ਨਵੀਂ ਦਿੱਲੀ- ਸੌਰ ਊਰਜਾ ਹੱਲ ਮੁਹੱਈਆ ਕਰਵਾਉਣ ਵਾਲੀ ਕੰਪਨੀ ਵਿਕਰਮ ਸੋਲਰ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ 350 ਮੈਗਾਵਾਟ ਬਿਜਲੀ ਪ੍ਰਾਜੈਕਟ ਦੇ ਲਈ ਇਕ ਅਮਰੀਕਾ ਕੰਪਨੀ ਤੋਂ ਠੇਕਾ ਮਿਲਿਆ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਹ ਠੇਕਾ ਸੌਰ ਮਡਿਊਲ ਦੀ ਸਪਲਾਈ ਲਈ ਹੈ। ਪ੍ਰਾਜੈਕਟ ਅਮਰੀਕਾ ਦੇ ਏਰੀਜੋਨਾ 'ਚ ਸਥਿਤ ਹੈ। ਇਸ ਠੇਕੇ ਨਾਲ ਅਮਰੀਕਾ 'ਚ ਵਿਕਰਮ ਸੋਲਰ ਦੀ ਹਾਜ਼ਰੀ ਹੋਰ ਮਜ਼ਬੂਤ ਹੋਵੇਗੀ।
ਵਿਕਰਮ ਸੋਲਰ ਦੇ ਵਾਈਸ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਗਿਆਨੇਸ਼ ਚੌਧਰੀ ਨੇ ਕਿਹਾ ਕਿ ਭਾਰਤ 'ਚ ਬਣੇ ਉੱਚ ਗੁਣਵੱਤਾ ਵਾਲੇ ਮਡਿਊਲ ਦੀ ਮੰਗ ਅਮਰੀਕਾ 'ਚ ਤੇਜ਼ੀ ਨਾਲ ਵਧ ਰਹੀ ਹੈ। ਅਸੀਂ ਅਮਰੀਕਾ 'ਚ ਆਪਣੀ ਬਾਜ਼ਾਰ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।
ਸਾੜੀ ਦੇ ਕਾਰੋਬਾਰ ਦਾ ਦੇਸ਼ 'ਚ ਚੰਗਾ ਪ੍ਰਦਰਸ਼ਨ, ਇਕ ਲੱਖ ਕਰੋੜ ਦੇ ਪਾਰ ਪਹੁੰਚੀ ਇੰਡਸਟਰੀ
NEXT STORY