ਚੰਡੀਗੜ੍ਹ- ਦੁਨੀਆ ਨੂੰ ਹੱਸਾਉਣ ਵਾਲੇ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਅੱਜ ਦੁਨੀਆ ਨੂੰ ਰੁਲਾ ਕੇ ਚਲੇ ਗਏ। ਉਹਨਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਪੰਜਾਬ 'ਚ ਸੋਗ ਦੀ ਲਹਿਰ ਦੌੜ ਗਈ ਹੈ। ਜਸਵਿੰਦਰ ਭੱਲਾ ਨੇ ਕਾਮੇਡੀ ਅਤੇ ਅਦਾਕਾਰੀ ਰਾਹੀਂ ਹਰ ਪੰਜਾਬੀ ਦੇ ਦਿਲ 'ਚ ਖਾਸ ਜਗ੍ਹਾ ਬਣਾਈ ਸੀ। ਉਹਨਾਂ ਦੀ ਯਾਦਾਂ ਹਰ ਕਿਸੇ ਨੂੰ ਭਾਵੁਕ ਕਰ ਰਹੀਆਂ ਹਨ। ਅਦਾਕਾਰ ਦੀ ਖ਼ਬਰ ਸੁਣ ਕੇ ਲੋਕਾਂ ਦੇ ਚਿਹਰਿਆਂ 'ਤੇ ਉਦਾਸੀ ਛਾ ਗਈ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ CM ਮਾਨ ਦਾ ਵੱਡਾ ਕਦਮ, ਹੁਣ ਹਰ ਨਾਗਰਿਕ ਨੂੰ ਮਿਲੇਗੀ ਖ਼ਾਸ ਸਹੂਲਤ
ਜਸਵਿੰਦਰ ਭੱਲਾ ਨੂੰ ਨਾ ਸਿਰਫ਼ ਪੰਜਾਬੀ ਇੰਡਸਟਰੀ ਸਗੋਂ ਸਿਆਸੀ ਜਗਤ ਵੱਲੋਂ ਵੀ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅਦਾਕਾਰ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਦੇ ਘਰ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਨਮ ਅੱਖਾਂ ਨਾਲ ਪਰਿਵਾਰ ਨਾਲ ਦੁਖ ਸਾਂਝਾ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ 1 ਸਤੰਬਰ ਨੂੰ ਵੀ ਛੁੱਟੀ ਦੀ ਮੰਗ!
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਉਨ੍ਹਾਂ ਨਾਲ ਨਿੱਜੀ ਰਿਸ਼ਤਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਇਹ ਦਿਨ ਬਹੁਤ ਵੱਡਾ ਸੋਗ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਇਨ੍ਹਾਂ ਨੇ ਯਾਦਗਾਰੀ ਸ਼ੋਅ ਕੀਤੇ ਜੋ ਹਮੇਸ਼ਾ ਯਾਦ ਰਹਿਣਗੇ। ਉਨ੍ਹਾਂ ਕਿਹਾ ਮੈਂ ਉਨ੍ਹਾਂ ਤੋਂ ਬਹੁਤ ਜੁਨੀਅਰ ਹਾਂ। ਉਨ੍ਹਾਂ ਨੂੰ ਹਮੇਸ਼ਾ ਤੇ ਦੇਖਦਾ ਸੁਣਦਾ ਰਿਹਾ ਹਾਂ ਤੇ ਕੋਈ ਵੀ ਆਪਣੇ ਰੋਲ ਮਾਡਲ ਤੋਂ ਕਦੇ ਵੱਡੇ ਨਹੀਂ ਹੋ ਸਕਦਾਾ। ਉਨ੍ਹਾਂ ਕਿਹਾ ਜਸਵਿੰਦਰ ਭੱਲਾ ਨੇ ਪੰਜਾਬੀ ਕਾਮੇਡੀਅਨ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ ਹਨ ਪਰ ਅੱਜ ਉਨ੍ਹਾਂ ਦਾ ਇਸ ਦੁਨੀਆ ਤੋਂ ਚੱਲ ਜਾਣਾ ਬਹੁਤ ਦੁਖਦਾਈ ਸਮਾਚਾਰ ਹੈ। ਉਨ੍ਹਾਂ ਕਿਹਾ ਸਾਡੀਆਂ ਮੁਲਾਕਾਤਾਂ ਜ਼ਿਆਦਾਤਰ ਦੂਰਦਰਸ਼ਨ 'ਤੇ ਹੀ ਹੁੰਦੀਆਂ ਸੀ। ਉਹ ਇਕ ਜਿਉਂਦਾ ਦਿਲ ਇਨਸਾਨ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 13 ਜ਼ਿਲ੍ਹਿਆਂ ਨੂੰ ਲੈ ਕੇ ਵੱਡੀ ਅਪਡੇਟ, ਮੌਸਮ ਵਿਭਾਗ ਵੱਲੋਂ ALERT ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਡਾਂ ਵਤਨ ਪੰਜਾਬ ਦੀਆਂ ਦੀ ਮਸ਼ਾਲ ਪਹੁੰਚੀ ਬਰਨਾਲੇ, 29 ਅਗਸਤ ਨੂੰ ਹੋਵੇਗਾ ਉਦਘਾਟਨ
NEXT STORY