ਐਂਟਰਟੇਂਨਮੈਂਟ ਡੈਸਕ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਯਾਨੀ ਟਿੱਬਿਆਂ ਦਾ ਪੁੱਤ ਇਕ ਵਾਰ ਫਿਰ ਤੋਂ ਧੱਕ ਪਾਉਣ ਦੀ ਤਿਆਰੀ ਵਿਚ ਹੈ। ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ (EYES ON ME) ਦਾ ਟੀਜ਼ਰ ਕੁਝ ਹੀ ਮਿੰਟਾਂ ਵਿੱਚ ਯੂਟਿਊਬ ਵਿਚ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਕਿ ਸਿੱਧੂ ਦੇ ਫੈਂਨਸ ਵਲੋਂ ਕਾਫੀ ਬੇਸਬਰੀ ਨਾਲ ਇਤਜ਼ਾਰ ਕੀਤਾ ਜਾ ਰਿਹਾ ਹੈ। ਇਸ ਨਵੇਂ ਗੀਤ ਦੇ ਟੀਜ਼ਰ ਦੀ ਜਾਣਕਾਰੀ ਸਿੱਧੂ ਦੇ ਸੋਸ਼ਲ ਮੀਡੀਆ ਪੇਜ਼ ਉੱਤੇ ਕਾਫੀ ਟਾਇਮ ਤੋਂ ਪਹਿਲਾ ਹੀ ਸਿੱਧੂ ਦੀ ਟੀਮ ਵਲੋਂ ਦੇ ਦਿੱਤੀ ਗਈ ਸੀ।

ਇਸ ਗੀਤ ਦਾ ਮਿਊਜੀਕ 'The Kidd' ਵਲੋਂ ਦਿੱਤਾ ਗਿਆ ਹੈ ਅਤੇ ਇਸ ਨੂੰ ਅਤੇ ਗੀਤ ਦੀ ਵੀਡੀਓ Thu Makers ਵਲੋਂ ਬਣਾਈ ਗਈ ਹੈ । ਸਿੱਧੂ ਦੀ ਮੌਤ ਤੋਂ ਬਾਅਦ ਹੁਣ ਤੱਕ ਉਸ ਦੇ ਕਾਫੀ ਗੀਤ ਪਰਿਵਾਰ ਵਲੋਂ ਰਿਲੀਜ਼ ਕੀਤੇ ਜਾ ਚੁੱਕੇ ਹਨ ਜਿਸ ਨੂੰ ਫੈਂਨਸ ਵਲੋਂ ਕਾਫੀ ਪਿਆਰ ਦਿੱਤਾ ਗਿਆ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ ਭਰ 'ਚ ਅੱਜ ਹੋਵੇਗਾ BLACKOUT! ਮੁੜ ਤੋਂ ਵੱਜਣਗੇ ਖ਼ਤਰੇ ਦੇ ਘੁੱਗੂ
NEXT STORY