ਸ਼ੇਰਪੁਰ (ਅਨੀਸ਼)- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ’ਚ ਵੱਡਾ ਰੱਦੋਬਦਲ ਕਰਦਿਆਂ 26 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਦੇ ਪ੍ਰਬੰਧਕੀ ਸਕੱਤਰ ਅਰਸ਼ਦੀਪ ਸਿੰਘ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਿਪਟੀ ਡਾਇਰੈਕਟਰਾਂ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰਾਂ (ਡੀ. ਡੀ. ਪੀ. ਓ.) ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ (ਬੀ. ਡੀ. ਪੀ. ਓ.) ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।
ਜਾਰੀ ਸੂਚੀ ਅਨੁਸਾਰ ਮੋਹਿੰਦਰ ਸਿੰਘ ਨੂੰ ਡੀ. ਡੀ. ਪੀ. ਓ. ਮਾਲੇਰਕੋਟਲਾ, ਧਾਰਾ ਕੱਕੜ ਨੂੰ ਸੀ. ਈ. ਓ. ਮਾਲੇਰਕੋਟਲਾ, ਅਭਿਨਵ ਗੋਇਲ ਨੂੰ ਡੀ. ਡੀ. ਪੀ. ਓ. ਸ੍ਰੀ ਮੁਕਤਸਰ ਸਾਹਿਬ, ਕਿਰਨਦੀਪ ਕੌਰ ਨੂੰ ਡੀ. ਡੀ. ਪੀ. ਓ. ਫਰੀਦਕੋਟ, ਜਸਪ੍ਰੀਤ ਕੌਰ ਨੂੰ ਡੀ. ਡੀ. ਪੀ. ਓ. ਰੋਪੜ ਅਤੇ ਅਮਨਦੀਪ ਕੌਰ ਨੂੰ ਡਿਪਟੀ ਸੀ. ਈ. ਓ. ਬਠਿੰਡਾ ਸਮੇਤ ਵਾਧੂ ਚਾਰਜ ਡੀ. ਡੀ. ਪੀ. ਓ. ਬਠਿੰਡਾ ਲਾਇਆ ਗਿਆ ਹੈ। ਜਸਵਿੰਦਰ ਸਿੰਘ ਨੂੰ ਡੀ. ਡੀ. ਪੀ. ਓ. ਐੱਸ. ਬੀ. ਐੱਸ. ਨਗਰ, ਨਿਧੀ ਸਿਨ੍ਹਾ ਨੂੰ ਡਿਪਟੀ ਸੀ. ਈ. ਓ. ਐੱਸ. ਏ. ਐੱਸ. ਨਗਰ, ਸੁਰਿੰਦਰ ਸਿੰਘ ਢਿੱਲੋਂ ਨੂੰ ਡਵੀਜ਼ਨਲ ਡਿਪਟੀ ਡਾਇਰੈਕਟਰ ਫਿਰੋਜ਼ਪੁਰ ਸਮੇਤ ਵਾਧੂ ਚਾਰਜ ਏ. ਡੀ. ਸੀ. (ਡੀ) ਫਰੀਦਕੋਟ ਅਤੇ ਨਰਿੰਦਰ ਸਿੰਘ ਨੂੰ ਏ. ਡੀ. ਸੀ. (ਡੀ) ਸੰਗਰੂਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪਰਮਜੀਤ ਕੌਰ, ਸੰਦੀਪ ਸਿੰਘ ਤੇ ਹਿਤੇਨ ਕਪਿਲਾ ਨੂੰ ਮੁੱਖ ਦਫਤਰ ਤਾਇਨਾਤ ਕੀਤਾ ਗਿਆ ਹੈ, ਜਦੋਂਕਿ ਦਵਿੰਦਰ ਸਿੰਘ ਨੂੰ ਡੀ. ਡੀ. ਪੀ. ਓ. ਹੁਸ਼ਿਆਰਪੁਰ, ਕੁਸੁਮ ਅਗਰਵਾਲ ਨੂੰ ਡਿਪਟੀ ਸੀ. ਈ. ਓ. ਤਰਨਤਾਰਨ, ਜਸਵਿੰਦਰ ਸਿੰਘ ਬੱਗਾ ਨੂੰ ਡੀ. ਡੀ. ਪੀ. ਓ. ਬਰਨਾਲਾ, ਵਿਨੀਤ ਕੁਮਾਰ ਸ਼ਰਮਾ ਨੂੰ ਡਿਪਟੀ ਸੀ. ਈ. ਓ. ਬਰਨਾਲਾ, ਹਰਪ੍ਰੀਤ ਸਿੰਘ ਨੂੰ ਡੀ. ਡੀ. ਪੀ. ਓ. ਪਠਾਨਕੋਟ ਅਤੇ ਜਸਵੰਤ ਸਿੰਘ ਵੜੈਚ ਨੂੰ ਡੀ. ਡੀ. ਪੀ. ਓ. ਗੁਰਦਾਸਪੁਰ ਸਮੇਤ ਡਿਪਟੀ ਸੀ. ਈ. ਓ. ਪਠਾਨਕੋਟ ਦਾ ਚਾਰਜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਨੂੰ ਬੀ. ਡੀ. ਪੀ. ਓ. ਸੰਗਰੂਰ (ਵਾਧੂ ਚਾਰਜ ਡੀ. ਡੀ. ਪੀ. ਓ. ਸੰਗਰੂਰ), ਜਤਿੰਦਰ ਸਿੰਘ ਗਿੱਲ ਨੂੰ ਡਿਪਟੀ ਸੀ. ਈ. ਓ. ਫਤਿਹਗੜ੍ਹ ਸਾਹਿਬ (ਵਾਧੂ ਚਾਰਜ ਬੀ. ਡੀ. ਪੀ. ਓ. ਅਮਲੋਹ), ਦਿਲਾਬਰ ਕੌਰ ਨੂੰ ਡੀ. ਡੀ. ਪੀ. ਓ. ਫਤਿਹਗੜ੍ਹ ਸਾਹਿਬ (ਵਾਧੂ ਚਾਰਜ ਸੀ. ਈ. ਓ. ਪਟਿਆਲਾ), ਨਵਦੀਪ ਕੌਰ ਨੂੰ ਡਿਪਟੀ ਸੀ. ਈ. ਓ. ਜਲੰਧਰ, ਸਤੀਸ਼ ਕੁਮਾਰ ਨੂੰ ਡੀ. ਡੀ. ਪੀ. ਓ. ਲੁਧਿਆਣਾ ਅਤੇ ਧੰਨਵੰਤ ਸਿੰਘ ਰੰਧਾਵਾ ਨੂੰ ਡਿਪਟੀ ਸੀ. ਈ. ਓ. ਲੁਧਿਆਣਾ ਨਿਯੁਕਤ ਕੀਤਾ ਗਿਆ ਹੈ।
ਸੇਵਾ ਕੇਂਦਰ ਕਰਮਚਾਰੀਆਂ ਦੇ ਨਾਲ ਡੱਟ ਕੇ ਖੜੇਗੀ ਭਾਰਤੀ ਜਨਤਾ ਪਾਰਟੀ- ਸੁਨੀਲ ਜਾਖੜ
NEXT STORY