ਕੁਦਰਤ ਜੀਵਨ ਦਾ ਆਧਾਰ ਐ.... ਹਵਾ, ਪਾਣੀ ਤੇ ਧਰਤ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਹੋ ਸਕਦੀ। ਗੁਰਬਾਣੀ ’ਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਐ। ਗਿਆਨ ਦੇ ਅਥਾਹ ਸਾਗਰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਜਿੱਥੇ ਹਵਾ-ਪਾਣੀ ਦਾ ਮਹੱਤਵ ਬਾਖੂਬੀ ਸਮਝਾਇਆ ਗਿਆ ਐ ਉਥੇ ਹੀ ਰੁੱਖਾਂ- ਬੂਟਿਆਂ ਦੇ ਹਵਾਲੇ ਦੇ ਕੇ ਮਨੁੱਖ ਨੂੰ ਜੀਵਨ ਜਿਉਣ ਤੇ ਪਰਮਾਤਮਾ ਨੂੰ ਜਾਣਨ ਦਾ ਤਰੀਕਾ ਸਮਝਾਇਆ ਗਿਆ ਐ। ਆਓ, ਜਾਣਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਨ੍ਹਾਂ ਰੁੱਖ, ਪੌਦੇ ਤੇ ਬਨਸਪਤੀ ਦੇ ਨਾਮ ਹਨ....
ਛਾਂਦਾਰ ਰੁੱਖ
1) ਬੋਹੜ (ਬਟਕ)
ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ॥ (ਅੰਗ : 340)
2) ਸਿੰਮਲ
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥ (ਅੰਗ : 470)
3) ਨਿੰਮ
ਨਿੰਮੁ ਬਿਰਖੁ ਬਹੁ ਸੰਚੀਐ ਅੰਮਿ੍ਰਤ ਰਸੁ ਪਾਇਆ॥ (ਅੰਗ : 1244)
4) ਪਿੱਪਲ (ਪੀਪ)
ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ॥ (ਅੰਗ : 1325)
5) ਕਿੱਕਰ
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥ (ਅੰਗ : 1379)
6) ਮੌਲਸਰੀ
ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ॥ (ਅੰਗ : 1392)
ਫਲਦਾਰ ਰੁੱਖ
7) ਛੁਹਾਰਾ
ਗਰੀ ਛੁਹਾਰੇ ਖਾਂਦੀਆ ਮਾਣਨਿ੍ਰ ਸੇਜੜੀਆ॥ (ਅੰਗ : 417)
8) ਅੰਬ
ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ॥ (ਅੰਗ : 693)
9) ਖਜੂਰ
ਜਲ ਕੀ ਮਾਛੁਲੀ ਚਰੈ ਖਜੂਰਿ॥ (ਅੰਗ : 718)
10) ਨਾਰੀਅਲ
ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ॥ (ਅੰਗ : 972)
11) ਰੁਦ੍ਰਾਖ
(ਰੁਦਰ ਦੀ ਅੱਖ ਜਿਹਾ, ਜਿਸਦਾ ਫਲ )
ਰਿਦੈ ਕੂੜੁ ਕੰਠਿ ਰੁਦ੍ਰਾਖੰ॥ (ਅੰਗ : 1351)
12) ਬੇਰੀ
ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ॥ (ਅੰਗ : 1369)
ਇਸਦੇ ਨਾਲ ਹੀ ਗੁਰਬਾਣੀ ’ਚ ਫੁੱਲਾਂ ਅਤੇ ਖੁਸ਼ਬੂਦਾਰ ਬੂਟਿਆਂ ਦਾ ਵੀ ਜ਼ਿਕਰ ਐ... ਜਿਵੇਂ
ਫੁੱਲਦਾਰ ਬੂਟੇ
1) ਕਵੀਆ (ਕੁਮੁਦਨੀ, ਕੰਮੀ, ਚੰਦ ਦੇ ਚਾਨਣੇ ਵਿੱਚ ਖਿੜਣ ਵਾਲੀ)
ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ॥ (ਅੰਗ : 23)
2) ਕੁਸਮ
ਜਿਉ ਉਦਿਆਨ ਕੁਸਮ ਪਰਫਲਿਤ ਕਿਨਹਿ ਨ ਘ੍ਰਾਉ ਲਇਓ॥ (ਅੰਗ : 336)
3) ਕਮਲ
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥ (ਅੰਗ : 938)
4) ਮਹੂਆ (ਧਾਵਾ)
ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ॥ (ਅੰਗ : 969)
ਖ਼ੁਸ਼ਬੂਦਾਰ ਬੂਟੇ
1) ਚੰਦਨ
ਚੋਆ ਚੰਦਨ ਦੇਹ ਫੂਲਿਆ॥ (ਅੰਗ : 210)
2) ਕੇਸਰ
ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਰਣਾ॥ (ਅੰਗ : 721)
3) ਅਗਰ (ਊਦ ਭੀ ਆਖਦੇ ਹਨ।)
ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ॥ (ਅੰਗ : 1018)
4) ਮੁਸ਼ਕਪੂਰ
ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ॥ (ਅੰਗ : 1018)
5) ਮਹਿੰਦੀ
ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ॥ (ਅੰਗ : 1367)
ਫੁੱਲਦਾਰ ਤੇ ਖੁਸ਼ਬੂ ਵਾਲੇ ਬੂਟਿਆਂ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਜੜ੍ਹੀਆਂ-ਬੂਟੀਆਂ ਦਾ ਵੀ ਜ਼ਿਕਰ ਐ...
1) ਕੰਦ ਅਤੇ ਮੂਲ
(ਗਾਜਰ, ਗਠਾ, ਗੰਢੇ, ਮੂੰਗਫਲੀ, ਸ਼ਕਰਕੰਦੀ ਆਦਿਕ ਜ਼ਮੀਨ ਅੰਦਰ ਹੋਣ ਵਾਲੇ ਪਦਾਰਥ)
ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ॥ (ਅੰਗ : 140)
2) ਅੱਕ
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ॥ (ਅੰਗ : 147)3) ਧਤੂਰਾ
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ॥ (ਅੰਗ : 147)
4) ਇਰੰਡ (ਹਿਰਡ)
ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ॥ (ਅੰਗ : 486)
5) ਬਿਸਲਿ
ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ
ਸਲਿ ਬਿਸਲਿ ਆਣਿ ਤੋਖੀਲੇ ਹਰੀ॥ (ਅੰਗ : 695)
6) ਕੰਦਮੂਲ
(ਇਕ ਬੂਟਾ ਜੋ ਤਿੰਨ ਚਾਰ ਹੱਥ ਉੱਚਾ ਹੁੰਦਾ ਹੈ, ਇਸ ਦੇ ਪੱਤੇ ਸਿੰਮਲ ਜਹੇ ਹੁੰਦੇ ਹਨ ਅਤੇ ਜੜ੍ਹ ਮੋਟੀ ਹੁੰਦੀ ਹੈ)
ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੇ ਗਿਆਨੇ॥ (ਅੰਗ : 938)
7) ਲੌਂਗ
ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ॥ (ਅੰਗ : 1123)
8) ਤੁਲਸੀ
ਮਿ੍ਰਗ ਆਸਣੁ ਤੁਲਸੀ ਮਾਲਾ॥ (ਅੰਗ : 1351)
9) ਲਸਨ
ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ॥ (ਅੰਗ : 1365)
10) ਹਲਦੀ
ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ॥ (ਅੰਗ : 1367)
11) ਭੰਗ (ਸੁੱਖਾ)
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ॥ (ਅੰਗ : 1377)
ਜੇਕਰ ਵੇਲਾਂ ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ 6 ਵੇਲਾਂ ਦਾ ਵੀ ਜ਼ਿਕਰ ਐ...
1) ਮੇਵਾ (ਸੌਗੀ)
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ॥ (ਅੰਗ : 142)
2) ਤੁਮਾ (ਕੌੜ ਤੁੰਮਾ)
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ॥ (ਅੰਗ : 147)
3) ਲਉਕੀ
ਲਉਕੀ ਅਠਸਠਿ ਤੀਰਥ ਨ੍ਰਾਈ॥ (ਅੰਗ : 656)
4) ਪਾਨ
ਪਾਨਾ ਵਾੜੀ ਹੋਇ ਘਰਿ ਖਰੁ ਸਾਰ ਨ ਜਾਣੈ॥ (ਅੰਗ : 725)
5) ਦਾਖ
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥ (ਅੰਗ : 1379)
6) ਤੂੰਬੜੀ
ਜਿਨ੍ਰਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ॥ (ਅੰਗ : 1413)
ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਕੁਝ ਹੋਰ ਘਾਹ-ਬੂਟ ਤੇ ਅਨਾਜਾਂ ਦੇ ਨਾਲ-ਨਾਲ ਕੁਝ ਹੋਰ ਬਨਸਪਤੀ ਦੇ ਨਾਂ ਵੀ ਆਉਂਦੇ ਹਨ
1) ਘਾਹ
ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ॥ (ਅੰਗ : 144)
2) ਕੁਕਹ (ਪਿਲਛੀ)
(ਪਿਲਜੀ-ਰੇਤਲੀ ਜ਼ਮੀਨ ਵਿੱਚ ਹੋਣ ਵਾਲਾ ਬੂਟਾ ਘਾਸ) (ਮਹਾਨਕੋਸ਼-772)
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥ (ਅੰਗ : 1108)
3) ਕਾਹ (ਕਾਹੀ ਦੇ ਬੂਟੇ)
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥ (ਅੰਗ : 1108)
ਅਨਾਜ
1) ਤਿਲ
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ॥ (ਅੰਗ : 463)
2) ਕਪਾਹ
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ (ਅੰਗ : 471)
3) ਕਮਾਦ
ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤਿ੍ਰਭਵਣ ਗੰਨਾ॥ (ਅੰਗ : 1290)
4) ਕਣਕ
ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ॥ (ਅੰਗ : 1329)
5) ਧਾਨ (ਚਉਲਾਂ ਦਾ ਬੂਟਾ)
ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ॥ (ਅੰਗ : 1329)
6) ਰਾਈ
ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ॥ (ਅੰਗ : 1367)
7) ਜਉਂ
ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਜਉ ਖਾਉ॥ (ਅੰਗ : 1369)
8) ਸਰ੍ਹੋਂ
ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ॥ (ਅੰਗ : 1377)
51) ਕੋਧ੍ਰਾ
ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ॥ (ਅੰਗ : 1381)
ਫੁਟਕਲ
1) ਰਤੀ
ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ॥ (ਅੰਗ : 62)
2) ਕਾਨਾ
ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ॥ (ਅੰਗ : 63)
3) ਮਜੀਠ
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ॥ (ਅੰਗ : 346)
4) ਸੁਪਾਰੀ
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ॥ (ਅੰਗ : 726)
5) ਕਸੁੰਭ
ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ॥ (ਅੰਗ : 751)
6) ਪਬਣਿ (ਪੁਰੈਨ)
(ਪਾਣੀ ਕੰਡੇ ਉਗਣ ਵਾਲਾ ਇਕ ਪੌਦਾ)
ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗਿ ਓਇ॥ (ਅੰਗ : 858)
7) ਖੁੰਬ
ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ॥ (ਅੰਗ : 1196)
8) ਤਾੜੀ (ਤਾੜ, ਤਾਰ)
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ॥ (ਅੰਗ : 1293)
9) ਬਾਂਸ
ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ॥ (ਅੰਗ : 1365)
10) ਢਾਕ, ਪਲਾਸ (ਛਿਛਰਾ)
ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿ੍ਰਓ ਢਾਕ ਪਲਾਸ॥ (ਅੰਗ : 1365)
ਕਲਪਿਤ ਰੁੱਖ
1) ਪਾਰਜਾਤ
ਪਾਰਜਾਤੁ ਇਹੁ ਹਰਿ ਕੋ ਨਾਮ॥ (ਅੰਗ : 265)
2) ਕਲਪਤਰ
ਅੰਮਿ੍ਰਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ॥ (ਅੰਗ : 695)
(ਜਾਣਕਾਰੀ ਸਰੋਤ- ਗਿਆਨੀ ਭਰਪੂਰ ਸਿੰਘ ਜੀ, ਭਾਈ ਵਿਕਰਮਜੀਤ ਸਿੰਘ ਜੀ।
ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼ : ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ
NEXT STORY