ਇੰਦੌਰ (ਭਾਸ਼ਾ) - ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ’ਚ ਇਕ ਅਣਪਛਾਤੇ ਕਾਰ ਚਾਲਕ ਦੇ ਖ਼ਿਲਾਫ 22 ਸਾਲਾ ਪੈਟਰੋਲ ਪੰਪ ਕਰਮੀ ਦੀ ਗੈਰ-ਇਰਾਦਤਨ ਹੱਤਿਆ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਡੀ. ਓ. ਪੀ. ਦੇਵੇਂਦਰ ਸਿੰਘ ਧੁਰਵੇ ਨੇ ਦੱਸਿਆ ਕਿ ਸਾਂਵੇਰ ਥਾਣਾ ਖੇਤਰ ’ਚ ਇਕ ਕਾਰ ਚਾਲਕ ਬੁੱਧਵਾਰ ਤੜਕੇ 4 ਵਜੇ ਦੇ ਆਸ-ਪਾਸ ਪੈਟਰੋਲ ਪੰਪ ’ਤੇ ਆਪਣੀ ਗੱਡੀ ’ਚ ਪੈਟਰੋਲ ਪਵਾਉਣ ਲਈ ਆਇਆ।
ਇਹ ਵੀ ਪੜ੍ਹੋ - 13, 14, 15, 16, 17 ਮਾਰਚ ਨੂੰ ਪਵੇਗਾ ਭਾਰੀ ਮੀਂਹ! ਚੱਲ਼ਗੀਆਂ ਤੇਜ਼ ਹਵਾਵਾਂ, ਅਲਰਟ 'ਤੇ ਇਹ ਸੂਬੇ
ਇਸ ਦੌਰਾਨ ਉਸ ਨੇ ਆਪਣੀ ਗੱਡੀ ਵਿਚ 4,000 ਰੁਪਏ ਦਾ ਪੈਟਰੋਲ ਭਰਵਾਉਣ ਤੋਂ ਬਾਅਦ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਤੇਜ਼ ਰਫਤਾਰ ਨਾਲ ਗੱਡੀ ਅੱਗੇ ਵਧਾ ਦਿੱਤੀ। ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਕਰਮੀ ਰੋਹਿਤ ਪਰਮਾਰ (22) ਨੇ ਕਾਰ ਦੀ ਬਾਰੀ ’ਚ ਹੱਥ ਪਾ ਕੇ ਉਸ ਤੋਂ ਰੁਪਏ ਮੰਗੇ ਤਾਂ ਗੱਡੀ ਦੇ ਚਾਲਕ ਨੇ ਉਸ ਦਾ ਹੱਥ ਫੜ ਲਿਆ ਅਤੇ ਸ਼ੀਸ਼ਾ ਬੰਦ ਕਰ ਦਿੱਤਾ, ਜਿਸ ਕਾਰਨ ਉਹ ਦੂਰ ਤੱਕ ਘਿਸੜਦਾ ਚਲਿਆ ਗਿਆ। ਕਾਰ ਚਾਲਕ ਦੀ ਇਸ ਹਰਕਤ ਨਾਲ ਉਸ ਦੀ ਮੌਤ ਹੋ ਗਈ। ਧੁਰਵੇ ਨੇ ਦੱਸਿਆ ਕਿ ਅਣਪਛਾਤੇ ਕਾਰ ਚਾਲਕ ਖ਼ਿਲਾਫ ਭਾਰਤੀ ਨਿਆਂ ਸੰਹਿਤਾ ਤਹਿਤ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਚਸ਼ਮਦੀਦਾਂ ਅਨੁਸਾਰ, ਕਾਰ ’ਚ 4 ਤੋਂ 5 ਲੋਕ ਸਵਾਰ ਸਨ।
ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੋਬਾਈਲ ਵਰਤਣ ਤੋਂ ਰੋਕਣ 'ਤੇ ਪਤਨੀ ਨੂੰ ਚੜ੍ਹਿਆ ਗੁੱਸਾ, ਪਤੀ ਦੇ ਚਿਹਰੇ 'ਤੇ ਸੁੱਟਿਆ ਖੌਲਦਾ ਦੁੱਧ
NEXT STORY