ਤਰਨਤਾਰਨ (ਰਮਨ)-ਸਿਵਲ ਸਰਜਨ ਦਫਤਰ ਤਰਨਤਾਰਨ ਵਿਖੇ ਤੈਨਾਤ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰ ਰਹੀਆਂ ਕਰੀਬ ਡੇਢ ਦਰਜਨ ਮਹਿਲਾ ਸਿਹਤ ਕਰਮਚਾਰੀਆਂ ਵੱਲੋਂ ਆਪਣੇ ਹੀ ਵਿਭਾਗ ਦੇ ਇਕ ਸਿਹਤ ਕਰਮੀ ਖਿਲਾਫ ਸਰੀਰਕ ਅਤੇ ਮਾਨਸਿਕ ਛੇੜਛਾੜ ਤੋਂ ਇਲਾਵਾ ਇਤਰਾਜ਼ਯੋਗ ਮੈਸੇਜ ਭੇਜਣ ਦੇ ਦੋਸ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਮਹਿਲਾ ਕਰਮਚਾਰੀਆਂ ਵੱਲੋਂ ਜਿੱਥੇ ਸਿਵਲ ਸਰਜਨ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਹ ਮਾਮਲਾ ਹੁਣ ਜ਼ਿਲਾ ਪੱਧਰੀ ਜਾਂਚ ਕਮੇਟੀ ਕੋਲ ਜਾ ਪੁੱਜਾ ਹੈ, ਜਿਸ ਦੇ ਚੇਅਰਪਰਸਨ ਮਾਨਯੋਗ ਮੁੱਖ ਨਿਆਂਇਕ ਮਜਿਸਟਰੇਟ ਜੱਜ ਹਨ।
ਇਹ ਵੀ ਪੜ੍ਹੋ- ਆਜ਼ਾਦੀ ਮਗਰੋਂ ਵੀ 3 ਦਿਨ ਤੱਕ ਪਾਕਿ ਦਾ ਹਿੱਸਾ ਰਿਹਾ ਸੀ ਇਹ ਸਰਹੱਦੀ ਜ਼ਿਲ੍ਹਾ
ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰ ਰਹੀਆਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਤਾਇਨਾਤ ਕਰੀਬ ਡੇਢ ਦਰਜਨ ਮਹਿਲਾ ਕਰਮਚਾਰਨੀਆਂ ਵੱਲੋਂ ਬੀਤੀ 6 ਮਈ ਨੂੰ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੂੰ ਲਿਖਤੀ ਤੌਰ 'ਤੇ ਇਕ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਵਿਚ ਐੱਨ.ਐੱਚ.ਐੱਮ ਵਿਚ ਤੈਨਾਤ ਇਕ ਮਰਦ ਕਰਮਚਾਰੀ ਉਪਰ ਕਈ ਤਰ੍ਹਾਂ ਦੇ ਸੰਗੀਨ ਦੋਸ਼ ਲਗਾਏ ਗਏ ਹਨ। ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਸਬੰਧਤ ਕਰਮਚਾਰੀ ਵੱਲੋਂ ਮਹਿਲਾ ਕਰਮਚਾਰੀਆਂ ਦੇ ਮੋਬਾਈਲ ਫੋਨ ਉਪਰ ਦੇਰ ਰਾਤ ਤੱਕ ਅਸ਼ਲੀਲ ਮੈਸੇਜ ਭੇਜੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਲਗਾਤਾਰ ਕੀਤਾ ਜਾ ਰਿਹਾ ਹੈ। ਸ਼ਿਕਾਇਤ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਬੰਧਤ ਕਰਮਚਾਰੀ ਵੱਲੋਂ ਬਿਨਾਂ ਕੋਈ ਇਮਾਰਤ ਵਿਚ ਸਾਮਾਨ ਦਿੱਤੇ, ਉਸ ਲਈ ਅਸੈਸਮੈਂਟ ਉਪਰ ਹਸਤਾਖਰ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸ਼ਿਕਾਇਤ ਵਿਚ ਇਹ ਵੀ ਦੋਸ਼ ਲਗਾਏ ਗਏ ਹਨ ਕਿ ਸਬੰਧਤ ਕਰਮਚਾਰੀ ਵੱਲੋਂ ਉਨ੍ਹਾਂ ਨੂੰ ਰਿਕਾਰਡ ਲਿਆ ਕੇ ਇਕੱਲੇ ਕਮਰੇ ਵਿਚ ਪੇਸ਼ ਹੋਣ ਲਈ ਦਬਾਅ ਬਣਾਇਆ ਜਾਂਦਾ ਹੈ, ਜੋ ਉਹ ਨਹੀਂ ਕਰ ਸਕਦੀਆਂ ਹਨ ਇਸ ਦੇ ਨਾਲ ਹੀ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਜੇ ਉਨ੍ਹਾਂ ਦਾ ਕਹਿਣਾ ਨਾ ਮੰਨਿਆ ਤਾਂ ਤੁਹਾਡੀ ਸ਼ਿਕਾਇਤ ਐੱਨ.ਐੱਚ.ਐੱਮ ਦੇ ਮੈਨੇਜਿੰਗ ਡਾਇਰੈਕਟਰ ਨੂੰ ਕਰ ਦਿੱਤੀ ਜਾਵੇਗੀ। ਸ਼ਿਕਾਇਤ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਬੰਧਤ ਸਿਹਤ ਕਰਮਚਾਰੀ ਫੰਡ ਵਿਚੋਂ ਪੈਸੇ ਦੀ ਵੀ ਮੰਗ ਕਰਦਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਬਰਗਰ ਖਾ ਰਹੇ 5 ਦੋਸਤਾਂ ’ਤੇ ਅੰਨ੍ਹੇਵਾਹ ਫਾਇਰਿੰਗ, ਹੋਈ ਮੌਤ
ਸਿਵਲ ਸਰਜਨ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਪਹਿਲਾਂ ਤੋਂ ਹੀ ਬਣਾਈ ਗਈ ਕਮੇਟੀ ਨੂੰ ਸੌਂਪ ਦਿੱਤੀ ਗਈ, ਜਿਸ ਵਿਚ ਜ਼ਿਲਾ ਮੈਡੀਕਲ ਕਮਿਸ਼ਨਰ ਡਾਕਟਰ ਰੂਪਮ ਚੌਧਰੀ ਵੀ ਸ਼ਾਮਲ ਹਨ। ਸ਼ਿਕਾਇਤ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਇਹ ਮਾਮਲਾ ਜ਼ਿਲ੍ਹਾ ਪੱਧਰੀ ਜਾਂਚ ਕਮੇਟੀ ਵਿਚ 14 ਮਈ ਨੂੰ ਪੁੱਜ ਗਿਆ, ਜਿਸ ਦੇ ਚੇਅਰਪਰਸਨ ਮੁੱਖ ਨਿਆਂਇਕ ਮਜਿਸਟਰੇਟ ਤਰਨਤਾਰਨ ਮਿਸ ਇੰਦੂ ਬਾਲਾ ਹਨ। ਇਸ ਕਮੇਟੀ ਵਿਚ ਸ਼੍ਰੀਮਤੀ ਨਿਵੇਦਿਤਤਾ ਕੁਮਰਾ ਬਾਲ ਵਿਕਾਸ ਪ੍ਰੋਜੈਕਟ ਸੁਰੱਖਿਆ ਅਫਸਰ, ਸ਼੍ਰੀਮਤੀ ਸਰਬਜੀਤ ਕੌਰ ਜ਼ਿਲ੍ਹਾ ਭਲਾਈ ਕਮੇਟੀ ਤਰਨਤਾਰਨ, ਸ਼੍ਰੀਮਤੀ ਕੁਸਮ ਸ਼ਰਮਾ, ਮਿਸ ਸਤਿੰਦਰ ਪਾਲ ਸੋਖੀ ਅਤੇ ਰਾਹੁਲ ਅਰੋੜਾ ਮੌਜੂਦ ਹਨ। ਇਸ ਕਮੇਟੀ ਵੱਲੋਂ ਸ਼ਿਕਾਇਤ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ, ਜਿਸ ਵਿਚ ਦੋਵੇਂ ਪਾਸਿਓਂ ਮੈਂਬਰਾਂ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਮਾਮਲਾ ਕਿਸੇ ਇਕ ਧਿਰ ਵੱਲੋਂ ਇਤਰਾਜ਼ ਜਿਤਾਉਣ ਤੋਂ ਬਾਅਦ ਸਿਵਲ ਸਰਜਨ ਅੰਮ੍ਰਿਤਸਰ ਨੂੰ ਮਾਰਕ ਕਰ ਦਿੱਤਾ ਗਿਆ ਹੈ, ਜੋ ਇਸ ਦੀ ਜਾਂਚ ਕਰ ਰਹੇ ਹਨ। ਮਹਿਲਾਵਾਂ ਨਾਲ ਕੀਤੀ ਗਈ ਛੇੜਛਾੜ ਅਤੇ ਨੂੰ ਲੈ ਕੇ ਮਾਮਲਾ ਜਿੱਥੇ ਸਿਹਤ ਵਿਭਾਗ ਵਿਚ ਕਾਫੀ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ, ਉਥੇ ਹੀ ਇਸ ਦੀ ਸ਼ਿਕਾਇਤ ਐੱਨ.ਐੱਚ.ਐੱਮ ਪੰਜਾਬ ਦੇ ਐੱਮ.ਡੀ ਤੋਂ ਇਲਾਵਾ ਡਾਇਰੈਕਟਰ ਹੈਲਥ ਮਿਸ਼ਨ ਪੰਜਾਬ ਸਟੇਟ ਪ੍ਰੋਗਰਾਮ ਅਫਸਰ ਪੰਜਾਬ ਨੂੰ ਪ੍ਰਾਪਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਪੰਜਾਬੀਓ ਘਬਰਾਉਣ ਦੀ ਲੋੜ ਨਹੀਂ, ਬਿਆਸ ਤੇ ਰਾਵੀ ਦਰਿਆ ਪੂਰੀ ਤਰ੍ਹਾਂ ਸੁਰੱਖਿਅਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਮਹਿਲਾ ਸਿਹਤ ਕਰਮਚਾਰਨਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਸਿਵਲ ਸਰਜਨ ਦਫਤਰ ਵਿਚ ਬਣਾਈ ਗਈ ਕਮੇਟੀ ਵੱਲੋਂ ਸ਼ੁਰੂ ਕਰ ਦਿੱਤੀ ਗਈ ਸੀ ਪ੍ਰੰਤੂ ਬਾਅਦ ਵਿਚ ਇਸ ਦੀ ਜਾਂਚ ਜ਼ਿਲ੍ਹਾ ਪੱਧਰੀ ਜਾਂਚ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਉਹ ਇਸ ਬਾਰੇ ਜ਼ਿਆਦਾ ਕਮੈਂਟ ਨਹੀਂ ਕਰ ਸਕਦੇ ਹਨ। ਓਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾਕਟਰ ਰੂਪਮ ਚੌਧਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹੁਣ ਸਿਵਲ ਸਰਜਨ ਅੰਮ੍ਰਿਤਸਰ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਵਿਚ ਮਹਿਲਾ ਕਰਮਚਾਰੀਆਂ ਵੱਲੋਂ ਕੁਝ ਸਬੂਤ ਵੀ ਨਾਲ ਨੱਥੀ ਕੀਤੇ ਗਏ ਹਨ ਪ੍ਰੰਤੂ ਉਸ ਦੀ ਉਹ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਕੂਲ ਰਹਿਣਗੇ ਬੰਦ
NEXT STORY