ਅਯੁੱਧਿਆ- ਗੁਆਨਾ ਦੇ ਉੱਪ ਰਾਸ਼ਟਰਪਤੀ ਡਾ. ਭਰਤ ਜਗਦੇਵ ਨੇ ਸ਼ਨੀਵਾਰ ਨੂੰ ਅਯੁੱਧਿਆ 'ਚ ਰਾਮ ਮੰਦਰ 'ਚ ਦਰਸ਼ਨ ਕੀਤੇ, ਜਿੱਥੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਕ ਬਿਆਨ ਅਨੁਸਾਰ, ਜਗਦੇਵ ਸਵੇਰੇ ਕਰੀਬ 11 ਵਜੇ ਇਕ ਨਿੱਜੀ ਜਹਾਜ਼ ਰਾਹੀਂ ਮਹਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ। ਰਵਾਇਤੀ ਸ਼ੰਖਨਾਦ ਅਤੇ ਹੋਰ ਰੀਤੀ-ਰਿਵਾਜ਼ਾਂ ਵਿਚਾਲੇ, ਸੂਬਾ ਸਰਕਾਰ ਵਲੋਂ ਮੇਅਰ ਗਿਰੀਸ਼ ਪਤੀ ਤ੍ਰਿਪਾਠੀ ਸਮੇਤ ਜਨ ਪ੍ਰਤੀਨਿਧੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਬਾਅਦ 'ਚ ਜਗਦੇਵ ਸੜਕ ਮਾਰਗ ਰਾਹੀਂ ਮੰਦਰ ਕੰਪਲੈਕਸ ਵੱਲ ਵਧੇ ਅਤੇ ਭਗਵਾਨ ਰਾਮ ਦੇ ਦਰਸ਼ਨ ਕੀਤੇ। ਬਿਆਨ ਅਨੁਸਾਰ, ਆਪਣੀ ਲਗਭਗ ਇਕ ਤੋਂ ਡੇਢ ਘੰਟੇ ਚੱਲੀ ਯਾਤਰਾ ਦੌਰਾਨ ਗੁਆਨਾ ਦੇ ਉੱਪ ਰਾਸ਼ਟਰਪਤੀ ਨੇ ਕੁਬੇਰ ਟਿੱਲਾ ਅਤੇ ਕੰਪਲੈਕਸ ਦੇ ਅੰਦਰ ਹੋਰ ਮੰਦਰਾਂ ਦਾ ਵੀ ਦੌਰਾ ਕੀਤਾ। ਰਾਮ ਮੰਦਰ ਕੰਪਲੈਕਸ 'ਚ ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਡਾ. ਅਨਿਲ ਮਿਸ਼ਰਾ ਨੇ ਉੱਪ ਰਾਸ਼ਟਰਪਤੀ ਜਗਦੇਵ ਦਾ ਸਵਾਗਤ ਕੀਤਾ। ਮਿਸ਼ਰਾ ਅਨੁਸਾਰ, ਜਗਦੇਵ ਨੇ ਜਾਰੀ ਨਿਰਮਾਣ ਕੰਮ ਦੀ ਪ੍ਰਸ਼ੰਸਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ-ਬ੍ਰਾਜ਼ੀਲ ਵਿਚਾਲੇ 10 ਅਹਿਮ ਸਮਝੌਤੇ, PM ਮੋਦੀ ਤੇ ਰਾਸ਼ਟਰਪਤੀ ਲੂਲਾ ਨੇ ਅੱਤਵਾਦ ਖਿਲਾਫ ਜਤਾਈ ਵਚਨਬੱਧਤਾ
NEXT STORY