ਨਵੀਂ ਦਿੱਲੀ— ਵਟਸਐਪ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਮੈਸੇਜਿੰਗ ਐਪਸ ’ਚੋਂ ਇਕ ਹੈ। ਯੂਜ਼ਰਸ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਵਟਸਐਪ ਨਵੇਂ-ਨਵੇਂ ਫੀਚਰ ਲਿਆ ਰਿਹਾ ਹੈ। ਹਾਲਾਂਕਿ ਵਟਸਐਪ ਦੇ ਕੁਝ ਯੂਜ਼ਰਸ ਲਈ ਬੁਰੀ ਖਬਰ ਹੈ। 31 ਦਸੰਬਰ ਤੋਂ ਬਾਅਦ ਵਟਸਐਪ ਕੁਝ ਪੁਰਾਣੇ ਆਪ੍ਰੇਟਿੰਗ ਸਿਸਟਮਸ ਵਿਚ ਆਪਣੀ ਸਪੋਰਟ ਬੰਦ ਕਰ ਦੇਵੇਗਾ। ਯਾਨੀ ਇਨ੍ਹਾਂ ਆਪ੍ਰੇਟਿੰਗ ਸਿਸਟਮਸ ’ਤੇ ਚਲਣ ਵਾਲੇ ਸਮਾਰਟਫੋਨਸ ’ਚ ਵਟਸਐਪ ਕੰਮ ਨਹੀਂ ਕਰੇਗਾ।
ਇਨ੍ਹਾਂ ਪਲੇਟਫਾਰਮਸ ਲਈ ਫੀਚਰ ਡਿਵੈੱਲਪ ਨਹੀਂ ਕਰੇਗਾ ਵਟਸਐਪ
ਨੋਕੀਆ ਦੇ ਪੁਰਾਣੇ ਆਪ੍ਰੇਟਿੰਗ ਸਿਸਟਮ ਦੇ ਯੂਜ਼ਰਸ ਵਟਸਐਪ ਦੀ ਵਰਤੋਂ ਆਪਣੇ ਫੋਨ ’ਚ ਨਹੀਂ ਕਰ ਸਕਣਗੇ। ਇਹ ਆਪ੍ਰੇਟਿੰਗ ਸਿਸਟਮ ਹੈ ਨੋਕੀਆ ਐੱਸ-40, ਇਸ ਆਪ੍ਰੇਟਿੰਗ ਸਿਸਟਮ ’ਤੇ ਚਲਣ ਵਾਲੇ ਫੋਨਸ ’ਚ 31 ਦਸੰਬਰ ਤੋਂ ਵਟਸਐਪ ਨਹੀਂ ਚੱਲੇਗਾ। ਇਸ ਦੀ ਵਜ੍ਹਾ ਇਹ ਹੈ ਕਿ ਮੈਸੇਜਿੰਗ ਐਪ ਹੁਣ ਇਸ ਪਲੇਟਫਾਰਮ ਲਈ ਫੀਚਰ ਡਿਵੈੱਲਪ ਨਹੀਂ ਕਰਦਾ ਹੈ। ਨੋਕੀਆ ਐੱਸ-40 ਆਪ੍ਰੇਟਿੰਗ ਸਿਸਟਮ ’ਤੇ ਚਲਣ ਵਾਲੇ ਫੋਨ ਵਿਚ ਵਟਸਐਪ ਦੇ ਕੁਝ ਫੀਚਰਸ ਕਦੇ ਵੀ ਬੰਦ ਹੋ ਸਕਦੇ ਹਨ।
1 ਫਰਵਰੀ 2020 ਤੋਂ ਬਾਅਦ ਇਨ੍ਹਾਂ ਪਲੇਟਫਾਰਮਸ ’ਤੇ ਬੰਦ ਹੋਵੇਗਾ ਵਟਸਐਪ
ਇਸ ਤੋਂ ਇਲਾਵਾ ਐਂਡ੍ਰਾਇਡ 2.3.7 ਅਤੇ ਇਸ ਤੋਂ ਪੁਰਾਣੇ ਵਰਜ਼ਨ ਦੇ ਨਾਲ-ਨਾਲ ਆਈਫੋਨ ਆਈ. ਓ. ਐੱਸ.-7 ਅਤੇ ਇਸ ਤੋਂ ਪੁਰਾਣੇ ਆਪ੍ਰੇਟਿੰਗ ਸਿਸਟਮ ’ਤੇ 1 ਫਰਵਰੀ 2020 ਤੋਂ ਬਾਅਦ ਵਟਸਐਪ ਕੰਮ ਨਹੀਂ ਕਰੇਗਾ। ਵਟਸਐਪ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਅਸੀਂ ਇਨ੍ਹਾਂ ਪਲੇਟਫਾਰਮਸ ਲਈ ਸਰਗਰਮੀ ਦੇ ਨਾਲ ਫੀਚਰਸ ਨਹੀਂ ਡਿਵੈੱਲਪ ਕਰਾਂਗੇ। ਕੁਝ ਫੀਚਰਸ ਕਿਸੇ ਵੀ ਸਮੇਂ ਬੰਦ ਹੋ ਸਕਦੇ ਹਨ। ਇਸ ਤੋਂ ਪਹਿਲਾਂ ਵਿੰਡੋਜ਼ ਫੋਨ 8.0, ਬਲੈਕਬੇਰੀ ਓ. ਐੱਸ. ਅਤੇ ਬਲੈਕਬੇਰੀ 10 ਲਈ ਵਟਸਐਪ ਨੇ 31 ਦਸੰਬਰ 2017 ਤੋਂ ਸਪੋਰਟ ਬੰਦ ਕਰ ਦਿੱਤਾ ਸੀ। ਇਨ੍ਹਾਂ ਪਲੇਟਫਾਰਮਸ ’ਤੇ ਚਲਣ ਵਾਲੇ ਸਮਾਰਟਫੋਨਸ ’ਚ 31 ਦਸੰਬਰ 2017 ਤੋਂ ਬਾਅਦ ਵਟਸਐਪ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਨਵੇਂ ਸਾਲ 'ਤੇ ਦਿੱਲੀ 'ਚ ਗੱਡੀ ਲੈਣੀ ਹੋਵੇਗੀ ਮਹਿੰਗੀ, ਪੜ੍ਹੋ ਖਬਰ
NEXT STORY