ਜਲੰਧਰ- ਪ੍ਰਦੂਸ਼ਣ ਦੀ ਸਮੱਸਿਆ 'ਤੇ ਕੰਟਰੋਲ ਕਰਨ ਲਈ ਚੀਨ ਦੇ ਇਕ ਸ਼ਹਿਰ ਸ਼ੈਨਜ਼ੇਨ 'ਚ ਪਬਲਿਕ ਟ੍ਰਾਂਸਪੋਰਟ ਲਈ ਇਸਤੇਮਾਲ 'ਚ ਲਾਈਆਂ ਜਾਣ ਵਾਲੀਆਂ ਬੱਸਾਂ ਨੂੰ ਇਲੈਕਟ੍ਰਿਕ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਕੁਲ ਮਿਲਾ ਕੇ 16,359 ਬੱਸਾਂ ਨੂੰ ਡੀਜ਼ਲ ਨਾਲ ਚੱਲਣ ਵਾਲੇ ਇੰਜਣ ਦੀ ਬਜਾਏ ਇਲੈਕਟ੍ਰਿਕ ਪਾਵਰਟ੍ਰੇਨ ਦੇ ਨਾਲ ਜੋੜਿਆ ਗਿਆ ਹੈ ਜਿਸ ਨਾਲ ਪ੍ਰਦੂਸ਼ਣ 'ਤੇ ਕੰਟਰੋਲ ਪਾਉਣ ਦੇ ਨਾਲ ਬੱਸਾਂ ਨੂੰ ਚਲਾਉਣ ਲਈ ਹੋਣ ਵਾਲੇ ਖਰਚੇ ਨੂੰ ਵੀ ਘੱਟ ਕੀਤਾ ਜਾਵੇਗਾ। ਦੇਖਿਆ ਜਾਵੇ ਤਾਂ ਇਕ ਸ਼ਹਿਰ 'ਚ 16,000 ਤੋਂ ਜ਼ਿਆਦਾ ਬੱਸਾਂ ਨੂੰ ਇਕੱਠੇ ਡੀਜ਼ਲ ਤੋਂ ਇਲੈਕਟ੍ਰਿਕ ਪਾਵਰ 'ਚ ਬਦਲਣਾ ਆਸਾਨ ਕੰਮ ਨਹੀਂ ਹੈ ਪਰ ਚੀਨ ਨੇ ਇਸ ਅਹਿਮ ਕਦਮ ਨੂੰ ਚੁੱਕ ਕੇ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ।
ਸ਼ਹਿਰ 'ਚ ਲਗਾਏ ਗਏ 8,000 ਚਾਰਜਿੰਗ ਪੋਲਸ
ਇਨ੍ਹਾਂ ਬੱਸਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼ੈਨਜ਼ੇਨ 'ਚ 510 ਚਾਰਜਿੰਗ ਸਟੇਸ਼ਨ ਅਤੇ 8,000 ਚਾਰਜਿੰਗ ਪੋਲਸ ਲਗਾਏ ਗਏ ਹਨ ਜੋ ਇਨ੍ਹਾਂ ਬੱਸਾਂ ਨੂੰ ਚਾਰਜ ਕਰਨ ਦੇ ਕੰਮ ਆਉਣਗੇ। ਇਨ੍ਹਾਂ ਪੋਲਸ ਨਾਲ ਇਕ ਬੱਸ ਨੂੰ 2 ਘੰਟਿਆਂ 'ਚ ਫੁੱਲ ਚਾਰਜ ਕੀਤਾ ਜਾਵੇਗਾ। ਇਨ੍ਹਾਂ ਇਲੈਕਟ੍ਰਿਕ ਬੱਸਾਂ ਦੀ ਮਦਦ ਨਾਲ ਲਗਭਗ ਹਰ ਸਾਲ 1.35 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਨੂੰ ਹਵਾ 'ਚ ਫੈਲਣ ਤੋਂ ਰੋਕਿਆ ਜਾ ਸਕੇਗਾ।
ਬਿਨਾਂ ਆਵਾਜ਼ ਦੇ ਚੱਲਣਗੀਆਂ ਬੱਸਾਂ
ਇਹ ਬੱਸਾਂ ਬਿਨਾਂ ਆਵਾਜ਼ ਦੇ ਯਾਨੀ ਸਾਈਲੈਂਟ ਤਰੀਕੇ ਨਾਲ ਕੰਮ ਕਰਦੀਆਂ ਹਨ। ਇਨ੍ਹਾਂ ਨੂੰ ਸ਼ੁਰੂ ਕਰਨ 'ਚ ਕੁਲ ਮਿਲਾ ਕੇ 490 ਮਿਲੀਅਨ ਡਾਲਰ ਖਰਚ ਕੀਤੇ ਗਏ ਹਨ ਪਰ ਸਾਫ ਹਵਾ ਲਈ ਖਰਚ ਕੀਤੀ ਗਈ ਇਸ ਕੀਮਤ ਨੂੰ ਘੱਟ ਹੀ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ੈਨਜ਼ੇਨ 'ਚ ਸਾਲ 2020 ਤੱਕ ਗੈਸ ਨਾਲ ਚੱਲਣ ਵਾਲੀਆਂ ਸਾਰੀਆਂ ਬੱਸਾਂ ਨੂੰ ਇਲੈਕਟ੍ਰਿਕ ਕਰਨ ਦੀ ਯੋਜਨਾ ਹੈ।
ਆਸਟ੍ਰੇਲੀਆ ਸਮੇਤ ਇਹ ਦੇਸ਼ ਕੁਝ ਇਸ ਅੰਦਾਜ਼ 'ਚ ਮਨਾਉਂਦੇ ਹਨ ਨਵਾਂ ਸਾਲ
NEXT STORY