ਬਿਜ਼ਨੈੱਸ ਡੈਸਕ-ਟਵਿੱਟਰ ਨੇ ਭਾਰਤੀ ਮਾਈਕ੍ਰੋਬਲਾਗਿੰਗ ਪਲੇਟਫਾਰਮ ਕੂ ਦੇ ਇੱਕ ਖਾਤੇ ਨੂੰ ਸਸਪੈਂਡ ਕਰ ਦਿੱਤਾ ਹੈ। ਟਵਿੱਟਰ ਹੈਂਡਲ @kooeminence, ਜੋ ਕਿ ਉਪਭੋਗਤਾ ਦੀ ਕਵੇਰੀ ਲਈ ਸਥਾਪਤ ਕੀਤਾ ਗਿਆ ਸੀ, ਸ਼ੁੱਕਰਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ, ਟਵਿੱਟਰ ਨੇ ਨਿਊਯਾਰਕ ਟਾਈਮਜ਼, ਕਈ ਪ੍ਰਮੁੱਖ ਗਲੋਬਲ ਪੱਤਰਕਾਰਾਂ ਦੇ ਖਾਤਿਆਂ ਨੂੰ ਸਸਪੈਂਡ ਕੀਤਾ ਸੀ।
ਕੂ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਪ੍ਰੇਮਿਆ ਰਾਧਾਕ੍ਰਿਸ਼ਨ ਨੇ ਕਿਹਾ, “ਸਾਨੂੰ ਨਹੀਂ ਪਤਾ ਕਿ ਹੈਂਡਲ ਨੂੰ ਕਿਉਂ ਸਸਪੈਂਡ ਕੀਤਾ ਗਿਆ ਹੈ। ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਨੇ ਇੱਕ ਟਵੀਟ ਵੀ ਕੀਤਾ 'ਟਵਿੱਟਰ 'ਤੇ ਕੂ ਦੇ ਇੱਕ ਹੈਂਡਲ ਨੂੰ ਬੈਨ ਕਰ ਦਿੱਤਾ ਗਿਆ ਹੈ। ਕਿਉਂ?! ਕਿਉਂਕਿ ਅਸੀਂ ਟਵਿੱਟਰ ਨਾਲ ਮੁਕਾਬਲਾ ਕਰਦੇ ਹਾਂ? ਤਾਂ? ਮਾਸਟੋਡਨ ਵੀ ਅੱਜ ਬਲਾਕ ਕਰ ਦਿੱਤਾ ਗਿਆ। ਇਹ ਕਿਹੋ ਜਿਹੀ ਫ੍ਰੀ ਸਪੀਚ ਅਤੇ ਅਸੀਂ ਕਿਸ ਸੰਸਾਰ 'ਚ ਰਹਿ ਰਹੇ ਹਾਂ? ਇੱਥੇ ਕੀ ਹੋ ਰਿਹਾ ਹੈ @elonmusk?
ਦੁਨੀਆ ਦੀ ਦੂਜੀ ਸਭ ਤੋਂ ਵੱਡੀ ਮਾਈਕ੍ਰੋਬਲਾਗਿੰਗ ਸਾਈਟ ਹੈ 'ਕੂ'
ਪਿਛਲੇ ਮਹੀਨੇ ਕੰਪਨੀ ਦੇ ਸਹਿ-ਸੰਸਥਾਪਕ ਮਯੰਕ ਬਿਦਵਾਤਕਾ ਨੇ ਦੱਸਿਆ ਸੀ ਕਿ ਕੂ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਬਣ ਗਿਆ ਹੈ। ਇਸ ਦੇ ਉਪਭੋਗਤਾਵਾਂ ਦੀ ਗਿਣਤੀ 5 ਕਰੋੜ (50 ਮਿਲੀਅਨ) ਨੂੰ ਪਾਰ ਕਰ ਗਈ ਹੈ।
ਕੰਪਨੀ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤ ਤੋਂ ਇਲਾਵਾ ਕੂ ਐਪ ਇਸ ਸਮੇਂ ਅਮਰੀਕਾ, ਯੂਨਾਈਟਿਡ ਕਿੰਗਡਮ, ਸਿੰਗਾਪੁਰ, ਕੈਨੇਡਾ, ਨਾਈਜੀਰੀਆ, ਯੂ.ਏ.ਈ, ਅਲਜੀਰੀਆ, ਨੇਪਾਲ ਅਤੇ ਈਰਾਨ ਸਮੇਤ 200 ਤੋਂ ਜ਼ਿਆਦਾ ਦੇਸ਼ਾਂ 'ਚ ਉਪਲਬਧ ਹੈ। ਕੂ 10 ਭਾਸ਼ਾਵਾਂ 'ਚ ਉਪਲਬਧ ਹੈ।
ਮਾਰਚ 2020 'ਚ ਕੂ ਹੋਇਆ ਸੀ ਲਾਂਚ
ਕੂ ਨੂੰ ਮਾਰਚ 2020 'ਚ ਇੱਕ ਮੂਲ ਮਾਈਕ੍ਰੋ-ਬਲੌਗਿੰਗ ਐਪ ਵਜੋਂ ਲਾਂਚ ਕੀਤਾ ਗਿਆ ਸੀ। ਕੂ ਨੂੰ ਇਸੇ ਬੰਗਲੁਰੂ ਦੀ ਬੰਬੀਨੇਟ ਤਕਨਾਲੋਜੀ ਪ੍ਰਾਈਵੇਟ ਲਿਮਟਿਡ ਨੇ ਬਣਾਇਆ ਹੈ। ਐਪ ਨੂੰ ਭਾਰਤ ਦੇ ਹੀ ਅਪ੍ਰੇਮਿਆ ਰਾਧਾਕ੍ਰਿਸ਼ਨ ਅਤੇ ਮਯੰਕ ਬਿਦਵਾਤਕਾ ਨੇ ਡਿਜ਼ਾਈਨ ਕੀਤਾ ਹੈ।
ਟਵਿੱਟਰ ਸਿਖਰ
ਦੁਨੀਆ 'ਚ ਟਵਿੱਟਰ ਦੇ 220 ਮਿਲੀਅਨ ਸਰਗਰਮ ਉਪਭੋਗਤਾ ਹਨ। ਅਮਰੀਕਾ 'ਚ ਇਸ ਦੇ 7.6 ਕਰੋੜ ਅਤੇ ਭਾਰਤ 'ਚ 2.3 ਕਰੋੜ ਉਪਭੋਗਤਾ ਹਨ। ਦੁਨੀਆ ਭਰ 'ਚ ਹਰ ਰੋਜ਼ ਲਗਭਗ 500 ਕਰੋੜ ਟਵੀਟ ਕੀਤੇ ਜਾਂਦੇ ਹਨ। ਟਵਿੱਟਰ ਨੂੰ ਜੁਲਾਈ 2006 'ਚ ਲਾਂਚ ਕੀਤਾ ਗਿਆ ਸੀ। ਜੈਕ ਡੋਰਸੀ, ਨੋਆ ਗਲਾਸ, ਇਵਾਨ ਵਿਲੀਅਮਜ਼ ਅਤੇ ਬਿਜ਼ ਸਟੋਨ ਨੇ ਇਸ ਦੀ ਸਥਾਪਨਾ ਕੀਤੀ ਗਈ ਸੀ।
ਸਰਕਾਰ ਦਾ ਨਵਾਂ ਫੈਸਲਾ, ਮਾਮੂਲੀ ਗੜਬੜੀ ਨੂੰ ਨਹੀਂ ਮੰਨਿਆ ਜਾਵੇਗਾ ਅਪਰਾਧ
NEXT STORY