ਬਿਜ਼ਨੈੱਸ ਡੈਸਕ- ਈ-ਕਾਮਰਸ ਪਲੇਟਫਾਰਮ ਉਡਾਣ ਨੇ ਸਾਲ 2022 ’ਚ 2.2 ਕਰੋੜ ਤੋਂ ਵੱਧ ਆਰਡਰਾਂ ਨੂੰ ਪੂਰਾ ਕਰਦੇ ਹੋਏ 1.7 ਅਰਬ ਤੋਂ ਵੱਧ ਉਤਪਾਦਾਂ ਨੂੰ ਗਾਹਕਾਂ ਨੂੰ ਭੇਜਿਆ ਹੈ। ਕੰਪਨੀ ਨੇ ਕਿਹਾ ਕਿ ਗਾਹਕਾਂ ਦੇ ਇਨ੍ਹਾਂ ਆਰਡਰਾਂ ਨੂੰ 1200 ਕਸਬਿਆਂ ਅਤੇ ਸ਼ਹਿਰਾਂ ’ਚ ਭੇਜਿਆ ਗਿਆ ਅਤੇ ਭਾਰਤ ਦੇ ਸਾਰੇ ਸੂਬਿਆਂ ’ਚ 12,500 ਤੋਂ ਵੱਧ ਪਿਨ ਕੋਡ ਤੱਕ ਸੇਵਾਵਾਂ ਮੁਹੱਈਆ ਕੀਤੀਆਂ ਗਈਆਂ ਹਨ। ਇਸ ਦੌਰਾਨ ਗਾਹਕਾਂ ਨੂੰ ਜ਼ਰੂਰੀ ਵਰਤੋਂ ਦੇ ਉਤਪਾਦ (ਫਰੈੱਸ਼, ਐੱਫ. ਐੱਮ. ਸੀ. ਜੀ., ਸਟੈਪਲਸ, ਫਾਰਮਾ) ਦੇ ਤਹਿਤ ਪਲੇਟਫਾਰਮ ਨੇ 1.7 ਕਰੋੜ ਆਰਡਰ ਪੂਰੇ ਕੀਤੇ ਅਤੇ 9 ਲੱਖ ਤੋਂ ਵੱਧ ਉਤਪਾਦਾਂ ਨੂੰ ਪਲੇਟਫਾਰਮ ਦੇ ਮਾਧਿਅਮ ਰਾਹੀਂ ਭੇਜ ਦਿੱਤਾ ਗਿਆ ਹੈ।
ਉਡਾਣ ਦੇ ਮਾਧਿਅਮ ਰਾਹੀਂ 13.1 ਕਰੋੜ ਉਤਪਾਦਾਂ ਨੂੰ ਡਿਸਕ੍ਰਸ਼ਨਰੀ (ਇਲੈਕਟ੍ਰਾਨਿਕਸ, ਜਨਰਲ ਮਰਚੇਂਡਾਈਜ਼ ਅਤੇ ਲਾਈਫਸਟਾਈਲ) ਸ਼੍ਰੇਣੀ ਦੇ ਤਹਿਤ 25 ਲੱਖ ਆਰਡਰ ਦੀ ਸਪਲਾਈ ਕੀਤੀ ਗਈ। ਇਸ ਮਿਆਦ ਦੌਰਾਨ ਪਲੇਟਫਾਰਮ ’ਤੇ 586 ਵਿਕ੍ਰੇਤਾਵਾਂ ’ਚੋਂ ਹਰੇਕ ਨੇ 1 ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਹਾਸਲ ਕੀਤੀ ਜਦ ਕਿ 174 ਵਿਕ੍ਰੇਤਾਵਾਂ ਨੇ ਪਲੇਟਫਾਰਮ ’ਤੇ 2 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ।
ਦੇਸ਼ ’ਚ ਕਰਿਆਨਾ ਕਾਮਰਸ ਨੂੰ ਵਧਾਉਣ ਲਈ ਤਕਨਾਲੋਜੀ ਅਤੇ ਇੰਟਰਨੈੱਟ ਦੀ ਸ਼ਕਤੀ ਦਾ ਲਾਭ ਉਠਾਉਂਦੇ ਹੋਏ ਉਡਾਣ ਛੋਟੇ ਪ੍ਰਚੂਨ ਵਿਕ੍ਰੇਤਾਵਾਂ/ਕਰਿਆਨਾ ਵਿਕ੍ਰੇਤਾਵਾਂ ਦਰਮਿਆਨ ਭੁਗਤਾਨ ਦੇ ਡਿਜੀਟਲੀਕਰਣ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿੱਤੀ ਸਾਲ 2022 ਦੌਰਾਨ ਉਡਾਣ ਪਲੇਟਫਾਰਮ ’ਤੇ 25 ਫੀਸਦੀ ਪ੍ਰਚੂਨ ਵਿਕ੍ਰੇਤਾਵਾਂ ਨੇ ਭੁਗਤਾਨ ਦੇ ਡਿਜੀਟਲ ਮਾਧਿਅਮ ਨੂੰ ਅਪਣਾਇਆ ਹੈ।
ਟਰੱਕ ਡਰਾਈਵਰਾਂ ਨੂੰ ਲੈ ਕੇ ਕੇਂਦਰ ਸਰਕਾਰ ਬਣਾਵੇਗੀ ਕਾਨੂੰਨ, ਜਾਣੋ ਕੀ ਹੋਵੇਗੀ ਖ਼ਾਸੀਅਤ
NEXT STORY