ਚੰਡੀਗਡ਼੍ਹ (ਲਲਨ) : ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੇ ਸੈਲਾਨੀਆਂ ਨੂੰ ਬਿਹਤਰ ਸਹੂਲਤ ਤੇ ਘੱਟ ਕੀਮਤਾਂ ’ਚ ਭਾਰਤ ਦਰਸ਼ਨ ਸਪੈਸ਼ਲ ਟੂਰਿਸਟ ਟਰੇਨ ਸ਼ੁਰੂ ਕੀਤੀ ਹੈ। ਇਹ ਟ੍ਰੇਨ ਜਲੰਧਰ ਰੇਲਵੇ ਸਟੇਸ਼ਨ ਤੋਂ 28 ਸਤੰਬਰ ਤੋਂ ਚੱਲੇਗੀ ਤੇ 5 ਅਕਤੂਬਰ ਨੂੰ ਵਾਪਸ ਆਏਗੀ। ਇਸ ਸਪੈਸ਼ਲ ਟੂਰ ਪੈਕੇਜ ਲਈ ਆਈ. ਆਰ. ਸੀ. ਟੀ. ਸੀ. ਵਲੋਂ ਆਨਲਾਈਨ ਅਤੇ ਆਫਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਆਨਲਾਈਨ ਬੁਕਿੰਗ ਲਈ ਯਾਤਰੀ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ ’ਤੇ ਵਿਜ਼ਿਟ ਕਰਕੇ ਟਿਕਟ ਬੁੱਕ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਆਫਲਾਈਨ ਬੁਕਿੰਗ ਲਈ ਯਾਤਰੀ ਨੇਡ਼ਲੇ ਰੇਲਵੇ ਸਟੇਸ਼ਨ ’ਤੇ ਜਾ ਕੇ ਟਿਕਟ ਬੁੱਕ ਕਰਵਾ ਸਕਦੇ ਹਨ।
ਆਈ. ਆਰ. ਸੀ. ਟੀ. ਸੀ. ਦੇ ਗਰੁੱਪ ਜਨਰਲ ਮੈਨੇਜਰ ਨਾਰਥ ਜ਼ੋਨ ਦੇ ਜੀ. ਐੱਮ. ਸਿੰਘ ਨੇ ਦੱਸਿਆ ਕਿ ਇਸ ਟੂਰ ਲਈ ਸੈਲਾਨੀਆਂ ਨੂੰ 7560 ਰੁਪਏ ਖਰਚੇ ਕਰਨ ਹੋਣਗੇ, ਜਿਸ ’ਚ ਯਾਤਰੀ ਨੂੰ ਰੋਜ਼ ਸਵੇਰ ਦਾ ਨਾਸ਼ਤਾ, ਦੁਪਹਿਰ ਤੇ ਰਾਤ ਦਾ ਖਾਣਾ ਮਿਲੇਗਾ। ਇਸ ਲਈ ਆਈ. ਆਰ. ਸੀ. ਟੀ. ਸੀ. ਵਲੋਂ ਯਾਤਰੀਆਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਧੂ ਚਾਰਜ ਵਸੂਲ ਨਹੀਂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਇਹ ਟਰੇਨ 28 ਸਤੰਬਰ ਨੂੰ ਸਵੇਰੇ 6 ਵਜੇ ਜਲੰਧਰ ਤੋਂ ਰਵਾਨਾ ਹੋਵੇਗੀ, ਜੋ ਕਿ ਲੁਧਿਆਣਾ, ਚੰਡੀਗਡ਼੍ਹ, ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਨੀਪਤ, ਦਿੱਲੀ, ਗਾਜ਼ੀਆਬਾਦ, ਮੁਰਾਦਾਬਾਦ, ਬਰੇਲੀ ਤੇ ਲਖਨਊ ਦੇ ਰਸਤੇ ਜਾਏਗੀ। ਸਪੈਸ਼ਲ ਟੂਰ ਦੇ ਡੈਸਟੀਨੇਸ਼ਨ ਇਸ ਯਾਤਰਾ ਦੌਰਾਨ ਸੈਲਾਨੀਆਂ ਨੂੰ 5 ਮਹੱਤਵਪੂਰਨ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ, ਜਿਸ ’ਚ 30 ਸਤੰਬਰ ਨੂੰ ਬੈਦਨਾਥ ਮੰਦਰ ਦੇ ਦਰਸ਼ਨ ਕਰਵਾਏ ਜਾਣਗੇ।
ਇਸ ਤੋਂ ਬਾਅਦ ਟਰੇਨ ਸੈਲਾਨੀਆਂ ਨੂੰ ਗੰਗਾਸਾਗਰ ਦੇ ਦਰਸ਼ਨ ਕਰਵਾਉਣ ਲਈ ਰਵਾਨਾ ਹੋਵੇਗੀ ਅਤੇ 1 ਅਕਤੂਬਰ ਨੂੰ ਇਹ ਟਰੇਨ ਪਹੁੰਚ ਜਾਵੇਗੀ। ਜਦੋਂਕਿ 2 ਅਕਤੂਬਰ ਨੂੰ ਕਾਲੀ ਮੰਦਰ, 3 ਅਕਤੂਬਰ ਨੂੰ ਵਿਸ਼ਵਨਾਥ ਮੰਦਰ ਦਸ਼ਮੇਘ ਘਾਟ ਪਹੁੰਚੇਗੀ। ਇਸ ਤੋਂ ਬਾਅਦ ਇਹ ਟਰੇਨ ਜਲੰਧਰ ਲਈ 4 ਅਕਤੂਬਰ ਨੂੰ ਵਾਪਸ ਚੱਲੇਗੀ। ਯਾਤਰਾ ਦੌਰਾਨ ਮੁਸਾਫਰਾਂ ਨੂੰ ਦਿੱਤੀਅਾਂ ਜਾਣਗੀਆਂ ਸਹੂਲਤਾਂ 1. ਮੁਸਾਫਰਾਂ ਨੂੰ ਨਾਸ਼ਤਾ, ਦੁਪਹਿਰ ਤੇ ਰਾਤ ਦਾ ਖਾਣਾ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। 2. ਟੂਰ ਦੌਰਾਨ ਮੁਸਾਫਰਾਂ ਦੀ ਸੁਰੱਖਿਆ ਲਈ ਵੱਖਰੇ ਤੌਰ ’ਤੇ ਸਕਿਓਰਿਟੀ ਫੋਰਸ ਤਾਇਨਾਤ ਰਹੇਗੀ। 3. ਮੁਸਾਫਰਾਂ ਨੂੰ ਧਰਮਸ਼ਾਲਾ ਤੇ ਹੋਰ ਜਗ੍ਹਾ ’ਤੇ ਰੋਕਿਆ ਜਾਵੇਗਾ। 4. ਮੁਸਾਫਰਾਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਇਕ ਡਾਕਟਰ ਉਪਲਬਧ ਰਹੇਗਾ। 5. ਮੁਸਾਫਰਾਂ ਨੂੰ ਸਲੀਪਰ ਕਲਾਸ ਟਰੇਨ ’ਚ ਟਰੈਵਲ ਕਰਵਾਇਆ ਜਾਵੇਗਾ। ਇਸ ਕੋਚ ’ਚ ਮੋਬਾਇਲ ਚਾਰਜਿੰਗ ਪੁਆਇੰਟ, ਬਾਇਓਟਾਇਲਟ ਤੇ ਹੋਰ ਸਾਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।
‘ਆਪ’ ਨੂੰ ਤਾਕਤਵਰ ਬਣਾਉਣ ਲਈ ਜੀਅ-ਜਾਨ ਲਾਵਾਂਗਾ, ਵੱਖਰੀ ਪਾਰਟੀ ਨਹੀਂ ਬਣਾਵਾਂਗਾ : ਖਹਿਰਾ
NEXT STORY