ਨਵੀਂ ਦਿੱਲੀ (ਏਜੰਸੀ) : ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ ਨੂੰ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ 30 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਦੋਵਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਦੀ ਬੈਂਚ ਨੇ ਦੋਵਾਂ ਨੂੰ ਤੁਰੰਤ ਰਿਹਾਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 19 ਫਰਵਰੀ ਨੂੰ ਹੋਵੇਗੀ।
ਇਹ ਵੀ ਪੜ੍ਹੋ: 'ਤੁਹਾਡੀਆਂ ਅਗਲੀਆਂ 7 ਪੀੜ੍ਹੀਆਂ ਵੀ...'; ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਨੂੰ ਮੁੜ ਮਿਲੀ ਧਮਕੀ, ਬਾਲੀਵੁੱਡ 'ਚ ਦਹਿਸ਼ਤ
ਕੀ ਹੈ ਪੂਰਾ ਮਾਮਲਾ?
ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਨੂੰ 7 ਦਸੰਬਰ 2025 ਨੂੰ ਮੁੰਬਈ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ ਉਦੈਪੁਰ ਦੇ 'ਇੰਦਰਾ ਆਈ.ਵੀ.ਐੱਫ.' (Indira IVF) ਦੇ ਮਾਲਕ ਡਾ. ਅਜੈ ਮੁਰਦੀਆ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ।
ਇਹ ਵੀ ਪੜ੍ਹੋ: ਬੰਟੀ ਬੈਂਸ ਨੇ ਨਕਾਰੇ ਠੱਗੀ ਦੇ ਇਲਜ਼ਾਮ, ਮੂਸੇਵਾਲਾ ਦੇ ਮਾਪਿਆਂ ਤੋਂ ਮੰਗਿਆ ਸਬੂਤ !
ਧੋਖਾਧੜੀ ਦੇ ਮੁੱਖ ਇਲਜ਼ਾਮ
ਫਿਲਮ ਬਣਾਉਣ ਦਾ ਝਾਂਸਾ: ਡਾ. ਮੁਰਦੀਆ ਨੇ ਦੋਸ਼ ਲਾਇਆ ਕਿ ਵਿਕਰਮ ਭੱਟ ਨੇ ਉਨ੍ਹਾਂ ਦੀ ਪਤਨੀ 'ਤੇ ਬਾਇਓਪਿਕ ਅਤੇ ਹੋਰ ਫਿਲਮਾਂ ਬਣਾਉਣ ਦੇ ਨਾਂ 'ਤੇ ਕਰੋੜਾਂ ਰੁਪਏ ਨਿਵੇਸ਼ ਕਰਵਾਏ।
ਵੱਡੇ ਮੁਨਾਫੇ ਦਾ ਲਾਲਚ: ਸ਼ਿਕਾਇਤ ਮੁਤਾਬਕ ਭੱਟ ਨੇ ਭਰੋਸਾ ਦਿੱਤਾ ਸੀ ਕਿ 7 ਕਰੋੜ ਦੇ ਨਿਵੇਸ਼ ਨਾਲ 4 ਫਿਲਮਾਂ ਬਣਨਗੀਆਂ, ਜਿਸ ਨਾਲ 100-200 ਕਰੋੜ ਦਾ ਮੁਨਾਫਾ ਹੋਵੇਗਾ।
ਅਧੂਰੇ ਪ੍ਰੋਜੈਕਟ: ਡਾ. ਮੁਰਦੀਆ ਨੇ ਲਗਭਗ 42.70 ਕਰੋੜ ਰੁਪਏ ਦੀ ਅਦਾਇਗੀ ਕੀਤੀ ਸੀ, ਪਰ ਸਿਰਫ ਦੋ ਫਿਲਮਾਂ ਹੀ ਪੂਰੀਆਂ ਹੋਈਆਂ। ਤੀਜੀ ਫਿਲਮ 'ਵਿਸ਼ਵ ਵਿਰਾਟ' ਸਿਰਫ 25% ਬਣੀ ਹੈ ਅਤੇ ਚੌਥੀ ਫਿਲਮ 'ਮਹਾਰਾਣਾ-ਰਣ' ਦਾ ਕੰਮ ਸ਼ੁਰੂ ਹੀ ਨਹੀਂ ਹੋਇਆ।
25 ਕਰੋੜ ਦੀ ਹੇਰਾਫੇਰੀ: ਵਿਕਰਮ ਭੱਟ 'ਤੇ ਚੌਥੀ ਫਿਲਮ ਲਈ ਰੱਖੇ ਗਏ 25 ਕਰੋੜ ਰੁਪਏ ਹੜੱਪਣ ਦੇ ਦੋਸ਼ ਹਨ।
ਇਹ ਵੀ ਪੜ੍ਹੋ: SSP ਦਫ਼ਤਰ ਬਾਹਰ ਰੋ ਪਏ ਮੂਸੇਵਾਲਾ ਦੇ ਮਾਪੇ, ਫ਼ਰਸ਼ 'ਤੇ ਬੈਠ ਮੰਗਿਆ ਇਨਸਾਫ਼, ਸ਼੍ਰੀ ਬਰਾੜ ਨੇ ਸਰਕਾਰ ਨੂੰ ਰਗੜਿਆ!
ਹਾਈਕੋਰਟ ਨੇ ਖਾਰਜ ਕੀਤੀ ਸੀ ਜ਼ਮਾਨਤ
ਇਸ ਤੋਂ ਪਹਿਲਾਂ 31 ਜਨਵਰੀ ਨੂੰ ਰਾਜਸਥਾਨ ਹਾਈਕੋਰਟ ਨੇ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ, ਇਸ ਲਈ ਇਸ ਮੋੜ 'ਤੇ ਜ਼ਮਾਨਤ ਦੇਣਾ ਉਚਿਤ ਨਹੀਂ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਇਹ ਵੀ ਪੜ੍ਹੋ: ਕ੍ਰਿਕਟ ਹੋਸਟ ਗੌਰਵ ਕਪੂਰ ਦੇ ਪਿਆਰ 'ਚ 'ਕਲੀਨ ਬੋਲਡ' ਹੋਈ ਇਹ ਮਸ਼ਹੂਰ ਅਦਾਕਾਰਾ, ਵਿਆਹ ਦੀਆਂ ਤਿਆਰੀਆਂ ਸ਼ੁਰੂ
FIR ਵਿੱਚ 9 ਲੋਕਾਂ ਦੇ ਨਾਮ
ਉਦੈਪੁਰ ਦੇ ਭੂਪਾਲਪੁਰਾ ਥਾਣੇ ਵਿੱਚ ਦਰਜ ਇਸ FIR ਵਿੱਚ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਕ੍ਰਿਸ਼ਨਾ ਭੱਟ, ਦਿਨੇਸ਼ ਕਟਾਰੀਆ ਅਤੇ ਮਹਿਬੂਬ ਅੰਸਾਰੀ ਸਣੇ 9 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਦਾਕਾਰੀ ਦੇ ਨਾਲ-ਨਾਲ ਹੁਣ ਮਰੀਜ਼ਾਂ ਦਾ ਇਲਾਜ ਵੀ ਕਰੇਗੀ ਇਹ ਅਦਾਕਾਰਾ, ਬਣੀ ਡਾਕਟਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਤੁਹਾਡੀਆਂ ਅਗਲੀਆਂ 7 ਪੀੜ੍ਹੀਆਂ ਵੀ...'; ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਨੂੰ ਮੁੜ ਮਿਲੀ ਧਮਕੀ, ਬਾਲੀਵੁੱਡ 'ਚ ਦਹਿਸ਼ਤ
NEXT STORY