ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ ਤੀਰਥ ਯਾਤਰਾ ਬੱਸਾਂ ਦਾ ਸਿਰਫ਼ ਸੜਕ ਹਾਦਸਾ ਨਹੀਂ, ਸਗੋਂ ਸਰਕਾਰੀ ਸਿਸਟਮ ਵੱਲੋਂ ਕੀਤੇ ਗਏ ਕਤਲ ਹਨ, ਇਨ੍ਹਾਂ ਲਈ ਜਿੱਥੇ ਬੱਸ ਮਾਲਕਾਂ ਖਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਲਈ ਸਿੱਧੇ ਤੋਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਦੀਆਂ 2 ਬੱਸਾਂ ਵਿਚਾਲੇ ਨੌਸ਼ਹਿਰਾ ਪਨੂੰਆਂ ਵਿਚ ਸੜਕ ਹਾਦਸੇ ਦੌਰਾਨ 5 ਲੋਕਾਂ ਦੀ ਮੌਤ ਹੋਣ ਅਤੇ 18 ਜਣਿਆਂ ਦੇ ਗੰਭੀਰ ਜਖ਼ਮੀ ਹੋਣ ਦੀ ਘਟਨਾ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਕਤੂਬਰ 2026 ਵਿਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁੱਖ ਮੰਤਰੀ ਤੀਰਥ ਯਾਤਰਾ ਦੀਆਂ ਬੱਸਾਂ ਨੂੰ ਯਾਤਰੀਆਂ ਲਈ ਸੁਰੱਖਿਅਤ ਨਾ ਹੋਣ ਦਾ ਨੋਟਿਸ ਜਾਰੀ ਕੀਤਾ ਸੀ। ਇਨ੍ਹਾਂ ਵਿਚ ਕਿਸੇ ਦੀ ਰਜਿਸ਼ਟ੍ਰੇਸ਼ਨ ਖ਼ਤਮ ਹੋ ਚੁੱਕੀ ਸੀ, ਕਿਸੇ ਦੀ ਫਿਟਨੈੱਸ ਨਹੀ ਸੀ। ਨਾ ਇਨ੍ਹਾਂ ਦਾ ਬੀਮਾ ਹੈ ਅਤੇ ਨਾ ਹੀ ਪ੍ਰਦੂਸ਼ਣ ਸਰਟੀਫਿਕੇਟ। ਫੇਰ ਵੀ ਇਹ ਬੱਸਾਂ ਸੜਕਾਂ ਦੇ ਕਿਵੇਂ ਦੌਰ ਰਹੀਆਂ।
ਢਿੱਲੋਂ ਨੇ ਹੈਰਾਨੀ ਪ੍ਰਗਟਾਉਂਦਿਆ ਕਿਹਾ ਕਿ ਪੰਜਾਬ ਸਰਕਾਰ ਨੇ ਜਨਵਰੀ 2026 ਵਿਚ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦੱਸਿਆ ਸੀ ਕਿ ਇਨ੍ਹਾਂ ਵਿੱਚੋਂ ਕੋਈ ਵੀ ਬੱਸ ਪੰਜਾਬ ਵਿੱਚ ਰਜਿਸਟਡ ਨਹੀਂ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨ੍ਹਾਂ ਬੱਸਾਂ ਵਿਚ ਅਣ-ਅਧਿਕਾਰਤ ਮੌਡੀਫਿਕੇਸ਼ਨ, ਡਰਾਇਵਰ ਤੇ ਯਾਤਰੀਆਂ ਵਿਚਾਲੇ ਪਾਰਟੀਸ਼ਨ, ਐਮਰਜੈਂਸੀ ਐਗਜਿਟ ਨਾ ਹੋਣ, ਬਾਰੀਆਂ ਵਿੱਚ ਅੜਚਨਾਂ ਖੜੀਆਂ ਕਰਨ, ਅੱਗ ਲੱਗਣ ਦੀ ਸੂਰਤ ਵਿਚ ਲੋੜੀਂਦੇ ਪ੍ਰਬੰਧ ਨਾ ਕਰਨ ਵਰਗੇ ਇਲਜ਼ਾਮ ਲਾਏ ਗਏ ਸਨ, ਪੰਜਾਬ ਤੋਂ ਬਾਹਰ ਕਈ ਸੂਬਿਆਂ ਵਿਚ ਬੱਸਾਂ ਜ਼ਬਤ ਵੀ ਹੋਈਆਂ, ਚਲਾਨ ਵੀ ਕੱਟੇ ਗਏ, ਪਰ ਪੰਜਾਬ ਸਰਕਾਰ ਨੇ 'ਢੀਠਪੁਣਾ' ਨਹੀਂ ਛੱਡਿਆ। ਉਲਟਾ ਭਾਰਤੀ ਜਨਤਾ ਪਾਰਟੀ ਉੱਤੇ ਹੀ ਇਲਜ਼ਾਮ ਲਾਏ ਕਿ ਉਹ ਤੀਰਥ ਯਾਤਰਾ ਸਕੀਮ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੀਰਥ ਯਾਤਰਾ ਸਕੀਮ ਚਲਾ ਰਹੀ ਹੈ, ਨਾ ਹੀ ਅਸੀਂ ਪੰਜਾਬ ਵਿਚ ਤੀਰਥ ਯਾਤਰਾ ਸਕੀਮ ਦੇ ਖਿਲਾਫ਼ ਹਾਂ, ਸਾਡੀ ਚਿੰਤਾ ਪੰਜਾਬ ਦੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਸੀ, ਜੋ ਹੁਣ ਸੱਚ ਸਾਬਿਤ ਹੋਈ।
ਪੰਜਾਬ ਵਿਧਾਨ ਸਭਾ ਚੋਣਾਂ 2027: ਭਾਜਪਾ ਵੱਲੋਂ ਮੈਨੀਫੈਸਟੋ ਅਤੇ ਚਾਰਜਸ਼ੀਟ ਕਮੇਟੀਆਂ ਦਾ ਗਠਨ, ਪੜ੍ਹੋ ਪੂਰੀ LIST
NEXT STORY