ਗੈਜੇਟ ਡੈਸਕ—ਟੈਲੀਕਾਮ ਰੈਗੂਲੇਟਰ ਅਥਾਰਿਟੀ ਆਫ ਇੰਡੀਆ (ਟਰਾਈ) ਨੇ 30 ਸਤੰਬਰ ਨੂੰ ਜਾਰੀ ਕੀਤੀ ਗਈ ਆਪਣੀ ਰਿਪੋਰਟ 'ਚ ਦੱਸਿਆ ਕਿ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਇਕ ਮਹੀਨੇ 'ਚ 50 ਲੱਖ ਤੋਂ ਜ਼ਿਆਦਾ ਕਸਟਮਰ ਗੁਆਏ ਹਨ। ਏਅਰਟੈੱਲ ਅਤੇ ਵੋਡਾਫੋਨ ਦਾ ਕਸਟਮਰ ਬੇਸ ਘੱਟ ਹੋਣ ਦੇ ਦੌਰ ਜਾਰੀ ਹੈ। ਅਜਿਹੇ 'ਚ ਇਹ ਦਿਲਚਸਪ ਹੈ ਕਿ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨਵੇਂ ਕਸਟਮਰ ਜੋੜਨ 'ਚ ਸਫਲ ਰਿਹਾ। ਇਸ ਤੋਂ ਇਲਾਵਾ ਰਿਲਾਇੰਸ ਜਿਓ ਨੇ ਵੀ 6.983 ਮਿਲੀਅਨ ਸਬਸਕਰਾਈਬਰਸ ਜੋੜੇ।
ਏਅਰਟੈੱਲ ਨੇ ਇਸ ਮਹੀਨੇ 2.384 ਮਿਲੀਅਨ ਗਾਹਕ ਗੁਆਏ ਜਦਕਿ 2.576 ਮਿਲੀਅਨ ਗਾਹਕਾਂ ਨੇ ਵੋਡਾਫੋਨ ਦਾ ਸਾਥ ਛੱਡਿਆ। ਹੁਣ ਏਅਰਟੈੱਲ ਦਾ ਸਬਸਕਰਾਈਬਰ ਬੇਸ ਘੱਟ ਕੇ 325.567 ਮਿਲੀਅਨ ਰਿਹਾ ਗਿਆ ਹੈ ਜੋ ਅਗਸਤ 'ਚ 327.952 ਮਿਲੀਅਨ ਹੋ ਗਿਆ। ਵੋਡਾਫੋਨ ਨੇ ਸਤੰਬਰ 'ਚ ਏਅਰਟੈੱਲ ਤੋਂ ਵੀ ਜ਼ਿਆਦਾ ਕਸਟਮਰ ਗੁਆਏ। ਸਤੰਬਰ 'ਚ ਵੋਡਾਫੋਨ ਦਾ ਸਾਥ 2.576 ਮਿਲੀਅਨ ਕਸਟਮਰ ਨੇ ਛੱਡ ਦਿੱਤਾ।
ਜਿਓ ਦਾ ਕਸਟਮਰ ਬੇਸ ਵਧਿਆ
ਜਿਓ ਦਾ ਸਬਸਕਰਾਈਬਰ ਬੇਸ ਵਧ ਕੇ 355.223 ਮਿਲੀਅਨ ਹੋ ਗਿਆ ਜੋ ਅਗਸਤ 'ਚ 348.240 ਮਿਲੀਅਨ ਸੀ। ਅਗਸਤ 'ਚ ਜਿਓ ਦੇ ਸਬਸਕਰਾਈਬਰ ਬੇਸ 'ਚ ਜ਼ਬਰਦਸਤ ਉਛਾਲ ਆਇਆ ਸੀ। ਕੰਪਨੀ ਨੇ ਅਗਸਤ ਮਹੀਨੇ 'ਚ 8.445 ਮਿਲੀਅਨ ਸਬਸਕਰਾਈਬਰ ਜੋੜੇ ਸਨ। ਬੀ.ਐੱਸ.ਐੱਨ.ਐੱਲ. ਦੇ ਸਬਸਕਰਾਈਬਰ ਬੇਸ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਬੀ.ਐੱਸ.ਐੱਨ.ਐੱਲ. ਦਾ ਸਬਸਕਰਾਈਬਰ ਬੇਸ 116.234 ਮਿਲੀਅਨ ਤੋਂ ਵਧ ਕੇ 116.972 ਮਿਲੀਅਨ ਹੋ ਗਿਆ।
ਵੋਡਾਫੋਨ-ਆਈਡੀਆ ਦਾ ਮਾਰਕੀਟ ਸ਼ੇਅਰ ਸਭ ਤੋਂ ਜ਼ਿਆਦਾ
ਵੋਡਾਫੋਨ ਆਈਡੀਆ ਦਾ ਮਾਰਕੀਟ ਸ਼ੇਅਰ ਸਭ ਤੋਂ ਜ਼ਿਆਦਾ 31.73 ਫੀਸਦੀ ਹੈ। ਦੂਜੇ ਨੰਬਰ 'ਤੇ ਰਿਲਾਇੰਸ ਜਿਓ ਹੈ ਜਿਸ ਦਾ ਮਾਰਕੀਟ ਸ਼ੇਅਰ 30.26 ਫੀਸਦੀ ਹੈ। ਤੀਸਰੇ ਨੰਬਰ 'ਤੇ 27.74 ਫੀਸਦੀ ਫੀਸਦੀ ਨਾਲ ਤੀਸਰੇ ਨੰਬਰ 'ਤੇ ਹੈ। ਜਿਥੇ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦੇ ਮਾਰਕੀਟ ਸ਼ੇਅਰ 'ਚ ਗਿਰਾਵਟ ਆ ਰਹੀ ਹੈ।
ਬੀ.ਐੱਸ.ਐÎੱਨ.ਐੱਲ. ਦੇ ਕਸਟਮਰ ਬੇਸ 'ਚ ਹੌਲੀ-ਹੌਲੀ ਵਾਧਾ ਹੋ ਰਿਹਾ ਹੈ। ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਟੈਰਿਫ ਰੇਟ ਵਧਾਉਣ ਦੇ ਐਲਾਨ ਤੋਂ ਬਾਅਦ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਵੀ ਆਪਣੇ ਟੈਰਿਫ ਪਲਾਨਸ ਮਹਿੰਗੇ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦਸੰਬਰ 2019 ਤੋਂ ਆਪਣੇ ਟੈਰਿਫ ਪਲਾਨਸ ਦੇ ਰੇਟ ਵਧਾਵੇਗੀ। ਕੰਪਨੀ ਆਪਣੇ ਮੌਜੂਦਾ ਟੈਰਿਫ ਪਲਾਨਸ ਦੀ ਪ੍ਰੀਖਣ ਕਰ ਰਹੀ ਹੈ ਅਤੇ 1 ਦਸੰਬਰ 2019 ਤੋਂ ਟੈਰਿਫ ਪਲਾਨਸ ਦੀ ਕੀਮਤ 'ਚ ਵਾਧਾ ਹੋ ਜਾਵੇਗਾ। ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਕੰਪਨੀ ਆਪਣੇ ਟੈਰਿਫ ਪਲਾਨਸ ਦੀਆਂ ਕੀਮਤਾਂ 'ਚ ਕਿੰਨਾ ਵਾਧਾ ਕਰੇਗੀ ਪਰ 1 ਦਸੰਬਰ 2019 ਤੋਂ ਗਾਹਕਾਂ ਨੂੰ ਮਹਿੰਗੇ ਟੈਰਿਫ ਪਲਾਨਸ ਲੈਣੇ ਹੋਣਗੇ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ
NEXT STORY