ਨਵੀਂ ਦਿੱਲੀ—ਹੋਟਲ ਕੰਪਨੀ ਓਯੋ ਭਾਰਤ 'ਚ 1,000 ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ 'ਚੋਂ ਕੱਢਣ ਦੀ ਤਿਆਰੀ ਕਰ ਰਹੀ ਹੈ। ਉਹ ਭਾਰਤ 'ਚ ਆਪਣੇ ਕਾਰੋਬਾਰ ਨੂੰ ਮੁੜ-ਗਠਿਤ ਕਰ ਰਹੀ ਹੈ। ਭਾਰਤ ਅਤੇ ਦੱਖਣੀ ਏਸ਼ੀਆ 'ਚ ਓਯੋ ਨੇ ਕਰਮਚਾਰੀਆਂ ਨੂੰ ਭੇਜੇ ਅੰਤਰਿਕ ਮੇਲ 'ਚ ਕੰਪਨੀ ਦੇ ਸੰਸਥਾਪਕ ਅਤੇ ਗਰੁੱਪ ਮੁੱਖ ਕਾਰਜਕਾਰੀ ਅਧਿਕਾਰੀ ਰਿਤੇਸ਼ ਅਗਰਵਾਲ ਨੇ ਕਿਹਾ ਕਿ ਕੁਝ ਸਹਿਯੋਗੀਆਂ ਨੂੰ ਓਯੋ ਤੋਂ ਬਾਹਰ ਇਕ ਨਵਾਂ ਕਰੀਅਰ ਤਲਾਸ਼ ਕਰਨ ਲਈ ਕਹਿਣਾ 'ਆਸਾਨ ਫੈਸਲਾ' ਨਹੀਂ ਹੈ। ਮੇਲ 'ਚ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਲੋਕਾਂ ਦੀ ਛਾਂਟੀ ਕੀਤੀ ਜਾ ਰਹੀ ਹੈ। ਹਾਲਾਂਕਿ ਮਾਮਲੇ ਨਾਲ ਜੁੜੇ ਸੂਤਰਾਂ ਨੇ 1,000 ਤੋਂ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ ਦੀ ਯੋਜਨਾ ਦੀ ਗੱਲ ਕਹੀ। ਨਾਲ ਹੀ ਇਸ ਦੇ ਪਿੱਛੇ ਦੀ ਵਜ੍ਹਾ 'ਲੋੜ ਦੇ ਹਿਸਾਬ ਨਾਲ ਕਰਮਚਾਰੀਆਂ ਨੂੰ ਰੱਖਣਾ' ਦੱਸਿਆ ਗਿਆ ਹੈ। ਅਗਰਵਾਲ ਨੇ ਕਿਹਾ ਕਿ ਇਹ 2020 ਲਈ ਨਵੇਂ ਰਣਨੀਤਿਕ ਉਦੇਸ਼ ਦਾ ਇਕ ਹਿੱਸਾ ਹੈ। ਇਸ ਦੇ ਤਹਿਤ ਵੱਖ-ਵੱਖ ਇਕਾਈਆਂ ਅਤੇ ਸੰਚਾਲਨ 'ਚ ਟੀਮਾਂ ਨੂੰ ਮੁੜਗਠਨ ਕੀਤਾ ਜਾਵੇਗਾ।
ਮਕਰ ਸੰਕ੍ਰਾਂਤੀ 'ਤੇ ਖਾਸ ਆਫਰ, ਬਜਾਜ ਫਾਈਨੈਂਸ FD 'ਚ ਕਰੋ ਨਿਵੇਸ਼
NEXT STORY