ਨਵੀਂ ਦਿੱਲੀ- ਨੋਮੁਰਾ ਹੋਲਡਿੰਗਸ ਇੰਕ ਦੇ ਐਨਾਲਿਸਟਾਂ ਨੇ ਸਾਲ ਦੇ ਅੰਤ ਤੱਕ ਫੇਡਰਲ ਰਿਜ਼ਰਵ ਵਲੋਂ ਵਿਆਜ ਦਰਾਂ 'ਚ ਹੋਣ ਵਾਲੇ ਵਾਧੇ ਦੇ ਆਪਣੇ ਪੂਰਵ ਅਨੁਮਾਨਾਂ ਨੂੰ ਵਧਾ ਦਿੱਤਾ। Aichi Amemiya (ਆਈਚੀ ਅਮੇਮੀਆ) ਦੀ ਅਗਵਾਈ 'ਚ ਨੋਮੁਰਾ ਦੇ ਅਰਥਸ਼ਾਸਤਰੀਆਂ ਵਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ ਫੇਡ ਇਸ ਮਹੀਨੇ ਅਤੇ ਨਵੰਬਰ ਦੀ ਬੈਠਕ 'ਚ ਆਪਣੇ ਬੈਂਚਮਾਰਕ ਦਰ 'ਚ 0.75 ਫੀਸਦੀ ਦਾ ਵਾਧਾ ਕਰ ਸਕਦਾ ਹੈ। ਇਹ ਅਨੁਮਾਨ ਨੋਮੁਰਾ ਦੇ ਪਿਛਲੇ ਪੂਰਵ ਅਨੁਮਾਨ ਦੀ ਤੁਲਨਾ 'ਚ 0.20 ਫੀਸਦੀ ਜ਼ਿਆਦਾ ਹੈ।
ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲ ਦੇ ਦਿਨਾਂ 'ਚ ਐੱਫ.ਓ.ਐੱਮ.ਸੀ. ਨਾਲ ਜੁੜੇ ਲੋਕਾਂ ਦੀਆਂ ਟਿੱਪਣੀਆਂ ਤੋਂ ਸੰਕੇਤ ਮਿਲਦਾ ਹੈ ਕਿ ਯੂ.ਐੱਸ ਫੇਡ ਟਾਲਰੇਂਸ ਲਿਮਿਟ ਤੋਂ ਉੱਪਰ ਚੱਲ ਰਹੀ ਮਹਿੰਗਾਈ ਤੋਂ ਨਿਪਟਣ ਲਈ ਆਪਣੀਆਂ ਨੀਤੀ ਦਰਾਂ 'ਚ ਤੇਜ਼ੀ ਨਾਲ ਵੱਡਾ ਵਾਧਾ ਕਰਦਾ ਦਿਖ ਸਕਦਾ ਹੈ। ਯੂ.ਐੱਸ ਫੇਡ ਦੇ ਅਧਿਕਾਰੀ ਮਹਿੰਗਾਈ 'ਚ ਵਾਧੇ ਦੇ ਚੱਲਦੇ ਸ਼ਾਰਟ-ਟਰਮ ਨਾਮੀਨਲ ਨਿਊਟਰਲ ਰੇਟ 'ਚ ਹੋਏ ਵਾਧੇ ਨੂੰ ਲੈ ਕੇ ਚਿੰਤਿਤ ਹੈ। ਜੇਕਰ ਇੰਫਲੇਸ਼ਨ ਹੁਣ ਆਪਣੇ ਪੀਕ 'ਤੇ ਪਹੁੰਚ ਵੀ ਚੁੱਕਾ ਹੈ ਤਾਂ ਅਧਿਕਾਰੀ ਦੀ ਨਜ਼ਰ ਇਸ ਗੱਲ 'ਤੇ ਲੱਗੀ ਹੋਈ ਹੈ ਕਿ ਹੁਣ ਇਹ ਕਿਥੇ ਸੈਟਲ ਹੋਵੇਗਾ।
ਵਿੱਤੀ ਸਥਿਤੀਆਂ 'ਚ ਵੀ ਮੁਕਾਬਲਤਨ ਬਹੁਤ ਨਰਮੀ ਹੈ। ਬਾਂਡ ਮਾਰਕੀਟ ਨੇ ਇਸ ਗੱਲ ਦਾ ਅੰਦਾਜ਼ਾ ਲਗਾ ਲਿਆ ਹੈ ਕਿ ਯੂ.ਐੱਸ ਫੇਡ ਮਹਿੰਗਾਈ ਤੋਂ ਨਿਪਟਣ ਲਈ ਆਪਣੀਆਂ ਨੀਤੀਆਂ 'ਚ ਹੋਰ ਸਖ਼ਤੀ ਲਿਆਵੇਗਾ ਅਤੇ ਸਾਨੂੰ ਵਿਆਜ ਦਰਾਂ 'ਚ ਜ਼ਿਆਦਾ ਤੇਜ਼ੀ ਦੇ ਨਾਲ ਵਾਧਾ ਹੁੰਦਾ ਦਿਖੇਗਾ।
ਐਨਾਲਿਸਟਾਂ ਨੇ ਦਸੰਬਰ ਤੇ ਫਰਵਰੀ 'ਚ ਵਿਆਜ ਦਰਾਂ 'ਚ 0.25 ਫੀਸਦੀ ਵਾਧੇ ਦੇ ਆਪਣੇ ਪਹਿਲਾਂ ਦੇ ਅਨੁਮਾਨਾਂ ਨੂੰ ਬਣਾਏ ਰੱਖਿਆ ਹੈ। ਜਿਸ ਨਾਲ ਉਨ੍ਹਾਂ ਦਾ ਵਿਆਜ ਦਰ ਦਾ ਪੂਰਵ ਅਨੁਮਾਨ 4% -4.25 ਫੀਸਦੀ ਹੋ ਜਾਵੇਗਾ। ਦੱਸ ਦੇਈਏ ਕਿ Goldman Sachs Group Inc ਨੇ ਵੀ ਇਸ ਹਫ਼ਤੇ ਯੂ.ਐੱਸ. ਫੇਡ ਵਿਆਜ ਦਰਾਂ ਦੇ ਆਪਣੇ ਪੂਰਵ ਅਨੁਮਾਨ 'ਚ ਬਦਲਾਅ ਕੀਤਾ ਸੀ।
ਪ੍ਰਮੁੱਖ ਬ੍ਰਾਂਡ 'ਓਗਲੀਵੀ' ਦੀ ਗਲੋਬਲ ਸੀ.ਈ.ਓ ਬਣੀ ਭਾਰਤ ਦੀ ਦੇਵਿਕਾ ਬੁਲਚੰਦਾਨੀ
NEXT STORY