ਮੁੰਬਈ/ਨਵੀਂ ਦਿੱਲੀ: ਪੱਛਮੀ ਏਸ਼ੀਆ ਵਿੱਚ ਲਗਾਤਾਰ ਵਧ ਰਹੇ ਟਕਰਾਅ ਦਾ ਅਸਰ ਹੁਣ ਭਾਰਤੀ ਰੇਲਵੇ ਦੀ ਰਸੋਈ ਤੱਕ ਪਹੁੰਚ ਗਿਆ ਹੈ। ਇਸ ਤਣਾਅ ਦਾ ਅਸਰ ਹੁਣ ਭਾਰਤੀ ਰੇਲਵੇ ਦੀਆਂ ਖਾਣ-ਪੀਣ ਵਾਲੀਆਂ ਸੇਵਾਵਾਂ 'ਤੇ ਵੀ ਦਿਖਾਈ ਦੇਣ ਲੱਗਾ ਹੈ।ਰਸੋਈ ਗੈਸ (LPG) ਦੀ ਸੰਭਾਵਿਤ ਕਿੱਲਤ ਦੇ ਮੱਦੇਨਜ਼ਰ Indian Railway Catering and Tourism Corporation (IRCTC) ਨੇ ਆਪਣੇ ਪੱਛਮੀ ਜ਼ੋਨ ਦੇ ਸਾਰੇ ਕੈਟਰਿੰਗ ਯੂਨਿਟਾਂ ਲਈ ਇੱਕ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਹੈ। ਰੇਲਵੇ ਨੇ ਆਪਣੇ ਪੱਛਮੀ ਜ਼ੋਨ ਦੇ ਸਾਰੇ ਕੈਟਰਿੰਗ ਯੂਨਿਟਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਖਾਣਾ ਪਕਾਉਣ ਲਈ ਗੈਸ ਸਿਲੰਡਰਾਂ ਦੀ ਨਿਰਭਰਤਾ ਘਟਾ ਕੇ ਬਦਲਵੇਂ ਸਾਧਨਾਂ ਦੀ ਵਰਤੋਂ ਸ਼ੁਰੂ ਕਰਨ।ਰਿਪੋਰਟਾਂ ਅਨੁਸਾਰ, IRCTC ਨੇ ਮੱਧ ਪੂਰਬ ਦੇ ਸੰਕਟ ਕਾਰਨ LPG ਸਪਲਾਈ ਦੀ ਸੰਭਾਵੀ ਘਾਟ ਦਾ ਅਨੁਮਾਨ ਲਗਾਉਂਦੇ ਹੋਏ ਕੈਟਰਿੰਗ ਯੂਨਿਟਾਂ ਨੂੰ ਇੰਡਕਸ਼ਨ ਅਤੇ ਮਾਈਕ੍ਰੋਵੇਵ ਵਰਗੇ ਇਲੈਕਟ੍ਰਿਕ ਖਾਣਾ ਪਕਾਉਣ ਦੇ ਵਿਕਲਪਾਂ ਵੱਲ ਜਾਣ ਦਾ ਨਿਰਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ - ਬੋਰਡ ਦੀ ਪ੍ਰੀਖਿਆ ਲਈ ਰੋਲ ਨੰਬਰ ਸਲਿੱਪ 'ਤੇ ਵਿਦਿਆਰਥੀ ਦੀ ਥਾਂ ਲਾ 'ਤੀ ਕੁੱਤੇ ਦੀ ਤਸਵੀਰ, ਭੱਖਿਆ ਮਾਮਲਾ
ਗੈਸ ਦੀ ਥਾਂ ਮਾਈਕ੍ਰੋਵੇਵ ਅਤੇ ਇੰਡਕਸ਼ਨ 'ਤੇ ਜ਼ੋਰ
10 ਮਾਰਚ ਨੂੰ ਜਾਰੀ ਕੀਤੇ ਗਏ ਸਰਕਾਰੀ ਹੁਕਮਾਂ ਵਿੱਚ IRCTC ਨੇ ਫੂਡ ਪਲਾਜ਼ਾ, ਰਿਫ੍ਰੈਸ਼ਮੈਂਟ ਰੂਮ ਅਤੇ 'ਜਨ ਆਹਾਰ' ਕੇਂਦਰਾਂ ਦੇ ਸੰਚਾਲਕਾਂ ਨੂੰ ਕਿਹਾ ਹੈ ਕਿ ਉਹ ਤੁਰੰਤ ਮਾਈਕ੍ਰੋਵੇਵ ਅਤੇ ਇੰਡਕਸ਼ਨ ਪਲੇਟਾਂ ਵੱਲ ਸਵਿਚ ਕਰਨ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਜੇਕਰ ਆਉਣ ਵਾਲੇ ਦਿਨਾਂ ਵਿੱਚ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਵਿੱਚ ਕੋਈ ਵਿਘਨ ਪੈਂਦਾ ਹੈ, ਤਾਂ ਮੁਸਾਫਿਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਕੋਈ ਰੁਕਾਵਟ ਨਾ ਆਵੇ।
ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਕੀ ਹੈ ਮਾਮਲਾ?
IRCTC ਦੇ ਪੱਛਮੀ ਖੇਤਰ ਦੇ ਦਫ਼ਤਰ ਵੱਲੋਂ 10 ਮਾਰਚ 2026 ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਕਾਰਨ ਵਪਾਰਕ ਐੱਲ.ਪੀ.ਜੀ. (LPG) ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਸੰਕਟ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ 'ਤੇ ਸਥਿਤ ਫੂਡ ਪਲਾਜ਼ਾ, ਰਿਫ੍ਰੈਸ਼ਮੈਂਟ ਰੂਮ ਅਤੇ ਜਨ ਆਹਾਰ ਕੇਂਦਰਾਂ ਨੂੰ ਬਦਲਵੇਂ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਯਾਤਰੀਆਂ ਨੂੰ ਅਸੁਵਿਧਾ ਤੋਂ ਬਚਣ ਲਈ ਉਨ੍ਹਾਂ ਨੂੰ ਖਾਣ ਲਈ ਤਿਆਰ ਭੋਜਨ ਦਾ ਸਟਾਕ ਰੱਖਣ ਲਈ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ - ਹੁਣ ਹੋਟਲਾਂ-ਢਾਬਿਆਂ 'ਤੇ ਮਹਿੰਗੀ ਹੋਵੇਗੀ ਰੋਟੀ, LPG Shortage ਕਾਰਨ ਵੱਧ ਸਕਦੀਆਂ ਕੀਮਤਾਂ
IRCTC ਦੇ ਮੁੱਖ ਦਿਸ਼ਾ-ਨਿਰਦੇਸ਼:
ਯਾਤਰੀਆਂ ਨੂੰ ਖਾਣੇ ਵਿੱਚ ਕੋਈ ਦਿੱਕਤ ਨਾ ਆਵੇ, ਇਸ ਲਈ ਰੇਲਵੇ ਨੇ ਹੇਠ ਲਿਖੇ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ:
ਇੰਡਕਸ਼ਨ ਤੇ ਮਾਈਕ੍ਰੋਵੇਵ ਦੀ ਵਰਤੋਂ: ਗੈਸ ਦੀ ਕਮੀ ਹੋਣ 'ਤੇ ਹੁਣ ਸਟੇਸ਼ਨਾਂ 'ਤੇ ਇੰਡਕਸ਼ਨ ਅਤੇ ਮਾਈਕ੍ਰੋਵੇਵ ਵਰਗੇ ਬਿਜਲੀ ਦੇ ਸਾਧਨਾਂ ਨਾਲ ਖਾਣਾ ਤਿਆਰ ਕੀਤਾ ਜਾਵੇਗਾ।
Ready-To-Eat (RTE) ਦਾ ਸਟਾਕ: ਯੂਨਿਟਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 'ਤਿਆਰ ਖਾਣੇ' (Ready To Eat) ਦਾ ਲੋੜੀਂਦਾ ਸਟਾਕ ਰੱਖਣ ਤਾਂ ਜੋ ਗੈਸ ਨਾ ਹੋਣ ਦੀ ਸੂਰਤ ਵਿੱਚ ਵੀ ਮੁਸਾਫਿਰਾਂ ਦੀ ਮੰਗ ਪੂਰੀ ਕੀਤੀ ਜਾ ਸਕੇ।
ਤੁਰੰਤ ਸੂਚਨਾ: ਜੇਕਰ ਕਿਸੇ ਵੀ ਸਟੇਸ਼ਨ ਅਤੇ ਯੂਨਿਟ ਵਿੱਚ LPG ਗੈਸ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੁੰਦੀ ਹੈ, ਤਾਂ ਇਸ ਦੀ ਜਾਣਕਾਰੀ ਤੁਰੰਤ 'ਵੈਸਟ ਜ਼ੋਨ ਕੰਟਰੋਲ' ਨੂੰ ਦੇਣੀ ਲਾਜ਼ਮੀ ਹੋਵੇਗੀ। ਇਸ ਦੌਰਾਨ ਭੋਜਨ ਨੂੰ ਤੁਰੰਤ ਵਿਕਲਪਕ ਤਰੀਕਿਆਂ ਨਾਲ ਪਕਾਉਣ ਲਈ ਕਿਹਾ ਗਿਆ ਹੈ ਤਾਂ ਜੋ ਭੋਜਨ ਪ੍ਰਾਪਤ ਕਰਨ ਵਿੱਚ ਦੇਰੀ ਨਾ ਹੋਵੇ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਇੰਟਰਨੈੱਟ ਠੱਪ, ਕਰਫਿਊ ਲਾਗੂ, ਮੇਘਾਲਿਆ 'ਚ ਕਈ ਦੁਕਾਨਾਂ ਭੰਨੀਆ
ਯਾਤਰੀਆਂ ਦੀ ਸਹੂਲਤ ਰੇਲਵੇ ਦੀ ਪਹਿਲ
IRCTC ਨੇ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਸਿਰਫ਼ ਸਾਵਧਾਨੀ ਵਜੋਂ ਚੁੱਕੇ ਗਏ ਹਨ ਤਾਂ ਜੋ ਗਲੋਬਲ ਹਾਲਾਤਾਂ ਦਾ ਅਸਰ ਰੇਲ ਯਾਤਰੀਆਂ ਦੀ ਥਾਲੀ 'ਤੇ ਨਾ ਪਵੇ। ਰੇਲਵੇ ਦਾ ਟੀਚਾ ਹੈ ਕਿ ਸਪਲਾਈ ਚੇਨ ਵਿੱਚ ਵਿਘਨ ਪੈਣ ਦੇ ਬਾਵਜੂਦ ਸਟੇਸ਼ਨਾਂ 'ਤੇ ਕੈਟਰਿੰਗ ਸੇਵਾਵਾਂ ਬਿਨਾਂ ਰੁਕਾਵਟ ਜਾਰੀ ਰਹਿਣ।
ਇਹ ਵੀ ਪੜ੍ਹੋ - 1500 ਰੁਪਏ 'ਚ ਵਿਕ ਰਿਹਾ LPG ਗੈਸ ਸਿਲੰਡਰ! ਜੰਗ ਕਾਰਨ ਕੀ ਭਾਰਤ 'ਚ ਹੋ ਗਈ ਗੈਸ ਦੀ ਕਮੀ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
LPG ਦੀ ਕਿੱਲਤ ਨਾਲ ਠੱਪ ਹੋਣ ਲੱਗੇ ਕੰਮ-ਕਾਜ ! ਹੋਟਲਾਂ ਨੇ ਲਟਕਾ'ਤੀਆਂ 'ਛੁੱਟੀ' ਦੀਆਂ ਫੱਟੀਆਂ
NEXT STORY