ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਦਿਗਜ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਪੱਕੇ ਦੋਸਤ ਅਤੇ ਵੈਸਟ-ਇੰਡੀਜ਼ ਦੇ ਸਾਬਕਾ ਮਹਾਨ ਬੱਲੇਬਾਜ਼ ਬਰੇਨ ਲਾਰਾ ਨੇ ਕਿਹਾ ਕਿ ਭਾਰਤੀ ਟੀਮ 'ਚੈਂਪੀਅਨਸ ਟਰਾਫੀ' ਦਾ ਖਿਤਾਬ ਨਹੀਂ ਜਿੱਤ ਸਕਦੀ ਅਤੇ ਇਸ ਦੀ ਮਜ਼ਬੂਤ ਦਾਅਵੇਦਾਰ ਇੰਗਲੈਂਡ ਦੀ ਟੀਮ ਹੈ। ਹਾਲਾਂਕਿ ਲਾਰਾ ਇਸ ਗੱਲ ਨੂੰ ਲੈ ਕੇ ਨਿਰਾਸ਼ ਹਨ ਕਿ ਇਸ ਸਾਲ ਦੇ ਟੂਰਨਾਮੈਂਟ 'ਚ ਵੈਸਟ ਇੰਡੀਜ਼ ਦੀ ਟੀਮ ਨਹੀਂ ਖੇਡੇਗੀ। ਉਨ੍ਹਾਂ ਨੇ 2004 'ਚ ਆਪਣੀ ਟੀਮ ਦੀ ਅਗਵਾਈ ਕਰਦੇ ਹੋਏ ਖਿਤਾਬੀ ਜਿੱਤ ਦਿਵਾਈ ਸੀ।
2004 ਦੇ ਫਾਈਨਲ 'ਚ ਖੇਡਣਾ ਕਾਫੀ ਸ਼ਾਨਦਾਰ ਸੀ
ਲਾਰਾ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇੰਗਲੈਂਡ ਦੀ ਟੀਮ ਘਰੇਲੂ ਜ਼ਮੀਨ 'ਤੇ ਅਜਿਹਾ ਕਰਨ 'ਚ ਸਫਲ ਰਹੇਗੀ। ਲਾਰਾ ਨੇ ਕਿਹਾ, ''ਆਈ.ਸੀ.ਸੀ. ਚੈਂਪੀਅਨਸ ਟਰਾਫੀ ਮੇਰੇ ਕਰੀਅਰ 'ਚ ਹਮੇਸ਼ਾ ਹੀ ਅਹਿਮ ਰਹੀ ਸੀ, ਵਿਸ਼ੇਸ਼ ਕਰਕੇ 2004 'ਚ ਦਿ ਓਵਲ ਦੇ ਫਾਈਨਲ 'ਚ ਖੇਡਣਾ ਕਾਫੀ ਸ਼ਾਨਦਾਰ ਸੀ। ਮੈਂ ਸਮਝਦਾ ਹਾਂ ਕਿ ਇਸ ਸਾਲ ਦਾ ਟੂਰਨਾਮੈਂਟ ਕਾਫੀ ਬਿਹਤਰ ਅਤੇ ਵੱਡਾ ਹੋਵੇਗਾ। ਇਸ ਲਈ ਇਹ ਪ੍ਰਸ਼ੰਸਕਾਂ ਅਤੇ ਸਾਡੇ ਵਰਗੇ ਸਾਬਕਾ ਕ੍ਰਿਕਟਰਾਂ ਲਈ ਕਾਫੀ ਦਿਲਚਸਪ ਹੋਵੇਗਾ ਕਿ ਕਿਹੜੀ ਟੀਮ ਟਰਾਫੀ ਹਾਸਲ ਕਰਦੀ ਹੈ।''
ਆਈ. ਸੀ. ਸੀ. ਚੈਂਪੀਅਨਸ ਟਰਾਫੀ-2002 : ਜਦੋਂ ਭਾਰਤ ਅਤੇ ਸ਼੍ਰੀਲੰਕਾ ਬਣੇ ਸਾਂਝੇ ਚੈਂਪੀਅਨ
NEXT STORY