ਬਿਜ਼ਨੈੱਸ ਡੈਸਕ - ਪਿਛਲੇ ਕਾਰੋਬਾਰੀ ਸੈਸ਼ਨ ’ਚ ਗਿਰਾਵਟ ਤੋਂ ਬਾਅਦ ਹੇਠਲੇ ਪੱਧਰ ’ਤੇ ਖਰੀਦਦਾਰੀ ਨਾਲ ਘਰੇਲੂ ਸ਼ੇਅਰ ਬਾਜ਼ਾਰ ’ਚ ਤੇਜ਼ੀ ਆਈ। ਬੈਂਕ ਸ਼ੇਅਰਾਂ ਦੀ ਅਗਵਾਈ ’ਚ ਮਾਪਦੰਡ ਸੂਚਕ ਅੰਕ ਬੀ. ਐੱਸ. ਈ. ਸੈਂਸੈਕਸ ਚੜ੍ਹਿਆ, ਜਦੋਂਕਿ ਐੱਨ. ਐੱਸ. ਈ. ਨਿਫਟੀ 23,200 ਅੰਕ ਤੋਂ ਪਾਰ ਚਲਾ ਗਿਆ।
ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 332.63 ਅੰਕ ਚੜ੍ਹ ਕੇ 74,336.45 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 502.04 ਅੰਕ ਦੀ ਤੇਜ਼ੀ ਨਾਲ 74,505.86 ਅੰਕ ਤੱਕ ਪਹੁੰਚ ਗਿਆ ਸੀ।
ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ 99 ਅੰਕ ਦੀ ਬੜ੍ਹਤ ਨਾਲ 23,217.60 ਅੰਕ ’ਤੇ ਬੰਦ ਹੋਇਆ। ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ’ਚ ਸ਼ੰਘਾਈ ਐੱਸ. ਐੱਸ. ਈ. ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੈਂਗ ਵਾਧੇ ਨਾਲ ਬੰਦ ਹੋਏ।
ਉੱਧਰ ਰੁਪਇਆ ਲਗਾਤਾਰ 7ਵੇਂ ਕਾਰੋਬਾਰੀ ਸੈਸ਼ਨ ’ਚ ਕਮਜ਼ੋਰ ਰਿਹਾ ਅਤੇ 7 ਪੈਸੇ ਟੁੱਟ ਕੇ 95.95 ਪ੍ਰਤੀ ਡਾਲਰ ’ਤੇ ਬੰਦ ਹੋਇਆ। ਅਮਰੀਕੀ ਡਾਲਰ ’ਚ ਮਜ਼ਬੂਤੀ ਅਤੇ ਵਿਦੇਸ਼ੀ ਪੂੰਜੀ ਦੀ ਨਿਕਾਸੀ ਨਾਲ ਘਰੇਲੂ ਕਰੰਸੀ ’ਤੇ ਦਬਾਅ ਹੈ।
Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
NEXT STORY