤੋਂ ਵੱਧ ਪਿਆਰ ਕਰਦੇ ਸਨ। ਇਸ ਤਾਬੂਤ ਨਾਲ ਉਨ੍ਹਾਂ ਦੀ ਅੰਤਿਮ ਇੱਛਾ ਪੂਰੀ ਹੋ ਗਈ ਹੈ।
ਲੀ ਨੇ ਮੋਟੂਓ ਹਾਈਡ੍ਰੋਪਾਵਰ ਸਟੇਸ਼ਨ ਦਾ ਕੀਤਾ ਉਦਘਾਟਨ, ਭਾਰਤ ਤੇ ਬੰਗਲਾਦੇਸ਼ ਲਈ ਖ਼ਤਰਾ
NEXT STORY