ਨਵੀਂ ਦਿੱਲੀ - ਫੂਡ ਐਗਰੀਗੇਟਿੰਗ ਪਲੇਟਫਾਰਮ ਜ਼ੋਮੈਟੋ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੇ ਸਹਿਯੋਗ ਨਾਲ ਇੱਕ ਨਵਾਂ ਆਫਰ ਲਾਂਚ ਕੀਤਾ ਹੈ, ਜਿਸ ਦਾ ਨਾਂ 'ਜ਼ੋਮੈਟੋ-ਫੂਡ ਡਿਲੀਵਰੀ ਇਨ ਟਰੇਨ' ਹੈ। ਇਸ ਦੇ ਤਹਿਤ ਹੁਣ ਟਰੇਨ 'ਚ ਸਫਰ ਕਰਦੇ ਸਮੇਂ ਯਾਤਰੀ ਜ਼ੋਮੈਟੋ ਰਾਹੀਂ ਆਪਣਾ ਮਨਪਸੰਦ ਭੋਜਨ ਆਰਡਰ ਕਰ ਸਕਣਗੇ, ਜੋ ਸਿੱਧੇ ਉਨ੍ਹਾਂ ਦੀ ਸੀਟ 'ਤੇ ਪਹੁੰਚਾਇਆ ਜਾਵੇਗਾ। ਇਹ ਸਹੂਲਤ ਰੇਲ ਯਾਤਰੀਆਂ ਦੇ ਅਨੁਭਵ ਨੂੰ ਨਵਾਂ ਰੂਪ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਇਹ ਵੀ ਪੜ੍ਹੋ : ਹਿੰਡਨਬਰਗ ਦਾ ਨਵਾਂ ਦਾਅਵਾ: 6 ਸਵਿਸ ਬੈਂਕਾਂ 'ਚ ਅਡਾਨੀ ਗਰੁੱਪ ਦੇ 2600 ਕਰੋੜ ਰੁਪਏ ਜ਼ਬਤ
100 ਤੋਂ ਵੱਧ ਸਟੇਸ਼ਨਾਂ 'ਤੇ ਉਪਲਬਧ ਹੈ ਸੇਵਾ
Zomato ਦੀ ਇਹ ਫੂਡ ਡਿਲੀਵਰੀ ਸੇਵਾ ਇਸ ਸਮੇਂ ਦੇਸ਼ ਦੇ 88 ਸ਼ਹਿਰਾਂ ਦੇ 100 ਤੋਂ ਵੱਧ ਰੇਲਵੇ ਸਟੇਸ਼ਨਾਂ 'ਤੇ ਉਪਲਬਧ ਹੈ। ਹੁਣ ਤੱਕ ਇਸ ਸੇਵਾ ਰਾਹੀਂ ਯਾਤਰੀਆਂ ਨੂੰ 10 ਲੱਖ ਤੋਂ ਵੱਧ ਆਰਡਰ ਡਿਲੀਵਰ ਕੀਤੇ ਜਾ ਚੁੱਕੇ ਹਨ। ਸਫ਼ਰ ਦੌਰਾਨ ਯਾਤਰੀਆਂ ਨੂੰ ਉਨ੍ਹਾਂ ਦੀ ਪਸੰਦ ਦਾ ਭੋਜਨ ਸਿੱਧਾ ਉਨ੍ਹਾਂ ਦੇ ਕੋਚ ਅਤੇ ਸੀਟ 'ਤੇ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਯਾਤਰਾ ਵਧੇਰੇ ਆਰਾਮਦਾਇਕ ਅਤੇ ਸੁਵਿਧਾਜਨਕ ਹੋਵੇਗੀ।
ਇਹ ਵੀ ਪੜ੍ਹੋ : ਨਵੇਂ ਰਿਕਾਰਡ ਬਣਾਉਣ ਲਈ ਤਿਆਰ ਸੋਨਾ, ਆਪਣੇ All Time High 'ਤੇ ਪਹੁੰਚਿਆ Gold
Zomato ਦੇ ਸੀਈਓ ਦਾ ਬਿਆਨ
Zomato ਦੇ ਸਹਿ-ਸੰਸਥਾਪਕ ਅਤੇ CEO ਦੀਪਇੰਦਰ ਗੋਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਇਸ ਨਵੀਂ ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ 'ਚ ਲਿਖਿਆ, "ਜ਼ੋਮੈਟੋ ਹੁਣ 100 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ 'ਤੇ ਤੁਹਾਡੇ ਡੱਬੇ 'ਚ ਸਿੱਧਾ ਭੋਜਨ ਡਿਲੀਵਰ ਕਰ ਰਿਹਾ ਹੈ। IRCTC ਨਾਲ ਸਾਡੀ ਸਾਂਝੇਦਾਰੀ ਲਈ ਧੰਨਵਾਦ। ਅਸੀਂ ਪਹਿਲਾਂ ਹੀ ਟ੍ਰੇਨਾਂ 'ਚ 10 ਲੱਖ ਤੋਂ ਵੱਧ ਆਰਡਰ ਡਿਲੀਵਰ ਕਰ ਚੁੱਕੇ ਹਾਂ। ਆਪਣੀ ਅਗਲੀ ਯਾਤਰਾ ਦੇ ਸਮੇਂ ਇਸ ਸੇਵਾ ਦਾ ਜ਼ਰੂਰ ਲਾਭ ਲਓ। !”
ਇਹ ਨਵੀਂ ਪਹਿਲਕਦਮੀ ਨਾ ਸਿਰਫ਼ ਰੇਲ ਯਾਤਰੀਆਂ ਨੂੰ ਵਧੇਰੇ ਵਿਕਲਪ ਪ੍ਰਦਾਨ ਕਰਦੀ ਹੈ ਸਗੋਂ ਉਨ੍ਹਾਂ ਦੇ ਸਫ਼ਰ ਦੌਰਾਨ ਖਾਣੇ ਦੇ ਅਨੁਭਵ ਨੂੰ ਵੀ ਬਿਹਤਰ ਬਣਾਉਂਦਾ ਹੈ।
ਇਹ ਵੀ ਪੜ੍ਹੋ : Axis Bank ਦਾ ਸਾਬਕਾ ਮਿਊਚੁਅਲ ਫੰਡ ਮੈਨੇਜਰ ਕਰਦਾ ਸੀ ਸ਼ੇਅਰ ਬਾਜ਼ਾਰ ’ਚ ਧੋਖਾਧੜੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 'ਚ ਹੈ ਏਸ਼ੀਆ ਦਾ ਸਭ ਤੋਂ ਅਮੀਰ ਪਿੰਡ , ਹਰ ਘਰ ਹੈ ਕਰੋੜਪਤੀ
NEXT STORY