ਨਵੀਂ ਦਿੱਲੀ- ਸਿਟੀ ਬੈਂਕ ਦੇ ਭਾਰਤ ਸਥਿਤ ਰਿਟੇਲ/ਕੰਜ਼ਿਊਮਰ ਕਾਰੋਬਾਰ ਨੂੰ ਖ਼ਰੀਦਣ ਦੀ ਦੌੜ ਵਿਚ ਯੈੱਸ ਬੈਂਕ ਵੀ ਸ਼ਾਮਲ ਹੋ ਸਕਦਾ ਹੈ।
ਨਿੱਜੀ ਖੇਤਰ ਦੇ ਯੈੱਸ ਬੈਂਕ ਦੇ ਸੀ. ਈ. ਓ. ਪ੍ਰਸ਼ਾਂਤ ਕੁਮਾਰ ਨੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਸਿਟੀ ਬੈਂਕ ਦੇ ਭਾਰਤੀ ਰਿਟੇਲ ਬੈਂਕਿੰਗ ਕਾਰੋਬਾਰ ਜਿਸ ਵਿਚ ਕ੍ਰੈਡਿਟ ਕਾਰਡ ਤੇ ਵੈਲਥ ਮੈਨੇਜਮੈਂਟ ਵੀ ਸ਼ਾਮਲ ਹੈ, ਦੀ ਖ਼ਰੀਦ ਦਾ ਮੁਲਾਂਕਣ ਕੀਤਾ ਜਾਵੇਗਾ।
ਉਨ੍ਹਾਂ ਇਸ ਗੱਲਬਾਤ ਵਿਚ ਅੱਗੇ ਕਿਹਾ ਕਿ ਅਸੀਂ ਨਿਸ਼ਚਿਤ ਤੌਰ 'ਤੇ ਇਸ ਮੌਕੇ ਦਾ ਫਾਇਦਾ ਚੁੱਕਣਾ ਚਾਹਾਂਗੇ। ਸਾਡਾ ਸੋਚਣਾ ਹੈ ਕਿ ਸਿਟੀ ਬੈਂਕ ਇਸ ਪ੍ਰਕਿਰਿਆ 'ਤੇ ਕੰਮ ਵੀ ਕਰ ਰਿਹਾ ਹੈ। ਇਕ ਵਾਰ ਸਿਟੀ ਬੈਂਕ ਦੀ ਯੋਜਨਾ ਜਨਤਕ ਹੋਣ 'ਤੇ ਅਸੀਂ ਨਾ ਸਿਰਫ ਉਸ ਦੇ ਕ੍ਰੈਡਿਟ ਕਾਰਡ ਦੇ ਕਾਰੋਬਾਰ ਨੂੰ ਖ਼ਰੀਦਣ 'ਤੇ ਵਿਚਾਰ ਕਰਾਂਗੇ ਸਗੋਂ ਸਿਟੀ ਦੇ ਵੈਲਥ ਮੈਨੇਜਮੈਂਟ ਤੇ ਰਿਟੇਲ ਕਾਰੋਬਾਰ 'ਤੇ ਵੀ ਸਾਡੀ ਨਜ਼ਰ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸਮਰੱਥਾ ਦੇ ਹਿਸਾਬ ਨਾਲ ਕੀ ਕਰਨਾ ਹੈ ਇਹ ਫ਼ੈਸਲਾ ਲਵਾਂਗੇ।
ਬਜਾਜ ਆਟੋ ਦੀ ਘਰੇਲੂ ਵਿਕਰੀ ਅਪਰੈਲ ਵਿਚ 1,34,471 ਇਕਾਈ ਰਹੀ
NEXT STORY