ਨਵੀਂ ਦਿੱਲੀ- ਕੋਵਿਡ ਦੀ ਗੰਭੀਰਤਾ ਘਟਣ ਅਤੇ ਸੈਨੀਟਾਈਜ਼ਰ ਵਰਗੇ ਉਤਪਾਦਾਂ ਦੀ ਮੰਗ 'ਚ ਮੁੱਖ ਗਿਰਾਵਟ ਆਉਣ ਨਾਲ ਵਿਪਰੋ ਕੰਜ਼ਿਊਮਰ ਕੇਅਰ ਐਂਡ ਲਾਈਟਿੰਗ ਬਾਜ਼ਾਰ 'ਤੋਂ ਸੈਨੀਟਾਈਜ਼ਰ ਨੂੰ ਹਟਾਉਣ ਦੇ ਬਾਰੇ 'ਚ ਵਿਚਾਰ ਕਰ ਰਹੀ ਹੈ। ਵਿਪਰੋ ਕੰਜ਼ਿਊਮਰ ਕੇਅਰ ਦੇ ਸੀ.ਈ.ਓ. ਵਿਨੀਤ ਅਗਰਵਾਲ ਨੇ ਕਿਹਾ ਕਿ ਕੰਪਨੀ ਹੋਰ ਸ਼੍ਰੇਣੀਆਂ ਦੇ ਵੀ ਉਨ੍ਹਾਂ ਦੇ ਕੁਝ ਕੁ ਉਤਪਾਦਾਂ ਨੂੰ ਹਟਾ ਸਕਦੀ ਹੈ, ਜਿਨ੍ਹਾਂ ਨੂੰ ਮਹਾਮਾਰੀ ਦੇ ਦੌਰਾਨ ਲੋੜ ਪੂਰੀ ਕਰਨ ਲਈ ਉਤਾਰਿਆ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਉਨ੍ਹਾਂ ਉਤਪਾਦਾਂ ਦਾ ਵਿਸਤ੍ਰਿਤ ਬਿਊਰਾ ਨਹੀਂ ਦਿੱਤਾ, ਜਿਨ੍ਹਾਂ ਨੂੰ ਬਾਜ਼ਾਰ ਤੋਂ ਹਟਾਇਆ ਜਾਵੇਗਾ।
ਅਗਰਵਾਲ ਨੇ ਕਿਹਾ ਕਿ ਜਿਸ ਇਕਮਾਤਰ ਉਤਪਾਦ ਨੂੰ ਬਾਜ਼ਾਰ ਤੋਂ ਹਟਾਇਆ ਜਾ ਸਕਦਾ ਹੈ, ਉਹ ਸੈਨੀਟਾਈਜ਼ਰ ਹੈ, ਉਨ੍ਹਾਂ ਨੇ ਕਿਹਾ ਕਿ ਸਾਫ ਤੌਰ 'ਤੇ ਸੈਨੀਟਾਈਜ਼ਰ ਤੋਂ ਸਾਨੂੰ ਵਿੱਤ ਸਾਲ 2021 ਅਤੇ 2022 'ਚ ਚੰਗੀ ਕਮਾਈ ਹੋਈ ਹੈ। ਪਰ ਹੁਣ ਇਸ ਦੀ ਮੰਗ ਲਗਭਗ ਜ਼ੀਰੋ ਹੋ ਗਈ ਹੈ। ਅਸੀਂ ਜੋ ਹੋਰ ਸ਼੍ਰੇਣੀਆਂ, ਕੁਝ ਪ੍ਰਕਾਰ ਸ਼ੁਰੂ ਕੀਤੀਆਂ ਸਨ, ਉਨ੍ਹਾਂ ਨੂੰ ਵੀ ਹਟਾਇਆ ਜਾਵੇਗਾ।
ਕੰਪਨੀ ਪ੍ਰਾਪਤੀ ਦੇ ਰਾਹੀਂ ਉਨ੍ਹਾਂ ਬਾਜ਼ਾਰਾਂ 'ਚ ਆਪਣੀ ਪਕੜ ਮਜ਼ਬੂਤ ਕਰਨ ਦੇ ਬਾਰੇ 'ਚ ਵਿਚਾਰ ਕਰ ਰਹੀ ਹੈ, ਜਿਸ 'ਚ ਉਸ ਦੀ ਪਹਿਲਾਂ ਹੀ ਮੌਜੂਦਗੀ ਹੈ। ਸੰਤੂਰ ਸਾਬਣ ਬਣਾਉਣ ਵਾਲੀ ਇਹ ਕੰਪਨੀ ਫਿਲੀਪੀਂਸ, ਵਿਅਤਨਾਮ ਅਤੇ ਇੰਡੋਨੇਸ਼ੀਆ ਵਰਗੇ ਵਿਕਾਸਸ਼ੀਲ ਦੇਸ਼ਾਂ 'ਚ ਆਪਣੀਆਂ ਜੜਾਂ ਮਜ਼ਬੂਤ ਕਰਨ ਦੇ ਬਾਰੇ 'ਚ ਵਿਚਾਰ ਕਰ ਰਹੀ ਹੈ।
ਅਗਰਵਾਲ ਨੇ ਕਿਹਾ, ਅਸੀਂ ਇਨ੍ਹਾਂ ਦੇਸ਼ਾਂ 'ਚ ਆਪਣੀ ਮੌਜੂਦਗੀ ਮਜ਼ਬੂਤ ਕਰਨ ਲਈ ਉਥੋਂ ਹੋਰ ਪ੍ਰਾਪਤੀਆਂ 'ਤੇ ਵਿਚਾਰ ਕਰ ਸਕਦੇ ਹਾਂ। ਕੰਪਨੀ ਭਾਰਤ 'ਚ ਵੀ ਪ੍ਰਾਪਤੀਆਂ ਦੀਆਂ ਸੰਭਾਵਨਾਵਾਂ ਤਲਾਸ਼ੇਗੀ। ਉਨ੍ਹਾਂ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਇਸ ਸਾਲ ਮਾਰਚ-ਅਪ੍ਰੈਲ ਤੋਂ ਕੌਮਾਂਤਰੀ ਯਾਤਰਾ ਸ਼ੁਰੂ ਹੋ ਗਈ ਹੈ, ਇਸ ਲਈ ਅਸੀਂ ਵੱਖ-ਵੱਖ ਕੰਪਨੀਆਂ ਦਾ ਬਿਹਤਰ ਤਰੀਕੇ ਨਾਲ ਮੁਲਾਂਕਣ ਕਰ ਪਾਵਾਂਗੇ। ਕੰਪਨੀ ਜਿਨ੍ਹਾਂ ਪ੍ਰਾਪਤੀਆਂ ਦੀ ਯੋਜਨਾ ਬਣਾ ਰਹੀ ਹੈ, ਉਹ ਪਰਸਨਲ ਕੇਅਰ, ਸਕਿਨ ਕੇਅਰ ਅਤੇ ਹੋਮ ਕੇਅਰ ਵਰਗੀਆਂ ਮੌਜੂਦਾ ਸ਼੍ਰੇਣੀਆਂ 'ਚ ਹੋਣਗੇ।
ਹਸਪਤਾਲ ਤੋਂ ਲੈ ਕੇ ਹੋਟਲ ਤੱਕ ਦਾ ਰੂਮ ਹੋਵੇਗਾ ਮਹਿੰਗਾ, ਈ-ਵੈਸਟ 'ਤੇ GST 5% ਤੋਂ ਵਧਾ ਕੇ ਕੀਤੀ 18%
NEXT STORY