ਨਿਊਯਾਰਕ - ਯੂਐਸ ਕੇਂਦਰੀ ਬੈਂਕ ਵਲੋਂ ਵਿਆਜ ਦਰਾਂ ਵਿਚ 0.50 ਫ਼ਸੀਦੀ ਦੇ ਵਾਧੇ ਤੋਂ ਬਾਅਦ ਸਟਾਕ ਐਕਸਚੇਂਜ ਨੈਸਡੈਕ 100 ਵਿੱਚ ਹੁਣ ਤੱਕ 10 ਪ੍ਰਤੀਸ਼ਤ ਦੀ ਗਿਰਾਵਟ ਦਰਜ ਹੋ ਚੁੱਕੀ ਹੈ। ਸੋਮਵਾਰ ਨੂੰ ਨੈਸਡੈਕ 4 ਫੀਸਦੀ ਡਿੱਗ ਕੇ ਬੰਦ ਹੋਇਆ। ਫੈਡਰਲ ਰਿਜ਼ਰਵ (ਕੇਂਦਰੀ ਬੈਂਕ) ਦੇ ਮੁਖੀ ਜੇਰੋਮ ਪਾਵੇਲ ਨੇ ਕਿਹਾ ਹੈ ਕਿ ਵਿਆਜ ਦਰਾਂ ਵਿੱਚ ਅਜਿਹੇ ਵਾਧੇ ਜਾਰੀ ਰਹਿਣਗੇ।
ਇਹ ਵੀ ਪੜ੍ਹੋ : WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ 512 ਮੈਂਬਰ ਗਰੁੱਪ ਅਤੇ 2GB ਫਾਈਲ ਸ਼ੇਅਰਿੰਗ ਸਮੇਤ ਮਿਲਣਗੇ ਇਹ ਫ਼ੀਚਰ
ਤੁਹਾਨੂੰ ਦੱਸ ਦੇਈਏ ਕਿ 2020 ਤੋਂ ਬਾਅਦ ਇਹ 3 ਦਿਨਾਂ ਦੀ ਸਭ ਤੋਂ ਵੱਡੀ ਗਿਰਾਵਟ ਹੈ। ਬਲੂਮਬਰਗ ਦੇ ਮੁਤਾਬਕ, ਟੈਕਨਾਲੋਜੀ ਕੰਪਨੀਆਂ ਦਾ ਦਬਦਬਾ ਰੱਖਣ ਵਾਲੇ ਇਸ ਐਕਸਚੇਂਜ ਵਿਚ 3 ਦਿਨਾਂ 'ਚ ਨਿਵੇਸ਼ਕਾਂ ਦੇ 1.5 ਲੱਖ ਕਰੋੜ ਡਾਲਰ ਡੁੱਬ ਚੁੱਕੇ ਹਨ।
ਇਨ੍ਹਾਂ ਤਿੰਨ ਦਿਨਾਂ ਦੀ ਵਿਕਰੀ ਦਰਮਿਆਨ ਐਪਲ, ਮਾਈਕ੍ਰੋਸਾਫਟ, ਐਮਾਜ਼ੋਨ, ਟੈਸਲਾ, ਅਲਫਾਬੇਟ (ਗੂਗਲ ਦੀ ਮੂਲ ਕੰਪਨੀ), ਐਨਵੀਡੀਆ, ਮੈਟਾ (ਫੇਸਬੁੱਕ ਦੀ ਮੂਲ ਕੰਪਨੀ) ਐਸ.ਐਮ.ਐਲ., ਏਅਰ.ਬੀ.ਐਨ.ਬੀ. ਅਤੇ Intuit ਦੀ ਮਾਰਕੀਟ ਮੁਲਾਂਕਣ 1 ਲੱਖ ਕਰੋੜ ਡਾਲਰ ਤੱਕ ਡਿੱਗ ਗਈ ਹੈ। ਇਨ੍ਹਾਂ ਸਾਰੀਆਂ ਕੰਪਨੀਆਂ ਵਿੱਚੋਂ ਐਪਲ ਦਾ ਸਭ ਤੋਂ ਵੱਧ ਮਾਰਕੀਟ ਮੁੱਲ (225 ਅਰਬ ਡਾਲਰ) ਹੈ।
Nasdaq ਇਸ ਸਾਲ 25% ਘਟਿਆ
ਯੂ.ਐੱਸ. ਟ੍ਰੇਜਰੀ ਯੀਲਡਸ ਵਿੱਚ ਵਾਧਾ, ਵਧਦੀ ਮਹਿੰਗਾਈ ਅਤੇ ਉੱਚ ਵਿਆਜ ਦਰਾਂ ਦੁਆਰਾ ਮੰਦੀ ਦੇ ਖਦਸ਼ੇ ਨਾਲ ਸਹਿਮੇ ਨੈਸਡੈਕ ਨੇ ਇਸ ਸਾਲ ਹੁਣ ਤੱਕ 25 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਹੈ। ਕੋਵਿਡ-19 ਦੀ ਸ਼ੁਰੂਆਤ ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਉਦੋਂ ਇਕ ਮਹੀਨੇ ਦੇ ਅੰਦਰ ਨੈਸਡੈਕ 28 ਫੀਸਦੀ ਡਿੱਗ ਗਿਆ ਸੀ। ਹਾਲਾਂਕਿ, ਗਿਰਾਵਟ ਸਿਰਫ Nasdaq 'ਤੇ ਦਰਜ ਨਹੀਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਐੱਸ. ਐਂਡ ਪੀ.500 ਵੀ 3.2 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ। ਇਸ ਦੀ ਹਾਲਤ ਵੀ ਮਹਾਂਮਾਰੀ ਤੋਂ ਬਾਅਦ ਸਭ ਤੋਂ ਮਾੜੇ ਦੌਰ ਵਿੱਚ ਹੈ।
ਇਹ ਵੀ ਪੜ੍ਹੋ : Tata ਦੀ Avinya EV ਦਾ ਜ਼ਬਰਦਸਤ ਡਿਜ਼ਾਈਨ ਤੇ ਖ਼ਾਸ ਫ਼ੀਚਰ ਦੇਖ ਕੇ ਹੋ ਜਾਵੋਗੇ ਦੀਵਾਨੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟਾ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕ੍ਰਿਪਟੋ ਨਿਵੇਸ਼ਕਾਂ ਨੂੰ ਲੱਗ ਸਕਦੈ ਝਟਕਾ! 30 ਫ਼ੀਸਦੀ ਮਗਰੋਂ ਹੋਰ ਟੈਕਸ ਲਗਾਉਣ ਦੀ ਤਿਆਰੀ 'ਚ ਸਰਕਾਰ
NEXT STORY