ਨਵੀਂ ਦਿੱਲੀ- ਕੈਨੇਡਾ ਜਾਣ ਦੀ ਉਡੀਕ ਵਿਚ ਬੈਠੇ ਲੋਕਾਂ ਲਈ ਵੱਡੀ ਰਾਹਤ ਭਰੀ ਖ਼ਬਰ ਹੈ। ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ''ਏਅਰ ਕੈਨੇਡਾ'' ਨੇ ਕੋਵਿਡ-19 ਮਹਾਮਾਰੀ ਕਾਰਨ 4 ਮਹੀਨਿਆਂ ਦੇ ਲੰਮੇ ਅੰਤਰਾਲ ਪਿੱਛੋਂ ਭਾਰਤ ਲਈ ਉਡਾਣਾਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਭਾਰਤ ਲਈ ਉਡਾਣਾਂ ਦੁਬਾਰਾ ਸ਼ੁਰੂ ਕਰਨ ਬਾਰੇ ਇਕ ਯਾਤਰੀ ਦੇ ਸਵਾਲ ਦਾ ਜਵਾਬ ਦਿੰਦਿਆਂ ਏਅਰ ਕੈਨੇਡਾ ਨੇ ਸੋਮਵਾਰ ਨੂੰ ਟਵਿੱਟਰ 'ਤੇ ਕਿਹਾ ਕਿ ਉਹ ਦਿੱਲੀ ਲਈ ਉਡਾਣਾਂ ਦੁਬਾਰਾ ਸ਼ੁਰੂ ਕਰ ਰਹੀ ਹੈ।
ਇਹ ਵੀ ਪੜ੍ਹੋ- ਬੁਲੇਟ ਬਣਾਉਣ ਵਾਲੀ Royal Enfield 'ਚ ਅਸਤੀਫਿਆਂ ਦੀ ਝੜੀ ਦਾ ਖਦਸ਼ਾ
ਏਅਰਲਾਈਨ ਨੇ ਕਿਹਾ ਕਿ ਜਿਹੜੇ ਯਾਤਰੀ ਟੋਰਾਂਟੋ ਜਾਣ ਦੀ ਯੋਜਨਾ ਬਣਾ ਰਹੇ ਹਨ ਉਨ੍ਹਾਂ ਲਈ ਕੋਵਿਡ-19 ਆਰ. ਟੀ.-ਪੀ. ਸੀ. ਆਰ. ਟੈਸਟ ਜਾਂ ਰੈਪਿਡ ਪੀ. ਸੀ. ਆਰ. ਟੈਸਟ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੈ, ਜੋ ਕਿ ਰਵਾਨਗੀ ਤੋਂ 18 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਰਿਪੋਰਟ ਵੀ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਬਣੇ ਕੋਵਿਡ-19 ਟੈਸਟਿੰਗ ਸੈਂਟਰਾਂ ਤੋਂ ਹੋਈ ਜਾਂਚ ਦੀ ਹੀ ਮੰਨੀ ਜਾਵੇਗੀ। ਭਾਰਤ ਦੇ ਕਿਸੇ ਹੋਰ ਕਲੀਨਿਕ ਤੋਂ ਕੋਈ ਹੋਰ ਟੈਸਟ ਸਵੀਕਾਰ ਨਹੀਂ ਕੀਤਾ ਜਾਵੇਗਾ, ਭਾਵੇਂ ਤੁਸੀਂ ਕਿਸੇ ਵੱਖਰੇ ਸ਼ਹਿਰ ਤੋਂ ਆ ਰਹੇ ਹੋ। ਇਸ ਤੋਂ ਇਲਾਵਾ ਡਬਲਿਊ. ਐੱਚ. ਓ. ਮਾਨਤਾ ਪ੍ਰਾਪਤ ਕੋਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਵੀ ਜ਼ਰੂਰੀ ਹਨ। ਗੌਰਤਲਬ ਹੈ ਕਿ ਏਅਰਲਾਈਨ ਨੇ ਕੋਵਿਡ ਦੇ ਮਾਮਲਿਆਂ ਵਿਚ ਅਚਾਨਕ ਵਾਧੇ ਕਾਰਨ ਇਸ ਸਾਲ ਅਪ੍ਰੈਲ ਤੋਂ ਭਾਰਤ ਲਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ। ਏਅਰ ਕੈਨੇਡਾ ਦੀ ਭਾਰਤ ਲਈ ਇਹ ਉਡਾਣ ਫਿਲਹਾਲ ਏਅਰ ਬੱਬਲ ਸਮਝੌਤੇ ਤਹਿਤ ਸ਼ੁਰੂ ਹੋ ਰਹੀ ਹੈ।
ਇਹ ਵੀ ਪੜ੍ਹੋ- ਮਹਿਲਾਵਾਂ ਨੂੰ ਛੇੜਨ ਵਾਲਾ CM ਚੰਨੀ ਬਸਪਾ ਨੂੰ ਸਵੀਕਾਰ ਨਹੀਂ : ਜਸਵੀਰ ਗੜ੍ਹੀ
ਕੈਨੇਡਾ ਫੈਡਰਲ ਚੋਣਾਂ: ਟਰੂਡੋ ’ਤੇ ਮੰਡਰਾ ਰਿਹੈ ਸੱਤਾ ਤੋਂ ਬਾਹਰ ਹੋਣ ਦਾ ਖ਼ਤਰਾ
NEXT STORY