ਸਿੰਗਾਪੁਰ (ਭਾਸ਼ਾ)-ਸਿੰਗਾਪੁਰ ਦੇ ਡੀ. ਬੀ. ਐੱਸ. ਬੈਂਕ ਨੇ ਨਵੇਂ ਵਾਇਰਸ ਨਾਲ ਇਕ ਕਰਮਚਾਰੀ ਦੇ ਪ੍ਰਭਾਵਿਤ ਹੋਣ ਤੋਂ ਬਾਅਦ ਆਪਣੇ ਇਕ ਦਫਤਰ ਨੂੰ ਖਾਲੀ ਕਰਵਾ ਦਿੱਤਾ ਅਤੇ ਕਰੀਬ 300 ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ। ਵਾਇਰਸ ਦੇ ਪ੍ਰਸਾਰ ਨੂੰ ਲੈ ਕੇ ਚਿੰਤਾਵਾਂ ਕਾਰਣ ਏਅਰ ਸ਼ੋਅ ਦਾ ਆਯੋਜਨ ਵੀ ਪ੍ਰਭਾਵਿਤ ਹੋਇਆ ਹੈ। ਸਿੰਗਾਪੁਰ ਦੇ ਸਿਹਤ ਮੰਤਰਾਲਾ ਨੇ ਮੰਗਲਵਾਰ ਤੱਕ ਵਾਇਰਸ ਦੇ 47 ਮਾਮਲਿਆਂ ਦੀ ਪੁਸ਼ਟੀ ਕੀਤੀ ਸੀ। ਡੀ. ਬੀ. ਐੱਸ. ਨੇ ਇਕ ਬਿਆਨ ’ਚ ਕਿਹਾ ਕਿ ਬੁੱਧਵਾਰ ਸਵੇਰੇ ਉਸ ਨੂੰ ਪਤਾ ਚਲਿਆ ਕਿ ਇਕ ਕਰਮਚਾਰੀ ਪੀੜਤ ਹੈ। ਇਸ ਲਈ ਸਾਵਧਾਨੀ ਦੇ ਤੌਰ ’ਤੇ ਉਸ ਦਫਤਰ ’ਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ।
ਸਰਕਾਰ ਦਾ ਵੱਡਾ ਫੈਸਲਾ - ਖੇਤੀ ਲਾਗਤ ਘਟਾਉਣ ਅਤੇ ਆਮਦਨੀ ਵਧਾਉਣ ਨਾਲ ਜੁੜੇ ਬਿੱਲ ਨੂੰ ਮਿਲੀ ਮਨਜ਼ੂਰੀ
NEXT STORY