ਨਵੀਂ ਦਿੱਲੀ : ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਹੁਣ ਭਾਰਤ 'ਚ ਵੀ ਟਵਿੱਟਰ ਬਲੂ ਸਰਵਿਸ ਸ਼ੁਰੂ ਕਰ ਦਿੱਤੀ ਹੈ, ਇਸ ਦੇ ਲਈ ਹੁਣ ਯੂਜ਼ਰ ਨੂੰ 650 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ। ਬਲਿਕ ਮੋਬਾਈਲ ਉਪਭੋਗਤਾਵਾਂ ਨੂੰ ਹਰ ਮਹੀਨੇ 900 ਰੁਪਏ ਦੇਣੇ ਹੋਣਗੇ। ਹਾਲਾਂਕਿ ਸਾਲਾਨਾ ਸਬਸਕ੍ਰਿਪਸ਼ਨ ਲੈਣ ਲਈ 6800 ਰੁਪਏ ਦੇਣੇ ਹੋਣਗੇ।
ਇਹ ਵੀ ਪੜ੍ਹੋ : ਯੂਰਪੀ ਦੇਸ਼ਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਭਾਰਤੀ ਕੰਪਨੀਆਂ ਕਰ ਰਹੀਆਂ ਰੂਸ ਤੋਂ ਤੇਲ ਦੀ ਰਿਕਾਰਡ ਖ਼ਰੀਦਦਾਰੀ
ਦੱਸ ਦੇਈਏ ਕਿ ਏਲੋਨ ਮਸਕ ਨੇ ਪਿਛਲੇ ਸਾਲ ਟਵਿਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ, ਜਿਸ ਤੋਂ ਬਾਅਦ ਟਵਿਟਰ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਸਨ। ਇਸ ਦੌਰਾਨ ਏਲੋਨ ਮਸਕ ਨੇ ਹਾਲ ਹੀ ਵਿੱਚ ਟਵਿਟਰ ਬਲੂ ਸੇਵਾ ਦਾ ਐਲਾਨ ਕੀਤਾ ਸੀ, ਜਿਸ ਲਈ ਕਿਹਾ ਗਿਆ ਸੀ ਕਿ ਤੁਹਾਨੂੰ ਟਵਿੱਟਰ ਦੀਆਂ ਕੁਝ ਵਾਧੂ ਸੇਵਾਵਾਂ ਲਈ ਭੁਗਤਾਨ ਕਰਨਾ ਹੋਵੇਗਾ।
ਇਸ ਤੋਂ ਪਹਿਲਾਂ ਟਵਿੱਟਰ ਨੇ ਅਮਰੀਕਾ, ਯੂਕੇ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਜਾਪਾਨ ਸਮੇਤ ਕੁਝ ਦੇਸ਼ਾਂ ਵਿੱਚ 'Twitter Blue' ਸੇਵਾ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ : ਜਲਦ ਕਰੋ ਪੈਨ-ਆਧਾਰ ਲਿੰਕ, 31 ਮਾਰਚ ਤੱਕ ਅਜਿਹਾ ਨਾ ਕਰਨ 'ਤੇ ਹੋ ਸਕਦੈ ਭਾਰੀ ਨੁਕਸਾਨ
ਟਵਿਟਰ ਬਲੂ 'ਚ ਕੀ ਹੋਣਗੇ ਨਵੇਂ ਫੀਚਰਸ
- ਯੂਜ਼ਰਸ ਨੂੰ ਟਵਿਟਰ ਬਲੂ ਸਬਸਕ੍ਰਿਪਸ਼ਨ ਦੇ ਨਾਲ ਬਲੂ ਟਿੱਕ ਦਿੱਤਾ ਜਾਵੇਗਾ।
- ਉਪਭੋਗਤਾਵਾਂ ਨੂੰ ਟਵੀਟਸ ਨੂੰ Edit ਕਰਨ ਅਤੇ 1080p ਵਿੱਚ ਵੀਡੀਓ ਅਪਲੋਡ ਕਰਨ ਅਤੇ ਰੀਡਰ ਮੋਡ ਤੱਕ ਪਹੁੰਚ ਪ੍ਰਾਪਤ ਕਰਨ ਦਾ ਵਿਕਲਪ ਮਿਲੇਗਾ।
- ਇਸ ਤੋਂ ਇਲਾਵਾ ਟਵਿਟਰ ਯੂਜ਼ਰਸ ਨੂੰ ਬਹੁਤ ਘੱਟ ਇਸ਼ਤਿਹਾਰ ਦੇਖਣ ਨੂੰ ਮਿਲਣਗੇ।
- ਵੈਰੀਫਾਈਡ ਯੂਜ਼ਰਸ ਦੇ ਟਵੀਟ ਨੂੰ ਜਵਾਬ ਦੇਣ ਅਤੇ ਟਵੀਟ ਕਰਨ 'ਚ ਵੀ ਪਹਿਲ ਮਿਲੇਗੀ।
- ਸੇਵਾ ਲੈਣ ਵਾਲੇ ਉਪਭੋਗਤਾ 4000 ਅੱਖਰਾਂ ਤੱਕ ਦੇ ਟਵੀਟ ਪੋਸਟ ਕਰਨ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ : ਸ਼ੁਰੂ ਹੋਈ 20 ਫ਼ੀਸਦੀ ਇਥੇਨਾਲ ਵਾਲੇ ਪੈਟਰੋਲ ਦੀ ਵਿਕਰੀ, ਈ-20 ਫਿਊਲ ਨਾਲ ਮਿਲੇਗੀ ਵਧੀਆ ਮਾਈਲੇਜ ਤੇ ਪਾਵਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੁਣ ਵਿਦੇਸ਼ੀ ਟੂਰਿਸਟ ਵੀ UPI ਰਾਹੀਂ ਕਰ ਸਕਣਗੇ ਪੇਮੈਂਟ, ਸ਼ਰਤਾਂ ਨਾਲ RBI ਨੇ ਦਿੱਤੀ ਮਨਜ਼ੂਰੀ
NEXT STORY