ਨਵੀਂ ਦਿੱਲੀ—ਅਸੀਂ ਭਾਰਤੀ ਕੈਬ 'ਚ ਯਾਤਰਾ ਕਰਨ ਦੌਰਾਨ ਨਾ ਸਿਰਫ ਆਪਣਾ ਫੋਨ ਭੁੱਲਦੇ ਹਾਂ ਸਗੋਂ ਬੱਚਿਆਂ ਦੀ ਤਿੰਨ ਪਹੀਆਂ ਸਾਈਕਲ, ਐੱਲ.ਸੀ.ਡੀ. ਟੀ.ਵੀ., ਬੈਗ, ਝੀਂਗਾ ਮੱਛੀ ਤੱਕ ਛੱਡ ਜਾਂਦੇ ਹਾਂ। ਅਜਿਹੀਆਂ ਕਈ ਕਹਾਣੀਆਂ ਤੁਹਾਨੂੰ ਮਿਲਣਗੀਆਂ ਐਪ ਆਧਾਰਿਤ ਟੈਕਸੀ ਸੇਵਾ ਦੇਣ ਵਾਲੀ ਉਬੇਰ ਨੇ ਆਪਣੇ ਇਕ ਸਰਵੇਖਣ 'ਚ ਅਜਿਹੀਆਂ ਕਈ ਘਟਨਾਵਾਂ ਦੀ ਜ਼ਿਕਰ ਕੀਤਾ ਹੈ ਜਿਥੇ ਭਾਰਤੀ ਐੱਲ.ਸੀ.ਡੀ. ਟੀ.ਵੀ. ਤੱੱਕ ਉਸ ਦੀ ਕੈਬ 'ਚ ਯਾਤਰਾ ਕਰਨ ਦੌਰਾਨ ਭੁੱਲ ਗਏ।
ਕੰਪਨੀ ਦੀ ਦੂਜੀ ਰਿਪੋਰਟ ਮੁਤਾਬਕ ਕੈਬ 'ਚ ਸਾਮਾਨ ਭੁੱਲਣ ਜਾਂ ਛੱਡਣ ਵਾਲਿਆਂ 'ਚੋਂ ਅਸੀਂ ਭਾਰਤੀ ਪੂਰੇ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਅਵੱਲ ਸਥਾਨ 'ਤੇ ਹੈ। ਭਾਰਤ 'ਚ ਸਭ ਤੋਂ ਜ਼ਿਆਦਾ ਸਾਮਾਨ ਭੁੱਲਣ ਵਾਲੇ ਲੋਕ ਬੰਗਲੁਰੂ ਅਤੇ ਦਿੱਲੀ ਐੱਨ.ਸੀ.ਆਰ. 'ਚ ਹੈ। ਭਾਰਤੀਆਂ ਦੇ ਅਜਿਹੇ ਹਾਲਾਤ ਸਿੰਗਾਪੁਰ, ਮਨੀਲਾ ਅਤੇ ਮੈਲਬਰਨ ਸ਼ਹਿਰਾਂ ਦੇ ਲੋਕਾਂ ਤੋਂ ਵੀ ਅੱਗੇ ਹੈ। ਏਸ਼ੀਆ ਪ੍ਰਸ਼ਾਂਤ ਖੇਤਰ ਦੇ 10 ਅਜਿਹੇ ਦੇਸ਼ਾਂ ਦੀ ਸੂਚੀ 'ਚ ਮੁੰਬਈ ਅਤੇ ਹੈਦਰਾਬਾਦ ਦਾ ਵੀ ਨਾਂ ਹੈ। ਇੰਨਾ ਹੀ ਨਹੀਂ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਸਾਮਾਨ ਛੱਡ ਜਾਣ ਦੀ ਘਟਨਾ ਤਾਂ ਆਮ ਹੈ ਹੀ ਲੋਕਾਂ ਦੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸਾਮਾਨ ਛੱਡ ਜਾਣ ਦੀਆਂ ਘਟਨਾਵਾਂ ਆਮ ਦਿਨ ਦੇ ਮੁਕਾਬਲੇ ਜ਼ਿਆਦਾ ਦੇਖੀਆਂ ਜਾਂਦੀਆਂ ਹਨ।
ਰਿਪੋਰਟ ਮੁਤਾਬਕ ਲੋਕਾਂ ਦੇ ਸਾਮਾਨ ਭੁੱਲਣ ਦੀ ਸਭ ਤੋਂ ਜ਼ਿਆਦਾ ਘਟਨਾਵਾਂ ਸਵੇਰੇ ਪੰਜ ਤੋਂ ਛੇ ਵਜੇ ਦੇ ਦੌਰਾਨ ਜਾਂ ਦੁਪਹਿਰ 'ਚ ਇਕ ਤੋਂ ਸ਼ਾਮ ਚਾਰ ਵਜੇ ਦਰਜ ਕੀਤੀ ਗਈ ਜਿਥੇ ਪੂਰੇ ਏਸ਼ੀਆ ਪ੍ਰਸ਼ਾਂਤ 'ਚ ਭਾਰਤ ਅਵੱਲ ਭੁਲੱਕੜ ਦੇਸ਼ ਹੈ। ਉੱਧਰ ਸ਼ਹਿਰਾਂ ਦੇ ਮਾਮਲੇ 'ਚ ਇਹ ਸਥਾਨ ਬੰਗਲੁਰੂ ਦਾ ਹੈ।
ਵਾਹਨ ਡੀਲਰ ਤੋਂ ਹੈ ਸ਼ਿਕਾਇਤ, ਤਾਂ ਹੁਣ ਲੋਕਪਾਲ ਕਰੇਗਾ ਨਿਪਟਾਰਾ!
NEXT STORY