ਦੇਹਰਾਦੂਨ— ਹੁਣ ਦਿੱਲੀ ਤੋਂ ਹਵਾਈ ਯਾਤਰਾ ਜ਼ਰੀਏ ਉਤਰਾਖੰਡ ਦੇ ਦੇਹਰਾਦੂਨ ਹਵਾਈ ਅੱਡੇ 'ਤੇ ਉਤਰਨ ਵਾਲੇ ਲੋਕਾਂ ਦਾ ਕੋਰੋਨਾ ਟੈਸਟ ਹੋਵੇਗਾ।
ਉਤਰਾਖੰਡ ਸਰਕਾਰ ਨੇ ਇਸ ਨੂੰ ਲਾਜ਼ਮੀ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਜੌਲੀ ਗ੍ਰਾਂਟ ਹਵਾਈ ਅੱਡੇ 'ਤੇ ਮੁਸਾਫ਼ਰਾਂ ਨੂੰ ਕੋਰੋਨਾ ਟੈਸਟ ਕਰਾਉਣਾ ਹੋਵੇਗਾ।
ਦਿੱਲੀ 'ਚ ਕੋਰੋਨਾ ਸੰਕਰਮਣ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਸੂਬਾ ਸਰਕਾਰ ਨੇ ਕਿਹਾ ਕਿ ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਲਈ ਜੌਲੀ ਗ੍ਰਾਂਟ ਏਅਰਪੋਰਟ ਐਸੋਸੀਏਸ਼ਨ ਦੀ ਸਹਾਇਤਾ ਨਾਲ ਸਿਹਤ ਵਿਭਾਗ ਦੀ ਇਕ ਟੀਮ ਹਵਾਈ ਅੱਡੇ 'ਤੇ ਤਾਇਨਾਤ ਕੀਤੀ ਗਈ ਹੈ। ਇਸ ਘੋਸ਼ਣਾ ਦੇ ਨਾਲ ਉਤਰਾਖੰਡ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਵਰਗੇ ਸੂਬਿਆਂ 'ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਦਿੱਲੀ ਤੋਂ ਆਉਣ ਵਾਲੇ ਲੋਕਾਂ ਲਈ ਕੋਵਿਡ-19 ਟੈਸਟ ਲਾਜ਼ਮੀ ਕੀਤਾ ਹੈ।
ਇਹ ਵੀ ਪੜ੍ਹੋ- 7,800 ਰੁਪਏ ਤੱਕ ਡਿੱਗਾ ਸੋਨਾ, ਚਾਂਦੀ 18 ਹਜ਼ਾਰ ਤੱਕ ਹੋਈ ਸਸਤੀ, ਜਾਣੋ ਮੁੱਲ
ਜੌਲੀ ਗ੍ਰਾਂਟ ਏਅਰਪੋਰਟ ਦੇ ਡਾਇਰੈਕਟਰ ਡੀ. ਕੇ. ਗੌਤਮ ਨੇ ਕਿਹਾ, “ਉਤਰਾਖੰਡ ਸਰਕਾਰ ਨੇ ਟੀਮ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ-19 ਟੈਸਟ ਲਾਜ਼ਮੀ ਕਰੇ।'' ਗੌਰਤਲਬ ਹੈ ਕਿ ਮੌਜੂਦਾ ਸਮੇਂ ਦਿੱਲੀ 'ਚ 38,501 ਸਰਗਰਮ ਮਾਮਲੇ ਹਨ, ਜਦੋਂ ਕਿ ਉਤਰਾਖੰਡ 'ਚ ਇਹ 4,638 ਹਨ।
ਇਹ ਵੀ ਪੜ੍ਹੋ- Google Pay ਤੋਂ ਪੈਸੇ ਟਰਾਂਸਫਰ ਕਰਨ ਨੂੰ ਲੈ ਕੇ ਵੱਡੀ ਰਾਹਤ ਭਰੀ ਖ਼ਬਰ
Google Pay ਤੋਂ ਪੈਸੇ ਟਰਾਂਸਫਰ ਕਰਨ ਨੂੰ ਲੈ ਕੇ ਵੱਡੀ ਰਾਹਤ ਭਰੀ ਖ਼ਬਰ
NEXT STORY